West Bengal ‘ਚ ਮਿਲੀ ਇਤਿਹਾਸਿਕ ਜਿੱਤ ‘ਤੇ ਪੀਐਮ ਮੋਦੀ ਦਾ ਵੱਡਾ ਬਿਆਨ; ਪੜ੍ਹੋ ਕੀ ਕਿਹਾ
ਨਵੀ ਦਿੱਲੀ , 4 ਮਈ, 2026 (ਵਿਸ਼ਵ ਵਾਰਤਾ): ਪੱਛਮੀ ਬੰਗਾਲ ਵਿੱਚ ਭਾਜਪਾ ਦੀ ਰਿਕਾਰਡ ਤੋੜ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ X ‘ਤੇ ਪੋਸਟ ਕਰਕੇ ਸੂਬੇ ਦੀ ਜਨਤਾ ਦਾ ਧੰਨਵਾਦ ਕੀਤਾ ਅਤੇ ਸ਼ਾਨਦਾਰ ਜਿੱਤ ਤੇ ਖੁਸ਼ੀ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਹੀ ਦੇਰ ਵਿੱਚ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਪਹੁੰਚਣਗੇ ਅਤੇ ਵਰਕਰਾਂ ਨੂੰ ਸੰਬੋਧਨ ਕਰਨਗੇ।
ਪੀਐਮ ਮੋਦੀ ਨੇ X ‘ਤੇ ਪੋਸਟ ਕਰਕੇ ਲਿਖਿਆ, ‘ਪੱਛਮੀ ਬੰਗਾਲ ਵਿੱਚ ਕਮਲ ਖਿੜ ਗਿਆ ਹੈ। 2026 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ। ਜਨਤਾ ਦੀ ਸ਼ਕਤੀ ਦੀ ਜਿੱਤ ਹੋਈ ਹੈ। ਜਨਤਾ ਨੇ ਸੁਸ਼ਾਸਨ ਦੀ ਰਾਜਨੀਤੀ ‘ਤੇ ਭਰੋਸਾ ਜਤਾਇਆ ਹੈ। ਮੈਂ ਪੱਛਮੀ ਬੰਗਾਲ ਦੇ ਹਰ ਨਾਗਰਿਕ ਨੂੰ ਨਮਨ ਕਰਦਾ ਹਾਂ।
ਉਨ੍ਹਾਂ ਅੱਗੇ ਕਿਹਾ ਕਿ “ਜਨਤਾ ਨੇ ਭਾਜਪਾ ਨੂੰ ਸ਼ਾਨਦਾਰ ਫਤਵਾ ਦਿੱਤਾ ਹੈ ਅਤੇ ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਾਡੀ ਪਾਰਟੀ ਪੱਛਮੀ ਬੰਗਾਲ ਦੇ ਲੋਕਾਂ ਦੇ ਸੁਪਨਿਆਂ ਅਤੇ ਉਮੀਦਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰੇਗੀ। ਅਸੀਂ ਅਜਿਹੀ ਸਰਕਾਰ ਦੇਵਾਂਗੇ ਜੋ ਸਮਾਜ ਦੇ ਹਰ ਵਰਗ ਲਈ ਮੌਕੇ ਅਤੇ ਸਨਮਾਨ ਯਕੀਨੀ ਬਣਾਏਗੀ। ਪੱਛਮੀ ਬੰਗਾਲ ਵਿੱਚ ਭਾਜਪਾ ਦੀ ਇਹ ਇਤਿਹਾਸਕ ਜਿੱਤ ਅਣਗਿਣਤ ਵਰਕਰਾਂ ਦੀਆਂ ਸਾਲਾਂ ਦੀ ਮਿਹਨਤ ਅਤੇ ਸੰਘਰਸ਼ ਤੋਂ ਬਿਨਾਂ ਸੰਭਵ ਨਹੀਂ ਸੀ। ਮੈਂ ਉਨ੍ਹਾਂ ਸਾਰਿਆਂ ਨੂੰ ਨਮਨ ਕਰਦਾ ਹਾਂ। ਉਨ੍ਹਾਂ ਨੇ ਸਾਲਾਂ ਤੱਕ ਜ਼ਮੀਨੀ ਪੱਧਰ ‘ਤੇ ਕੰਮ ਕੀਤਾ, ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਸਾਡੇ ਵਿਕਾਸ ਦੇ ਏਜੰਡੇ ਨੂੰ ਅੱਗੇ ਵਧਾਇਆ। ਇਹੀ ਸਾਡੀ ਪਾਰਟੀ ਦੀ ਅਸਲ ਤਾਕਤ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















