West Indies vs Scotland : ਵੈਸਟਇੰਡੀਜ਼ ਨੇ ਦਿੱਤਾ 183 ਦੌੜਾਂ ਦਾ ਟੀਚਾ
– ਸਕਾਟਲੈਂਡ ਦੀ ਹਾਲਤ ਖਰਾਬ! ਜਾਣੋ 8 ਓਵਰਾਂ ਬਾਅਦ Score
ਨਵੀ ਦਿੱਲੀ,7 ਫਰਵਰੀ 2026 (ਵਿਸ਼ਵ ਵਾਰਤਾ): ਆਈਸੀਸੀ ਮੇਨਜ਼ ਟੀ-20 ਵਰਲਡ ਕੱਪ 2026 ਦੇ ਮੈਚ ਨੰਬਰ-2 ਵਿੱਚ ਵੈਸਟਇੰਡੀਜ਼ ਅਤੇ ਸਕਾਟਲੈਂਡ ਵਿਚਾਲੇ ਮੁਕਾਬਲਾ ਜਾਰੀ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨਜ਼ ਵਿੱਚ ਹੋ ਰਿਹਾ ਹੈ। ਇਸ ਮੁਕਾਬਲੇ ਵਿੱਚ ਵੈਸਟਇੰਡੀਜ਼ ਨੇ ਸਕਾਟਲੈਂਡ ਨੂੰ ਜਿੱਤ ਲਈ 183 ਦੌੜਾਂ ਦਾ ਟੀਚਾ ਦਿੱਤਾ ਹੈ। ਵੈਸਟ ਇੰਡੀਜ਼ ਦੀ ਟੀਮ ਦੋ ਵਾਰ ਟੀ-20 ਵਿਸ਼ਵ ਕੱਪ ਜਿੱਤ ਚੁੱਕੀ ਹੈ। ਸਕਾਟਲੈਂਡ ਨੇ 8ਵੇਂ ਓਵਰ ਵਿੱਚ 50 ਦੌੜਾਂ ਦਾ ਅੰਕੜਾ ਪਾਰ ਕਰ ਲਿਆ।
ਸਕਾਟਲੈਂਡ ਦੀ ਸ਼ੁਰੂਆਤ ਮਾੜੀ ਰਹੀ, ਉਸਨੇ ਆਪਣਾ ਤੀਜਾ ਵਿਕਟ ਗੁਆ ਦਿੱਤਾ, ਜਾਰਜ ਮੁੰਸੀ 19 ਦੌੜਾਂ ਬਣਾ ਕੇ ਆਊਟ ਹੋ ਗਿਆ। ਸਕਾਟਲੈਂਡ ਨੇ ਪੰਜਵੇਂ ਓਵਰ ਦੀ ਤੀਜੀ ਗੇਂਦ ‘ਤੇ ਆਪਣਾ ਦੂਜਾ ਵਿਕਟ ਓਦੋ ਗਵਾਇਆ ਜਦੋਂ ਰੋਮਾਰੀਓ ਸ਼ੈਫਰਡ ਨੇ ਬ੍ਰੈਂਡਨ ਮੈਕਮੁਲਨ (14 ਦੌੜਾਂ) ਨੂੰ ਬੋਲਡ ਕਰ ਦਿੱਤਾ। ਇਸ ਤੋਂ ਪਹਿਲਾ ਪਹਿਲੇ ਓਵਰ ਦੀ ਦੂਜੀ ਗੇਂਦ ‘ਤੇ ਮਾਈਕਲ ਜੋਨਸ 1 ਦੌੜ ਨਾ ਕੇ ਆਊਟ ਹੋ ਗਏ।
ਸਕਾਟਲੈਂਡ ਦੀ ਪਲੇਇੰਗ ਇਲੈਵਨ: ਜਾਰਜ ਮੁਨਸੀ, ਮੈਥਿਊ ਕਰਾਸ (ਵਿਕਟਕੀਪਰ), ਬ੍ਰੈਂਡਨ ਮੈਕਮੁਲਨ, ਮਾਈਕਲ ਜੋਨਸ, ਟੌਮ ਬਰੂਸ, ਰਿਚੀ ਬੇਰਿੰਗਟਨ (ਕਪਤਾਨ), ਮਾਈਕਲ ਲੀਸਕ, ਓਲੀਵਰ ਡੇਵਿਡਸਨ, ਮਾਰਕ ਵਾਟ, ਬ੍ਰੈਡ ਕਰੀ, ਸਫਯਾਨ ਸ਼ਰੀਫ।
ਵੈਸਟਇੰਡੀਜ਼ ਪਲੇਇੰਗ ਇਲੈਵਨ: ਬ੍ਰੈਂਡਨ ਕਿੰਗ, ਸ਼ਾਈ ਹੋਪ (ਵਿਕਟਕੀਪਰ/ਕਪਤਾਨ), ਸ਼ਿਮਰੋਨ ਹੇਟਮਾਇਰ, ਰੋਵਮੈਨ ਪਾਵੇਲ, ਸ਼ੇਰਫੇਨ ਰਦਰਫੋਰਡ, ਜੇਸਨ ਹੋਲਡਰ, ਰੋਮਾਰੀਓ ਸ਼ੈਫਰਡ, ਅਕੀਲ ਹੁਸੈਨ, ਮੈਥਿਊ ਫੋਰਡ, ਗੁਡਾਕੇਸ਼ ਮੋਤੀ ਅਤੇ ਸ਼ਮਰ ਜੋਸਫ਼
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























