
Virat ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ’ਤੇ UK ਦੇ ਸਾਬਕਾ PM ਰਿਸ਼ੀ ਸੁਨਕ ਦਾ ਬਿਆਨ
– ਦਿਲ ਨੂੰ ਛੂਹ ਲੈਣ ਵਾਲੀ ਦਿੱਤੀ ਪ੍ਰਤੀਕਿਰਿਆ, ਪੜੋ ਕੀ ਕਿਹਾ
ਨਵੀ ਦਿੱਲੀ, 12 ਮਈ (ਵਿਸ਼ਵ ਵਾਰਤਾ): ਭਾਰਤੀ ਕ੍ਰਿਕਟ ਟੀਮ ਦੇ ਟੈਸਟ ਫਾਰਮੈਟ ਤੋਂ ਵਿਰਾਟ (Virat) ਕੋਹਲੀ ਦੇ ਸੰਨਿਆਸ ਨੇ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਭਾਵੇਂ ਉਹ ਆਮ ਕ੍ਰਿਕਟ ਪ੍ਰਸ਼ੰਸਕ ਹੋਣ ਜਾਂ ਵੱਖ-ਵੱਖ ਖੇਤਰਾਂ ਦੇ ਦਿੱਗਜ, ਹਰ ਕੋਈ ਕੋਹਲੀ ਦੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਦੇ ਫੈਸਲੇ ਤੋਂ ਹੈਰਾਨ ਹੈ।
ਬੀਸੀਸੀਆਈ ਨੇ ਵਿਰਾਟ ਕੋਹਲੀ ਦਾ ਧੰਨਵਾਦ ਕੀਤਾ। ਬੋਰਡ ਨੇ ਸੋਸ਼ਲ ਮੀਡੀਆ ‘ਤੇ ਲਿਖਿਆ – “ਟੈਸਟ ਕ੍ਰਿਕਟ ਵਿੱਚ ਇੱਕ ਯੁੱਗ ਦਾ ਅੰਤ ਹੋ ਗਿਆ ਹੈ, ਪਰ ਵਿਰਾਸਤ ਜਾਰੀ ਰਹੇਗੀ। ਟੀਮ ਇੰਡੀਆ ਲਈ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।” ਲੋਕ ਸੋਸ਼ਲ ਮੀਡੀਆ ਰਾਹੀਂ ਆਪਣੀ ਵੱਖ ਵੱਖ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੌਰਾਨ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀ ਕਿੰਗ ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ।
ਰਿਸ਼ੀ ਸੁਨਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ ” ਇਹ ਦੁਖਦਾਈ ਹੈ ਕਿ ਅਸੀਂ ਇਸ ਗਰਮੀਆਂ ਵਿੱਚ ਆਖਰੀ ਵਾਰ ਵਿਰਾਟ ਨੂੰ ਟੈਸਟ ਕ੍ਰਿਕਟ ਵਿੱਚ ਨਹੀਂ ਦੇਖ ਸਕਾਂਗੇ। ਉਹ ਹੁਣ ਤੱਕ ਦੇ ਸਭ ਤੋਂ ਮਹਾਨ ਕ੍ਰਿਕਟਰਾਂ ਵਿੱਚੋਂ ਇੱਕ, ਇੱਕ ਸ਼ਾਨਦਾਰ ਬੱਲੇਬਾਜ਼, ਇੱਕ ਚਲਾਕ ਕਪਤਾਨ ਅਤੇ ਇੱਕ ਅਜਿੱਤ ਪ੍ਰਤੀਯੋਗੀ, ਜਿਸਨੇ ਹਮੇਸ਼ਾ ਟੈਸਟ ਕ੍ਰਿਕਟ ਨੂੰ ਹਮੇਸ਼ਾ ਇੱਕ ਵਿਸ਼ੇਸ਼ ਮਹੱਤਵ ਦਿੱਤਾ।”
ਦੱਸ ਦਈਏ ਕਿ ਵਿਰਾਟ ਦੀ ਕਪਤਾਨੀ ਹੇਠ, ਭਾਰਤ ਨੇ 68 ਮੈਚ ਖੇਡੇ ਅਤੇ 40 ਜਿੱਤੇ। ਜਦੋਂ ਕਿ, 11 ਟੈਸਟ ਡਰਾਅ ਹੋਏ ਅਤੇ 17 ਟੈਸਟ ਹਾਰ ਗਏ। ਵਿਰਾਟ ਕੋਹਲੀ ਨੇ 123 ਟੈਸਟ ਮੈਚ ਖੇਡੇ ਹਨ। ਉਨ੍ਹਾਂ ਨੇ 30 ਸੈਂਕੜੇ ਅਤੇ 31 ਅਰਧ ਸੈਂਕੜੇ ਲਗਾਏ। ਵਿਰਾਟ ਨੇ 7 ਦੋਹਰੇ ਸੈਂਕੜੇ ਲਗਾਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























