Women’s Asia Cup : ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ ਪਹਿਲਾ ਝਟਕਾ
3.1 ਓਵਰਾਂ ‘ਚ ਬੰਗਲਾਦੇਸ਼ ਨੇ ਬਣਾਏ 18 ਰਨ
ਨਵੀਂ ਦਿੱਲੀ 26 ਜੁਲਾਈ (ਵਿਸ਼ਵ ਵਾਰਤਾ)Women’s Asia Cup: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਏਸ਼ੀਆ ਕੱਪ 2024 ਦਾ ਸੈਮੀਫਾਈਨਲ ਮੁਕਾਬਲਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਬੰਗਲਾਦੇਸ਼ ਦੀ ਕਪਤਾਨ ਨਿਗਾਰ ਸੁਲਤਾਨਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ, ਯਾਨੀ ਭਾਰਤੀ ਟੀਮ ਪਹਿਲਾਂ ਗੇਂਦਬਾਜ਼ੀ ਕਰੇਗੀ, ਬੰਗਲਾਦੇਸ਼ ਦੀ ਟੀਮ ਜੋ ਵੀ ਟੀਚਾ ਰੱਖੇਗੀ, ਉਸ ਦਾ ਪਿੱਛਾ ਕੀਤਾ ਜਾਵੇਗਾ। ਰੇਣੁਕਾ ਸਿੰਘ ਨੇ ਪਹਿਲੇ ਹੀ ਓਵਰ ਵਿੱਚ ਟੀਮ ਇੰਡੀਆ ਨੂੰ ਇੱਕ ਵਿਕਟ ਦਿਵਾਈ। ਉਨ੍ਹਾਂ ਨੇ ਬੰਗਲਾਦੇਸ਼ ਦੀ ਸਲਾਮੀ ਬੱਲੇਬਾਜ਼ ਦਿਲਰਾ ਅਖਤਰ ਨੂੰ ਆਊਟ ਕੀਤਾ ਹੈ। ਇਸ ਮੈਚ ‘ਚ ਦਿਲਰਾ ਅਖਤਰ ਨੇ 6 ਦੌੜਾਂ ਦੀ ਪਾਰੀ ਖੇਡੀ। ਖ਼ਬਰ ਲਿਖੇ ਜਾਣ ਤੱਕ 3.1 ਓਵਰਾਂ ‘ਚ ਬੰਗਲਾਦੇਸ਼ ਦਾ ਸਕੋਰ 18 ਹੈ ਜਦਕਿ ਉਹ ਇਕ ਵਿਕੇਟ ਗਵਾ ਚੁੱਕਾ ਹੈ।