War Impact: ਮਹਿੰਗੀ ਹੋ ਸਕਦੀ ਹੈ ਹਵਾਈ ਯਾਤਰਾ: Qantas ਏਅਰਲਾਈਨ ਵਧਾ ਸਕਦੀ ਹੈ ਕਿਰਾਇਆ
ਨਵੀਂ ਦਿੱਲੀ, 11 ਮਾਰਚ 2026 (ਵਿਸ਼ਵ-ਵਾਰਤਾ) – ਈਰਾਨ ਵਿੱਚ ਚੱਲ ਰਹੀ ਜੰਗ ਦਾ ਅਸਰ ਹੁਣ ਆਮ ਯਾਤਰੀਆਂ ਦੀਆਂ ਜੇਬਾਂ ‘ਤੇ ਸਾਫ਼ ਦਿਖਾਈ ਦੇ ਰਿਹਾ ਹੈ। ਕੱਚੇ ਤੇਲ ਅਤੇ ਜੈੱਟ ਈਂਧਨ ਦੀਆਂ ਕੀਮਤਾਂ ਵਿੱਚ ਅਚਾਨਕ ਵਾਧੇ ਕਾਰਨ, ਦੁਨੀਆ ਦੀਆਂ ਕਈ ਵੱਡੀਆਂ ਏਅਰਲਾਈਨਾਂ ਨੇ ਟਿਕਟਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।
ਉੱਥੇ ਹੀ ਆਸਟ੍ਰੇਲੀਆ ਦੇ ਕਵਾਂਟਸ, ਸਕੈਂਡੇਨੇਵੀਆ ਦੇ ਐਸਏਐਸ ਨੇ ਮੰਗਲਵਾਰ ਨੂੰ ਕਿਰਾਏ ਵਿੱਚ ਵਾਧੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਟਕਰਾਅ ਨੇ ਅਚਾਨਕ ਈਂਧਨ ਦੀਆਂ ਕੀਮਤਾਂ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ ਹੈ। ਯੁੱਧ ਤੋਂ ਪਹਿਲਾਂ, ਜੈੱਟ ਈਂਧਨ ਦੀ ਕੀਮਤ ਲਗਭਗ $85 ਤੋਂ $90 ਪ੍ਰਤੀ ਬੈਰਲ ਸੀ, ਪਰ ਹੁਣ ਇਹ $150 ਤੋਂ $200 ਪ੍ਰਤੀ ਬੈਰਲ ਹੋ ਗਈ ਹੈ। ਨਤੀਜੇ ਵਜੋਂ, ਏਅਰਲਾਈਨਾਂ ਲਈ ਉਡਾਣ ਸੰਚਾਲਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਹੋ ਗਿਆ ਹੈ।
ਏਅਰਲਾਈਨ ਅਧਿਕਾਰੀਆਂ ਮੁਤਾਬਕ ਪਿਛਲੇ ਦੋ ਹਫ਼ਤਿਆਂ ਵਿੱਚ ਜੈੱਟ ਫਿਊਲ ਦੀ ਕੀਮਤ ਵਿੱਚ ਕਾਫ਼ੀ ਵਾਧਾ ਹੋਇਆ ਹੈ, ਕੰਪਨੀ ਨੇ ਕਿਹਾ ਕਿ ਜੇਕਰ ਖਰਚਿਆਂ ਵਿੱਚ ਇਹ ਵਾਧਾ ਜਾਰੀ ਰਹਿੰਦਾ ਹੈ ਤਾਂ ਇਸਦਾ ਕੁਝ ਭਾਰ ਯਾਤਰੀਆਂ ‘ਤੇ ਵੀ ਪੈ ਸਕਦਾ ਹੈ। ਇਸ ਨਾਲ ਆਉਣ ਵਾਲੇ ਮਹੀਨਿਆਂ ਵਿੱਚ ਹਵਾਈ ਯਾਤਰਾ ਹੋਰ ਵੀ ਮਹਿੰਗੀ ਹੋ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇ ਮੱਧ ਪੂਰਬ ਵਿੱਚ ਤਣਾਅ ਜਾਰੀ ਰਹਿੰਦਾ ਹੈ ਤਾਂ ਆਉਣ ਵਾਲੇ ਹਫ਼ਤਿਆਂ ਵਿੱਚ ਦੁਨੀਆ ਭਰ ਵਿੱਚ ਹਵਾਈ ਯਾਤਰਾ ਹੋਰ ਮਹਿੰਗੀ ਹੋ ਸਕਦੀ ਹੈ।
ਹਾਲਾਂਕਿ, Qantas ਵੱਲੋਂ ਅਜੇ ਤੱਕ ਕਿਰਾਏ ਵਧਾਉਣ ਦੀ ਕੋਈ ਅਧਿਕਾਰਿਕ ਤਾਰੀਖ ਜਾਂ ਦਰ ਦਾ ਐਲਾਨ ਨਹੀਂ ਕੀਤਾ ਗਿਆ। ਕੰਪਨੀ ਸਥਿਤੀ ਦੀ ਸਮੀਖਿਆ ਕਰ ਰਹੀ ਹੈ ਅਤੇ ਮਾਰਕੀਟ ਹਾਲਾਤਾਂ ਦੇ ਅਧਾਰ ‘ਤੇ ਅਗਲਾ ਫੈਸਲਾ ਲਿਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























