Womens Asia Cup 2024 : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਕੀਤੀ ਜਿੱਤ ਨਾਲ ਸ਼ੁਰੂਆਤ ; ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ
ਚੰਡੀਗੜ੍ਹ, 20ਜੁਲਾਈ(ਵਿਸ਼ਵ ਵਾਰਤਾ)Womens Asia Cup 2024-ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮਹਿਲਾ ਏਸ਼ੀਆ ਕੱਪ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਟੀਮ ਇੰਡੀਆ ਨੇ ਪਹਿਲੇ ਹੀ ਮੈਚ ਵਿੱਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਪਾਕਿਸਤਾਨੀ ਟੀਮ 19.2 ਓਵਰਾਂ ਵਿੱਚ 108 ਦੌੜਾਂ ਬਣਾ ਕੇ ਢੇਰ ਹੋ ਗਈ। ਇਸ ਤੋਂ ਬਾਅਦ ਸਮ੍ਰਿਤੀ ਮੰਧਾਨਾ ਦੀਆਂ 45 ਦੌੜਾਂ ਅਤੇ ਸ਼ੈਫਾਲੀ ਵਰਮਾ ਦੀਆਂ 40 ਦੌੜਾਂ ਦੀ ਪਾਰੀ ਦੀ ਬਦੌਲਤ ਟੀਮ ਨੇ ਜਿੱਤ ਲਈ 109 ਦੌੜਾਂ ਦਾ ਟੀਚਾ 14.1 ਓਵਰਾਂ ਵਿੱਚ ਹਾਸਲ ਕਰ ਲਿਆ।