Wimbledon 2025 : ਇਟਲੀ ਦੇ ਜੈਨਿਕ ਸਿਨਰ ਨੇ ਜਿੱਤਿਆ ਵਿੰਬਲਡਨ 2025 ਦਾ ਖਿਤਾਬ

ਚੰਡੀਗੜ੍ਹ, 14ਜੁਲਾਈ(ਵਿਸ਼ਵ ਵਾਰਤਾ) Wimbledon 2025 : ਇਟਲੀ ਦੇ ਸਟਾਰ ਪਲੇਅਰ ਜੈਨਿਕ ਸਿਨਰ (Jannik Sinner) ਨੇ ਵਿੰਬਲਡਨ ਪੁਰਸ਼ ਸਿੰਗਲਜ਼ ਖਿਤਾਬ ਜਿੱਤਿਆ ਹੈ। ਦੱਸ ਦਈਏ ਕਿ ਸਿਨਰ ਨੇ ਪਹਿਲੀ ਵਾਰ ਇਹ ਖਿਤਾਬ ਜਿੱਤਿਆ ਹੈ।
Living in my dream ❤️❤️❤️❤️ Thank you!!! 💜💚 @Wimbledon pic.twitter.com/CHINH6DyAU
— Jannik Sinner (@janniksin) July 13, 2025

ਸਿੰਨਰ ਨੇ ਲੰਡਨ ਦੇ ਆਲ ਇੰਗਲੈਂਡ ਕਲੱਬ ਦੇ ਸੈਂਟਰ ਕੋਰਟ ਵਿੱਚ ਐਤਵਾਰ ਰਾਤ 3 ਘੰਟੇ ਅਤੇ 4 ਮਿੰਟ ਤੱਕ ਚੱਲੇ ਮੈਚ ਵਿੱਚ ਸਪੇਨ ਦੇ ਕਾਰਲੋਸ ਅਲਕਾਰਾਜ਼ ਨੂੰ 4-6, 6-4, 6-4, 6-4 ਨਾਲ ਹਰਾਇਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 8 ਜੂਨ 2025 ਨੂੰ, ਅਲਕਾਰਾਜ਼ ਨੇ ਸਿਨਰ ਨੂੰ ਹਰਾ ਕੇ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























