• Latest
  • Trending
ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ

ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ

3 weeks ago
ਵਿਜੀਲੈਂਸ ਬਿਊਰੋ ਵੱਲੋਂ 7,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 7,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ

3 minutes ago
ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ

7 minutes ago
Comedian ਸਮੈ ਰੈਨਾ ‘ਤੇ ਸੁਪਰੀਮ ਕੋਰਟ ਸਖਤ;  ਲਗਾਇਆ 3 ਲੱਖ ਰੁਪਏ ਜੁਰਮਾਨਾ

Comedian ਸਮੈ ਰੈਨਾ ‘ਤੇ ਸੁਪਰੀਮ ਕੋਰਟ ਸਖਤ; ਲਗਾਇਆ 3 ਲੱਖ ਰੁਪਏ ਜੁਰਮਾਨਾ

34 minutes ago
Ludhiana: ਡਾ. ਅੰਬੇਡਕਰ ਦੀ ਮੂਰਤੀ ਦੇ ਸੁਰੱਖਿਆ ਸ਼ੀਸ਼ੇ ਦੀ ਭੰਨਤੋੜ; ਜਾਂਚ ‘ਚ ਜੁਟੀ ਪੁਲਿਸ

Ludhiana: ਡਾ. ਅੰਬੇਡਕਰ ਦੀ ਮੂਰਤੀ ਦੇ ਸੁਰੱਖਿਆ ਸ਼ੀਸ਼ੇ ਦੀ ਭੰਨਤੋੜ; ਜਾਂਚ ‘ਚ ਜੁਟੀ ਪੁਲਿਸ

1 hour ago
Punjab ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ ਰਾਜਾ ਵੜਿੰਗ

Punjab ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ ਰਾਜਾ ਵੜਿੰਗ

2 hours ago
ਸੋਨਮ ਵਾਂਗਚੁਕ ਦੀ ਭੁੱਖ ਹੜਤਾਲ 17ਵੇਂ ਦਿਨ ਵੀ ਜਾਰੀ; ਘਟਿਆ ਭਾਰ

ਸੋਨਮ ਵਾਂਗਚੁਕ ਦੀ ਭੁੱਖ ਹੜਤਾਲ 17ਵੇਂ ਦਿਨ ਵੀ ਜਾਰੀ; ਘਟਿਆ ਭਾਰ

3 hours ago
IND vs ENG 1st ODI: ਇੰਗਲੈਂਡ ਨੇ ਜਿੱਤਿਆ Toss

IND vs ENG 1st ODI: ਇੰਗਲੈਂਡ ਨੇ ਜਿੱਤਿਆ Toss

3 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

4 hours ago
Punjab: ਭਾਰਤ-ਅਮਰੀਕਾ ਸਮਝੌਤੇ ਦੇ ਵਿਰੋਧ ‘ਚ ਕੱਲ੍ਹ ਦੇਸ਼ ਭਰ ਵਿੱਚ ਮੋਟਰਸਾਈਕਲ ਮਾਰਚ ਦਾ ਸੱਦਾ

Punjab: ਭਾਰਤ-ਅਮਰੀਕਾ ਸਮਝੌਤੇ ਦੇ ਵਿਰੋਧ ‘ਚ ਕੱਲ੍ਹ ਦੇਸ਼ ਭਰ ਵਿੱਚ ਮੋਟਰਸਾਈਕਲ ਮਾਰਚ ਦਾ ਸੱਦਾ

4 hours ago
ਹੋਰਮੁਜ਼ ‘ਚ ਜਹਾਜ਼ ਹਮਲੇ ‘ਚ ਭਾਰਤੀ ਦੀ ਮੌਤ ਤੋਂ ਬਾਅਦ ਕੇਂਦਰ ਸਰਕਾਰ ਨੇ ਈਰਾਨੀ ਰਾਜਦੂਤ ਨੂੰ ਕੀਤਾ ਤਲਬ

ਹੋਰਮੁਜ਼ ‘ਚ ਜਹਾਜ਼ ਹਮਲੇ ‘ਚ ਭਾਰਤੀ ਦੀ ਮੌਤ ਤੋਂ ਬਾਅਦ ਕੇਂਦਰ ਸਰਕਾਰ ਨੇ ਈਰਾਨੀ ਰਾਜਦੂਤ ਨੂੰ ਕੀਤਾ ਤਲਬ

4 hours ago
Punjab: ਮਾਂ ਨੇ ਤਿੰਨ ਬੱਚਿਆਂ ਸਮੇਤ ਪੀਤਾ ਕੀਟਨਾਸ਼ਕ

Punjab: ਮਾਂ ਨੇ ਤਿੰਨ ਬੱਚਿਆਂ ਸਮੇਤ ਪੀਤਾ ਕੀਟਨਾਸ਼ਕ

4 hours ago
Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਮੈਸਮ ?

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਮੈਸਮ ?

5 hours ago
Hindi News
English News
Tuesday, July 14, 2026
No Result
View All Result
40 °c
Chandigarh
36 ° Wed
38 ° Thu
38 ° Fri
35 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ

ਨਾਰਕੋਟਿਕਸ ਐਨੋਨੀਮਸ ਪੀਅਰ-ਸਪੋਰਟ ਪ੍ਰੋਗਰਾਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਦੇ 13 ਜ਼ਿਲ੍ਹਿਆਂ ਤੱਕ ਵਧਾਇਆ

June 23, 2026
in ਖਬਰਾਂ, ਪੰਜਾਬ

ਐੱਲਐੱਮਐੱਚਪੀ ਫੈਲੋਜ਼ ਅਤੇ ਨਾਰਕੋਟਿਕਸ ਐਨੋਨੀਮਸ ਪੰਜਾਬ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿਖੇ ਰਿਕਵਰੀ ਸਪੋਰਟ ਮਜ਼ਬੂਤ ਕਰਨ ਲਈ ਇਕਜੁੱਟ ਹੋਏ

ਪੰਜਾਬ ਵਿਚ ਪੀਅਰ ਸਪੋਰਟ ਨਸ਼ਿਆਂ ਵਿਰੁੱਧ ਜੰਗ ਵਿੱਚ ਅਹਿਮ ਸਾਧਨ ਬਣੀ

ਚੰਡੀਗੜ੍ਹ; 23 ਜੂਨ (ਵਿਸ਼ਵ ਵਾਰਤਾ);- ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਇਲਾਜ ਬਾਅਦ ਮੁੜ ਵਸੇਬੇ ਪੱਖ ਨੂੰ ਹੋਰ ਮਜ਼ਬੂਤ ਕਰਨ ਲਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਦੇ 13 ਜ਼ਿਲ੍ਹਿਆਂ ਵਿਚ ਨਾਰਕੋਟਿਕਸ ਐਨੋਨੀਮਸ (ਐਨਏ) ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ (ਐਲਐਮਐਚਪੀ) ਫੈਲੋਜ਼ ਦੇ ਸਹਿਯੋਗ ਨਾਲ, ਨਾਰਕੋਟਿਕਸ ਐਨੋਨੀਮਸ ਆਪਣੀ ਹਸਪਤਾਲ ਅਤੇ ਇੰਸਟੀਟਿਊਸ਼ਨ (ਐਚ ਐਂਡ ਆਈ) ਮੀਟਿੰਗਾਂ ਰਾਹੀਂ ਸਰਕਾਰੀ ਨਸ਼ਾ ਛੁਡਾਓ ਅਤੇ ਮੁੜ ਵਸੇਬਾ ਸੈਂਟਰਾਂ ਵਿੱਚ ਨਿਯਮਿਤ ਜਾਗਰੂਕਤਾ ਅਤੇ ਰਿਕਵਰੀ ਸੈਸ਼ਨ ਆਯੋਜਿਤ ਕਰ ਰਿਹਾ ਹੈ। ਇਹ ਉਪਰਾਲਾ ਇਸ ਵੇਲੇ ਮੁਕਤਸਰ, ਲੁਧਿਆਣਾ, ਰੂਪਨਗਰ, ਮਾਨਸਾ ਅਤੇ ਹੋਰ ਨੌਂ ਜ਼ਿਲ੍ਹਿਆਂ ਵਿਚ ਚੱਲ ਰਿਹਾ ਹੈ।

ਇਸ ਪ੍ਰੋਗਰਾਮ ਤਹਿਤ, ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਰਿਕਵਰੀ ਕਰ ਰਹੇ ਵਿਅਕਤੀਆਂ ਨੂੰ ਇੱਕ ਅਜਿਹਾ ਮਾਹੌਲ ਮੁਹੱਈਆ ਕਰਵਾਉਂਦੀਆਂ ਹਨ ਜਿੱਥੇ ਉਹ ਬਿਨਾਂ ਕਿਸੇ ਆਲੋਚਨਾ ਦੇ ਡਰ ਤੋਂ ਆਪਣੇ ਤਜ਼ਰਬਿਆਂ, ਸੰਘਰਸ਼ਾਂ ਅਤੇ ਉਪਲੱਬਧੀਆਂ ਸਾਂਝੀਆਂ ਕਰ ਸਕਦੇ ਹਨ। ਇਸ ਨਾਲ ਇਹ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ ਕਿ ਇੱਕ ਰਿਕਵਰੀ ਵਿਚ ਆ ਚੁੱਕਾ ਨਸ਼ਾ ਛੱਡਣ ਵਾਲਾ ਵਿਅਕਤੀ ਹੀ ਦੂਜੇ ਦੀ ਸਭ ਤੋਂ ਵਧੀਆ ਮਦਦ ਕਰ ਸਕਦਾ ਹੈ।

ਨਾਰਕੋਟਿਕਸ ਐਨੋਨੀਮਸ ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਦਾ ਇੱਕ ਵਿਸ਼ਵਵਿਆਪੀ ਫੈਲੋਸ਼ਿਪ ਹੈ ਜੋ 12-ਸਟੈਪ ਪ੍ਰੋਗਰਾਮ ਅਤੇ ਪੀਅਰ-ਲੀਡ ਮੀਟਿੰਗਾਂ ਰਾਹੀਂ ਸਹਾਇਤਾ ਮੁਹੱਈਆ ਕਰਦਾ ਹੈ ਤਾਂ ਜੋ ਲੋਕ ਨਸ਼ਾ-ਮੁਕਤ ਹੋ ਸਕਣ। 1953 ਵਿਚ ਸਥਾਪਿਤ ਇਹ ਸੰਸਥਾ ਹੁਣ ਕਈ ਦੇਸ਼ਾਂ ਵਿੱਚ ਕੰਮ ਕਰਦੀ ਹੈ ਅਤੇ ਇਸ ਦਾ ਮੁੱਢਲਾ ਸਿਧਾਂਤ ਇਹ ਹੈ ਕਿ ਰਿਕਵਰੀ ਆਪਸੀ ਸਹਿਯੋਗ ਅਤੇ ਤਜਰਬਿਆਂ ਦੀ ਸਾਂਝ ਰਾਹੀਂ ਸਭ ਤੋਂ ਵੱਧ ਕਾਰਗਰ ਹੁੰਦੀ ਹੈ।

ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਰਿਕਵਰੀ ਵਿਚ ਆ ਚੁੱਕਾ ਵਿਅਕਤੀ, ਜੋ ਸਰਕਾਰੀ ਡੀ-ਐਡਿਕਸ਼ਨ ਸੈਂਟਰ ਵਿਖੇ ਐਨ.ਏ. ਮੀਟਿੰਗਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੁੰਦਾ ਹੈ, ਨੇ ਦੱਸਿਆ ਕਿ ਇਹ ਸੈਸ਼ਨ ਉਸ ਨੂੰ ਨਸ਼ਾ-ਮੁਕਤ ਰਹਿਣ ਵਿਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਉਸ ਨੇ ਕਿਹਾ, “ਤੁਸੀਂ ਇੱਕ ਹਫ਼ਤਾ ਜਾਂ ਇੱਕ ਮਹੀਨਾ ਨਸ਼ਾ-ਮੁਕਤ ਰਹਿ ਸਕਦੇ ਹੋ। ਪਰ ਆਪਣੀ ਜ਼ਿੰਦਗੀ ਨੂੰ ਪੱਕਾ ਤੌਰ ਤੇ ਨਸ਼ਾ-ਮੁਕਤ ਬਣਾਉਣ ਲਈ ਐਨ.ਏ. ਮਦਦ ਕਰਦਾ ਹੈ ਕਿਉਂਕਿ ਪੀਅਰ ਗਰੁੱਪ ਦੇ ਤਜਰਬੇ ਤੁਹਾਡੀ ਆਪਣੀ ਕਹਾਣੀ ਨਾਲ ਮਿਲਦੇ ਹਨ। ਜੇ ਉਹ ਨਸ਼ਾ ਛੱਡ ਸਕਦੇ ਹਨ ਤਾਂ ਤੁਸੀਂ ਕਿਉਂ ਨਹੀਂ? ਨਸ਼ਾ ਛੱਡਣ ਤੋਂ ਬਾਅਦ ਮੈਂ ਆਪਣੇ ਇੱਕ ਦੋਸਤ ਨੂੰ ਵੀ ਨਾਲ ਲੈ ਕੇ ਆਇਆ, ਜਿਸ ਨਾਲ ਮੇਰੀ ਜਾਣ-ਪਛਾਣ ਨਸ਼ਾ-ਮੁਕਤੀ ਕੇਂਦਰ ਵਿੱਚ ਹੋਈ ਸੀ। ਉਸ ਨੂੰ ਵੀ ਇਹ ਸਹਾਇਤਾ ਬਹੁਤ ਫਾਇਦੇਮੰਦ ਲੱਗੀ ਹੈ।”

ਲੁਧਿਆਣਾ ਡਰੱਗ ਡੀ-ਐਡਿਕਸ਼ਨ ਸੈਂਟਰ ਵਿਚ ਇਲਾਜ ਅਧੀਨ ਇੱਕ ਮਰੀਜ਼ ਜਗਪਾਲ ਸਿੰਘ (ਬਦਲਿਆ ਗਿਆ ਨਾਮ) ਨੇ ਕਿਹਾ, “ਨਸ਼ਾ ਛੱਡ ਚੁੱਕੇ ਹੋਰ ਸਾਥੀਆਂ ਦੇ ਤਜਰਬੇ ਸੁਣਨ ਨਾਲ ਮੇਰੇ ਉੱਤੇ ਡੂੰਘਾ ਅਸਰ ਪਿਆ। ਇਸ ਨੇ ਮੇਰੇ ਅੰਦਰ ਇੱਕ ਸਕਾਰਾਤਮਕ ਪ੍ਰਤੀਕਿਰਿਆ ਨੂੰ ਪੈਦਾ ਕੀਤਾ। ਜਦੋਂ ਮੈਂ ਆਪਣੀ ਕਹਾਣੀ ਸੁਣਾਈ ਤਾਂ ਮੈਨੂੰ ਸੁਝਾਅ ਮਿਲੇ ਅਤੇ ਮੈਂ ਪ੍ਰੇਰਿਤ ਮਹਿਸੂਸ ਕੀਤਾ। ਮੈਂ ਸਿਫਾਰਸ਼ ਕਰਦਾ ਹਾਂ ਕਿ ਇਲਾਜ ਦੇ ਨਾਲ-ਨਾਲ ਐਨ.ਏ. ਮੀਟਿੰਗਾਂ ਨਸ਼ੇ ਦੇ ਸ਼ਿਕਾਰ ਵਿਅਕਤੀਆਂ ਲਈ ਰਿਕਵਰੀ ਵਿੱਚ ਬਹੁਤ ਮਦਦ ਕਰ ਸਕਦੀਆਂ ਹਨ।”

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਪੀਅਰ ਸਪੋਰਟ ਨਸ਼ਾ-ਮੁਕਤੀ ਦੌਰਾਨ ਆਉਣ ਵਾਲੀ ਸਭ ਤੋਂ ਵੱਡੀ ਸਮੱਸਿਆ ‘ਇਕੱਲੇਪਣ‘ ਨਾਲ ਨਜਿੱਠਣ ਵਿੱਚ ਕਾਫ਼ੀ ਮਦਦਗਾਰ ਸਾਬਤ ਹੁੰਦਾ ਹੈ। ਪ੍ਰੋਗਰਾਮ ਨਾਲ ਜੁੜੇ ਇੱਕ ਸਿਹਤ ਅਧਿਕਾਰੀ ਨੇ ਕਿਹਾ,”ਕਈ ਮਰੀਜ਼ ਡੀ-ਐਡਿਕਸ਼ਨ ਸੈਂਟਰ ਛੱਡਣ ਤੋਂ ਬਾਅਦ ਇਕੱਲਤਾ ਮਹਿਸੂਸ ਕਰਨ ਕਰਕੇ ਮੁੜ ਨਸ਼ੇ ਵੱਲ ਚਲੇ ਜਾਂਦੇ ਹਨ। ਐਨ.ਏ. ਉਨ੍ਹਾਂ ਨੂੰ ਇੱਕ ਸਪੋਰਟ ਨੈੱਟਵਰਕ ਦਿੰਦਾ ਹੈ ਅਤੇ ਭਰੋਸਾ ਦਿਵਾਉਂਦਾ ਹੈ ਕਿ ਉਹ ਇਸ ਲੜਾਈ ਵਿਚ ਇੱਕਲੇ ਨਹੀਂ ਹਨ।”

ਮੀਟਿੰਗਾਂ ਵਿਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਹਾਲ ਹੀ ਵਿੱਚ ਲਗਾਤਾਰ ਵਧ ਰਹੀ ਹੈ ਅਤੇ 13 ਜ਼ਿਲ੍ਹਿਆਂ ਵਿਚ ਸਰਕਾਰੀ ਸਹੂਲਤਾਂ ‘ਚ ਨਿਯਮਿਤ ਸੈਸ਼ਨ ਚਲਾਏ ਜਾ ਰਹੇ ਹਨ, ਜੋ ਮੁਹਿੰਮ ਦੇ ਲੰਬੀ ਮਿਆਦੀ ਰਿਹੈਬਿਲੀਟੇਸ਼ਨ ਉੱਤੇ ਜ਼ੋਰ ਨੂੰ ਦਰਸਾਉਂਦਾ ਹੈ। ਮਾਨਸਾ ਵਿਚ ਐੱਨ.ਏ. ਨਾਲ ਜੁੜੇ ਇੱਕ ਐਚ ਐਂਡ ਆਈ (ਹਸਪਤਾਲਜ਼ ਐਂਡ ਇੰਸਟੀਚਿਊਸ਼ਨਜ਼) ਕੋਆਰਡੀਨੇਟਰ ਨੇ ਕਿਹਾ ਕਿ ਸੰਸਥਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੀਟਿੰਗਾਂ ਆਯੋਜਿਤ ਕਰਦੀ ਹੈ।

ਮੁਕਤਸਰ ਵਿੱਚ ਚ ਐੱਨ.ਏ. ਨਾਲ ਜੁੜੇ ਇੱਕ ਐਚ ਐਂਡ ਆਈ (ਹਸਪਤਾਲਜ਼ ਐਂਡ ਇੰਸਟੀਚਿਊਸ਼ਨਜ਼) ਕੋਆਰਡੀਨੇਟਰ ਨੇ ਕਿਹਾ ਕਿ ਸੰਸਥਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੀਟਿੰਗਾਂ ਆਯੋਜਿਤ ਕਰਦੀ ਹੈ।

ਉਨ੍ਹਾਂ ਕਿਹਾ, “ਜਦੋਂ ਮੈਂ ਖੁਦ ਪਹਿਲੀ ਵਾਰ ਐੱਨ.ਏ. ਮੀਟਿੰਗ ਵਿਚ ਸ਼ਾਮਲ ਹੋਇਆ ਤਾਂ ਮੈਨੂੰ ਲੱਗਿਆ ਕਿ ਇਸ ਬੀਮਾਰੀ ਨਾਲ ਇੱਕਲੇ ਲੜਨਾ ਔਖਾ ਹੈ ਅਤੇ ਇਹ ਗਰੁੱਪ ਮੇਰਾ ਸਪੋਰਟ ਸਿਸਟਮ ਬਣਿਆ। ਇਸ ਨੇ ਮੈਨੂੰ ਇਹ ਵਿਸ਼ਵਾਸ ਦਿਵਾਇਆ ਕਿ ਇੱਕ ਵਿਅਕਤੀ ਨਸ਼ਾ ਛੱਡ ਸਕਦਾ ਹੈ। ਮੈਂਬਰਸ਼ਿਪ ਲਈ ਇੱਕੋ ਯੋਗਤਾ ਹੈ — ਨਸ਼ਾ ਛੱਡਣ ਦੀ ਇੱਛਾ। ਮੈਂਬਰ ਅਣਪਛਾਤੇ ਰਹਿੰਦੇ ਹਨ, ਜਿਸ ਨਾਲ ਉਹ ਆਪਣੇ ਸੰਘਰਸ਼ ਅਤੇ ਰਿਕਵਰੀ ਯਾਤਰਾ ਬਾਰੇ ਖੁੱਲ੍ਹ ਕੇ ਗੱਲ ਕਰ ਸਕਦੇ ਹਨ।”

ਮੁਕਤਸਰ ਡਰੱਗ ਡੀ-ਐਡਿਕਸ਼ਨ ਸੈਂਟਰ ਵਿਖੇ ਸਾਈਕੀਆਟਰੀ ਸੋਸ਼ਲ ਵਰਕਰ ਪਰਮਿੰਦਰ ਸਿੰਘ ਨੇ ਕਿਹਾ, “ਨਾਰਕੋਟਿਕਸ ਐਨੋਨੀਮਸ ਇੱਕ ਡਰੱਗ ਐਡਿਕਟ ਲਈ ਸਭ ਤੋਂ ਵਧੀਆ ਫੋਰਮ ਹੈ ਕਿਉਂਕਿ ਪੀਅਰ ਗਰੁੱਪ ਦੇ ਮੈਂਬਰ ਐਡਿਕਟ ਦੇ ਤਜਰਬੇ ਨੂੰ ਬਿਲਕੁਲ ਜਾਣਦੇ ਅਤੇ ਸਮਝਦੇ ਹਨ ਅਤੇ ਉਹ ਉਸ ਨੂੰ ਨਸ਼ਾ-ਮੁਕਤ ਜੀਵਨ ਵੱਲ ਲੈ ਜਾਣ ਲਈ ਸਭ ਤੋਂ ਵੱਧ ਸਹਾਈ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਖੁਦ ਉਹ ਸਾਰੀਆਂ ਮੁਸੀਬਤਾਂ ਝੱਲੀਆਂ ਹੁੰਦੀਆਂ ਹਨ। ਅਸਲ ਵਿਚ ਕਾਉੰਸਲਿੰਗ ਸੈਸ਼ਨਾਂ ਵਿੱਚ ਵੀ ਮਰੀਜ਼ ਜੋ ਖੁੱਲ੍ਹ ਕੇ ਗੱਲ ਨਹੀਂ ਕਰ ਸਕਦਾ, ਉਹ ਐੱਨ.ਏ. ਮੈਂਬਰਾਂ ਨਾਲ ਆਸਾਨੀ ਨਾਲ ਖੁੱਲ੍ਹ ਕੇ ਗੱਲ ਕਰ ਲੈਂਦਾ ਹੈ।”

ਲੁਧਿਆਣਾ ਡੀ-ਐਡਿਕਸ਼ਨ ਸੈਂਟਰ ਵਿਖੇ ਕਾਉਂਸਲਰ ਅਮਨਪ੍ਰੀਤ ਕੌਰ ਨੇ ਕਿਹਾ, “ਪੀਅਰ ਗਰੁੱਪ ਆਪਣੀਆਂ ਜ਼ਿੰਦਗੀਆਂ ਵਿਚ ਨਸ਼ਾ ਛੱਡਣ ਤੋਂ ਬਾਅਦ ਆਈਆਂ ਸਕਾਰਾਤਮਕ ਤਬਦੀਲੀਆਂ ਸਾਂਝੀਆਂ ਕਰਦੇ ਹਨ ਅਤੇ ਇਹ ਦੂਜਿਆਂ ਨੂੰ ਉਸੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ। ਸ਼ੁਰੂ ਵਿਚ ਮੀਟਿੰਗਾਂ ਵਿਚ ਹਾਜ਼ਰੀ ਲਾਜ਼ਮੀ ਹੈ। ਜੇਕਰ ਕੋਈ ਇਨ੍ਹਾਂ ਮੀਟਿੰਗਾਂ ਵਿਚ ਨਿਯਮਿਤ ਹੈ ਤਾਂ ਉਹ ਡੀ-ਐਡਿਕਸ਼ਨ ਦੇ ਲਗਭਗ ਨਜ਼ਦੀਕ ਹੈ। ਮੀਟਿੰਗਾਂ ਮਿਸ ਕਰਨਾ ਅਕਸਰ ਦੁਬਾਰਾ ਨਸ਼ਿਆਂ ਵੱਲ ਮੁੜਨ ਦੀ ਚੇਤਾਵਨੀ ਹੋ ਸਕਦਾ ਹੈ।”

ਉਹਨਾਂ ਅੱਗੇ ਕਿਹਾ, “ਐੱਨ.ਏ. ਗਰੁੱਪ ਥੈਰੇਪੀ ਮਰੀਜ਼ਾਂ ਨੂੰ ਬਹੁਤ ਆਤਮ-ਵਿਸ਼ਵਾਸ ਦਿੰਦੀ ਹੈ। ਇੱਕ ਵਾਰ ਜਦੋਂ ਉਹ ਇੱਕ ਨਿਰਣਾਇਕ ਮਾਹੌਲ ਵਿੱਚ ਆਪਣੇ ਤਜ਼ਰਬੇ ਸਾਂਝੇ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਉਹ ਆਪਣੇ ਆਪ ਨੂੰ ਬਿਹਤਰ ਤਰੀਕੇ ਨਾਲ ਸਮਝਿਆ ਮਹਿਸੂਸ ਕਰਦੇ ਹਨ ਅਤੇ ਉਹਨਾਂ ਨੂੰ ਨਿਰੰਤਰ ਇਲਾਜ ਵੱਲ ਲੈ ਜਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਸ਼ਾ-ਮੁਕਤ ਬਣਾ ਸਕਦਾ ਹੈ।”

ਅਧਿਕਾਰੀਆਂ ਨੇ ਦੱਸਿਆ ਕਿ ਕਈ ਸਾਬਕਾ ਨਸ਼ਾ ਕਰਨ ਵਾਲੇ, ਜੋ ਲੰਬੇ ਸਮੇਂ ਤੱਕ ਨਸ਼ੇ ਤੋਂ ਦੂਰ ਰਹੇ ਹਨ , ਹੁਣ ਵਾਲੰਟੀਅਰ ਬਣ ਕੇ ਮੈਂਟਰ ਵਜੋਂ ਕੰਮ ਕਰ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਮੀਟਿੰਗਾਂ ਲਈ ਭਾਗੀਦਾਰਾਂ ਨੂੰ ਇਕੱਠਾ ਕਰਨ ਵਿਚ ਮਦਦ ਕਰ ਰਹੇ ਹਨ। ਮਾਹਿਰਾਂ ਨੇ ਭਰੋਸਾ ਜਤਾਇਆ ਕਿ ਖਾਸ ਕਰਕੇ ਪੇਂਡੂ ਇਲਾਕਿਆਂ ਵਿੱਚ ਐੱਨ.ਏ. ਨੈੱਟਵਰਕ ਨੂੰ ਵਧਾਉਣਾ ਨਸ਼ਾ ਵਿਰੋਧੀ ਮੁਹਿੰਮ ਤਹਿਤ ਹਾਸਲ ਕੀਤੀਆਂ ਉਪਲੱਬਧੀਆਂ ਨੂੰ ਟਿਕਾਊ ਬਣਾਉਣ ਲਈ ਬਹੁਤ ਜ਼ਰੂਰੀ ਹੈ ।

ਪੰਜਾਬ ਨਸ਼ੇ ਦੀ ਲਤ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰ ਰਿਹਾ ਹੈ, ਨਾਰਕੋਟਿਕਸ ਐਨੋਨੀਮਸ ਸਮੂਹਾਂ ਦਾ ਵਧਦਾ ਨੈੱਟਵਰਕ ਰਾਜ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰ ਰਿਹਾ ਹੈ ਤਾਂ ਜੋ ਨਸ਼ਾ-ਮੁਕਤੀ ਸਿਰਫ਼ ਇਲਾਜ ਤੱਕ ਸੀਮਿਤ ਨਾ ਰਹੇ, ਸਗੋਂ ਇਹ ਲੰਬੇ ਸਮੇਂ ਦੀ ਸਮਾਜਿਕ ਮੁੜ ਵਸੇਬਾ ਅਤੇ ਨਸ਼ਾ-ਮੁਕਤ ਜੀਵਨ ਵਿੱਚ ਤਬਦੀਲ ਹੋ ਸਕੇ।

Tags: 'War on drugs'BREAKING NEWSLatest Punjab newsLatest Punjab news in PunjabiPUNJABpunjab newstop headlines in PunjabiWISHAVWARTA.IN
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਵਿਜੀਲੈਂਸ ਬਿਊਰੋ ਵੱਲੋਂ 7,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 7,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ

by Ankit
July 14, 2026
0

ਵਿਜੀਲੈਂਸ ਬਿਊਰੋ ਵੱਲੋਂ 7,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ ਚੰਡੀਗੜ੍ਹ, 14 ਜੁਲਾਈ 2026 ( ਵਿਸ਼ਵ ਵਾਰਤਾ );- ਪੰਜਾਬ...

ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ

by Ankit
July 14, 2026
0

ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ ਚੰਡੀਗੜ੍ਹ, 14 ਜੁਲਾਈ 2026 (ਵਿਸ਼ਵ ਵਾਰਤਾ);- ਪੰਜਾਬ ਵਿਜੀਲੈਂਸ ਬਿਊਰੋ...

Comedian ਸਮੈ ਰੈਨਾ ‘ਤੇ ਸੁਪਰੀਮ ਕੋਰਟ ਸਖਤ;  ਲਗਾਇਆ 3 ਲੱਖ ਰੁਪਏ ਜੁਰਮਾਨਾ

Comedian ਸਮੈ ਰੈਨਾ ‘ਤੇ ਸੁਪਰੀਮ ਕੋਰਟ ਸਖਤ; ਲਗਾਇਆ 3 ਲੱਖ ਰੁਪਏ ਜੁਰਮਾਨਾ

by Jaspreet Kaur
July 14, 2026
0

Comedian ਸਮੈ ਰੈਨਾ 'ਤੇ ਸੁਪਰੀਮ ਕੋਰਟ ਸਖਤ; ਲਗਾਇਆ 3 ਲੱਖ ਰੁਪਏ ਜੁਰਮਾਨਾ ਨਵੀ ਦਿੱਲੀ, 14 ਜੁਲਾਈ 2026 (ਵਿਸ਼ਵ ਵਾਰਤਾ): ਸਟੈਂਡਅੱਪ...

Ludhiana: ਡਾ. ਅੰਬੇਡਕਰ ਦੀ ਮੂਰਤੀ ਦੇ ਸੁਰੱਖਿਆ ਸ਼ੀਸ਼ੇ ਦੀ ਭੰਨਤੋੜ; ਜਾਂਚ ‘ਚ ਜੁਟੀ ਪੁਲਿਸ

Ludhiana: ਡਾ. ਅੰਬੇਡਕਰ ਦੀ ਮੂਰਤੀ ਦੇ ਸੁਰੱਖਿਆ ਸ਼ੀਸ਼ੇ ਦੀ ਭੰਨਤੋੜ; ਜਾਂਚ ‘ਚ ਜੁਟੀ ਪੁਲਿਸ

by Jaspreet Kaur
July 14, 2026
0

Ludhiana: ਡਾ. ਅੰਬੇਡਕਰ ਦੀ ਮੂਰਤੀ ਦੇ ਸੁਰੱਖਿਆ ਸ਼ੀਸ਼ੇ ਦੀ ਭੰਨਤੋੜ; ਜਾਂਚ 'ਚ ਜੁਟੀ ਪੁਲਿਸ ਲੁਧਿਆਣਾ, 14 ਜੁਲਾਈ 2026 (ਵਿਸ਼ਵ ਵਾਰਤਾ):...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਵਿਜੀਲੈਂਸ ਬਿਊਰੋ ਵੱਲੋਂ 7,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 7,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ

by Ankit
July 14, 2026
0

ਵਿਜੀਲੈਂਸ ਬਿਊਰੋ ਵੱਲੋਂ 7,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ ਚੰਡੀਗੜ੍ਹ, 14 ਜੁਲਾਈ 2026 ( ਵਿਸ਼ਵ ਵਾਰਤਾ );- ਪੰਜਾਬ...

Most Popular

Women’s T20 World Cup 2026:  ਆਸਟ੍ਰੇਲੀਆ ਨੇ ਰਿਕਾਰਡ ਸੱਤਵੀਂ ਵਾਰ ਜਿੱਤਿਆ ਟੀ-20 ਵਿਸ਼ਵ ਕੱਪ

Women’s T20 World Cup 2026: ਆਸਟ੍ਰੇਲੀਆ ਨੇ ਰਿਕਾਰਡ ਸੱਤਵੀਂ ਵਾਰ ਜਿੱਤਿਆ ਟੀ-20 ਵਿਸ਼ਵ ਕੱਪ

by Jaspreet Kaur
1 week ago
0

Women's T20 World Cup 2026: ਆਸਟ੍ਰੇਲੀਆ ਨੇ ਰਿਕਾਰਡ ਸੱਤਵੀਂ ਵਾਰ ਜਿੱਤਿਆ ਟੀ-20 ਵਿਸ਼ਵ ਕੱਪ ਨਵੀ ਦਿੱਲੀ, 5 ਜੁਲਾਈ (ਵਿਸ਼ਵ ਵਾਰਤਾ)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 