West Bengal ‘ਚ ਸੱਤਾ ਪਰਿਵਰਤਨ ਤੋਂ ਬਾਅਦ ਮਮਤਾ ਨੂੰ ਮਿਲੇ ਅਖਿਲੇਸ਼
ਨਵੀ ਦਿੱਲੀ , 7 ਮਈ 2026 (ਵਿਸ਼ਵ ਵਾਰਤਾ)– ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਤੋਂ ਬਾਅਦ ਅਖਿਲੇਸ਼ ਯਾਦਵ ਬੰਗਾਲ ਪਹੁੰਚੇ ਹਨ। ਉੱਥੇ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਬੰਗਾਲ ਵਿੱਚ 15 ਸਾਲ ਪੁਰਾਣੇ TMC ਸ਼ਾਸਨ ਦੇ ਖ਼ਾਤਮੇ ਅਤੇ ਭਾਜਪਾ ਦੀ ਜਿੱਤ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਹੈ।
ਇਸ ਦੌਰਾਨ ਅਖਿਲੇਸ਼ ਨੇ ਕਿਹਾ ਕਿ ਭਾਜਪਾ ਨੂੰ ‘ਦੀਦੀ’ ਹਮੇਸ਼ਾ ਤੋਂ ਰੜਕਦੀ ਰਹੀ ਹੈ। ਅਖਿਲੇਸ਼ ਦਾ ਮੰਨਣਾ ਹੈ ਕਿ ਭਾਵੇਂ ਇਸ ਵਾਰ ਅੰਕੜੇ ਪੱਖ ਵਿੱਚ ਨਹੀਂ ਰਹੇ, ਪਰ ਮਮਤਾ ਬੈਨਰਜੀ ਨੇ ਇੱਕ ਯੋਧੇ ਵਾਂਗ ਲੜੀ ਹੈ।
ਦੱਸ ਦਈਏ ਕਿ ਮਮਤਾ ਬੈਨਰਜੀ ਖੁਦ ਅਖਿਲੇਸ਼ ਯਾਦਵ ਨੂੰ ਰਿਸੀਵ ਕਰਨ ਲਈ ਗੇਟ ਤੱਕ ਆਏ, ਜਦੋਂ ਕਿ ਉਨ੍ਹਾਂ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਅਖਿਲੇਸ਼ ਨੂੰ ਗਲੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੁਲਾਕਾਤ ਦੌਰਾਨ ਅਖਿਲੇਸ਼ ਯਾਦਵ ਨੇ ਮਮਤਾ ਬੈਨਰਜੀ ਨੂੰ ਸ਼ਾਲ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਕਿਹਾ, “ਦੀਦੀ, ਤੁਸੀਂ ਹਾਰੇ ਨਹੀਂ ਹੋ।” ਅਖਿਲੇਸ਼ ਨੇ ਮਮਤਾ ਬੈਨਰਜੀ ਅਤੇ ਅਭਿਸ਼ੇਕ ਬੈਨਰਜੀ ਦੇ ਹੌਸਲੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਤੁਸੀਂ ਲੋਕਾਂ ਨੇ ਜਿਸ ਤਰ੍ਹਾਂ ਚੋਣ ਲੜੀ, ਉਹ ਵਾਕਈ ਕਾਬਿਲੇ-ਤਾਰੀਫ਼ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























