• Latest
  • Trending
VB-G RAM G ਬਿੱਲ ‘ਮਹਾਤਮਾ ਗਾਂਧੀ ਦਾ ਦੂਜਾ ਕਤਲ’ – ਡਾ. ਬਲਬੀਰ ਸਿੰਘ

VB-G RAM G ਬਿੱਲ ‘ਮਹਾਤਮਾ ਗਾਂਧੀ ਦਾ ਦੂਜਾ ਕਤਲ’ – ਡਾ. ਬਲਬੀਰ ਸਿੰਘ

5 months ago
ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਮਰਨ ਵਾਲਿਆਂ ਦੀ ਗਿਣਤੀ 580 ਤੋਂ ਪਾਰ ; ਦੋ ਹੋਰ ਬੱਚਿਆਂ ਦੀ ਮੌਤ 

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਮਰਨ ਵਾਲਿਆਂ ਦੀ ਗਿਣਤੀ 580 ਤੋਂ ਪਾਰ ; ਦੋ ਹੋਰ ਬੱਚਿਆਂ ਦੀ ਮੌਤ 

40 minutes ago
ਮਿਆਂਮਾਰ ਦੇ ਪਿੰਡ ਵਿੱਚ ਭਿਆਨਕ ਧਮਾਕੇ ਦੌਰਾਨ 55 ਲੋਕਾਂ ਦੀ ਮੌਤ ; ਬਚਾਅ ਕਾਰਜ ਜਾਰੀ

ਮਿਆਂਮਾਰ ਦੇ ਪਿੰਡ ਵਿੱਚ ਭਿਆਨਕ ਧਮਾਕੇ ਦੌਰਾਨ 55 ਲੋਕਾਂ ਦੀ ਮੌਤ ; ਬਚਾਅ ਕਾਰਜ ਜਾਰੀ

47 minutes ago
ਵਿਸ਼ਵ ਨੰਬਰ 1 ਸੁਜੀਤ ਕਾਲਕਲ, ਅਮਨ ਸੇਹਰਾਵਤ ਅਤੇ ਦੀਪਕ ਪੂਨੀਆ ਏਸ਼ੀਆਈ ਖੇਡਾਂ 2026 ਲਈ ਭਾਰਤ ਦੇ ਪੁਰਸ਼ ਕੁਸ਼ਤੀ ਦਲ ਦੀ ਕਰਨਗੇ ਅਗਵਾਈ

ਵਿਸ਼ਵ ਨੰਬਰ 1 ਸੁਜੀਤ ਕਾਲਕਲ, ਅਮਨ ਸੇਹਰਾਵਤ ਅਤੇ ਦੀਪਕ ਪੂਨੀਆ ਏਸ਼ੀਆਈ ਖੇਡਾਂ 2026 ਲਈ ਭਾਰਤ ਦੇ ਪੁਰਸ਼ ਕੁਸ਼ਤੀ ਦਲ ਦੀ ਕਰਨਗੇ ਅਗਵਾਈ

53 minutes ago
ਗੁਜਰਾਤ ਦੀ ਕਾਜਲ ਵਾਜਾ ਨੇ ਏਸ਼ੀਅਨ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤਿਆ ਸਿਲਵਰ ਮੈਡਲ

ਗੁਜਰਾਤ ਦੀ ਕਾਜਲ ਵਾਜਾ ਨੇ ਏਸ਼ੀਅਨ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤਿਆ ਸਿਲਵਰ ਮੈਡਲ

58 minutes ago
ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਆਸਟ੍ਰੇਲੀਆਈ ਹਮਰੁਤਬਾ ਮਾਰਲਸ ਨਾਲ ਰੱਖਿਆ ਮੰਤਰੀਆਂ ਦੀ ਗੱਲਬਾਤ ਦੀ ਕਰਨਗੇ ਸਹਿ-ਪ੍ਰਧਾਨਗੀ

ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਆਸਟ੍ਰੇਲੀਆਈ ਹਮਰੁਤਬਾ ਮਾਰਲਸ ਨਾਲ ਰੱਖਿਆ ਮੰਤਰੀਆਂ ਦੀ ਗੱਲਬਾਤ ਦੀ ਕਰਨਗੇ ਸਹਿ-ਪ੍ਰਧਾਨਗੀ

1 hour ago
ਦੱਖਣੀ ਕੋਰੀਆ ਦੇ ਏਅਰੋਸਪੇਸ ਪਲਾਂਟ ਵਿੱਚ ਧਮਾਕੇ ਕਾਰਨ 4 ਲੋਕਾਂ ਦੀ ਮੌਤ

ਦੱਖਣੀ ਕੋਰੀਆ ਦੇ ਏਅਰੋਸਪੇਸ ਪਲਾਂਟ ਵਿੱਚ ਧਮਾਕੇ ਕਾਰਨ 4 ਲੋਕਾਂ ਦੀ ਮੌਤ

1 hour ago
ਪੰਜਾਬ ’ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

ਪੰਜਾਬ ’ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

2 hours ago
3 ਜੂਨ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਣਗੇ ਕੇਵਲ ਸਿੰਘ ਢਿੱਲੋਂ

3 ਜੂਨ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਣਗੇ ਕੇਵਲ ਸਿੰਘ ਢਿੱਲੋਂ

2 hours ago
ਸਰਕਾਰ ਨੇ ਪੈਟਰੋਲ- ਡੀਜ਼ਲ ਅਤੇ ATF ‘ਤੇ ਘਟਾਈ ਨਿਰਯਾਤ ਡਿਊਟੀ ; ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

ਸਰਕਾਰ ਨੇ ਪੈਟਰੋਲ- ਡੀਜ਼ਲ ਅਤੇ ATF ‘ਤੇ ਘਟਾਈ ਨਿਰਯਾਤ ਡਿਊਟੀ ; ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

3 hours ago
Morning News : ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ

Morning News : ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ

3 hours ago
ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ

3 hours ago
 Weather Update : ਪੰਜਾਬ-ਚੰਡੀਗੜ੍ਹ ਵਿੱਚ 4 ਦਿਨਾਂ ਲਈ ਤੇਜ਼ ਹਵਾਵਾਂ ਤੇ ਮੀਂਹ ਦੀ ਚੇਤਾਵਨੀ ; ਅੱਜ ਕਈ ਜ਼ਿਲ੍ਹਿਆਂ ਵਿੱਚ ‘ਯੈਲੋ ਅਲਰਟ’ ਜਾਰੀ

 Weather Update : ਪੰਜਾਬ-ਚੰਡੀਗੜ੍ਹ ਵਿੱਚ 4 ਦਿਨਾਂ ਲਈ ਤੇਜ਼ ਹਵਾਵਾਂ ਤੇ ਮੀਂਹ ਦੀ ਚੇਤਾਵਨੀ ; ਅੱਜ ਕਈ ਜ਼ਿਲ੍ਹਿਆਂ ਵਿੱਚ ‘ਯੈਲੋ ਅਲਰਟ’ ਜਾਰੀ

3 hours ago
Hindi News
English News
Monday, June 1, 2026
No Result
View All Result
28 °c
Chandigarh
35 ° Tue
35 ° Wed
33 ° Thu
36 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

VB-G RAM G ਬਿੱਲ ‘ਮਹਾਤਮਾ ਗਾਂਧੀ ਦਾ ਦੂਜਾ ਕਤਲ’ – ਡਾ. ਬਲਬੀਰ ਸਿੰਘ

December 31, 2025
in ਸਿਆਸੀ, ਖਬਰਾਂ, ਪੰਜਾਬ
VB-G RAM G ਬਿੱਲ ‘ਮਹਾਤਮਾ ਗਾਂਧੀ ਦਾ ਦੂਜਾ ਕਤਲ’ – ਡਾ. ਬਲਬੀਰ ਸਿੰਘ

Punjab

VB-G RAM G ਬਿੱਲ ‘ਮਹਾਤਮਾ ਗਾਂਧੀ ਦਾ ਦੂਜਾ ਕਤਲ’ – ਡਾ. ਬਲਬੀਰ ਸਿੰਘ

– ਡਾ. ਬਲਬੀਰ ਸਿੰਘ ਨੇ ਗਰੀਬਾਂ ਨੂੰ ਗੁੰਮਰਾਹ ਕਰਨ ਵਾਲੀਆਂ ਕੇਂਦਰ ਦੀਆਂ ਸੌੜੀਆਂ ਚਾਲਾਂ ਦਾ ਪਰਦਾਫਾਸ਼ ਕੀਤਾ
– ਫੰਡ ਸਿਰਫ਼ ਚੋਣਾਂ ਵਾਲੇ ਸੂਬਿਆਂ ਨੂੰ ਹੀ ਦਿੱਤੇ ਜਾ ਰਹੇ: ਡਾ. ਬਲਬੀਰ ਸਿੰਘ
– ਕਿਹਾ, ਕਿਸਾਨ ਅੰਦੋਲਨ ਨੇ ਕੇਂਦਰ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਕੀਤਾ ਸੀ ਮਜਬੂਰ, ਗਰੀਬਾਂ ਵਿਰੋਧੀ ਯੋਜਨਾਵਾਂ ਵਿਰੁੱਧ ਉਸੇ ਤਰ੍ਹਾਂ ਦਾ ਸੰਘਰਸ਼ ਵਿੱਢਣ ਦੀ ਚੇਤਾਵਨੀ

ਚੰਡੀਗੜ੍ਹ, 31 ਦਸੰਬਰ 2025 (ਵਿਸ਼ਵ ਵਾਰਤਾ): ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ (VB-G RAM G) ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ‘ਵਿਕਸਿਤ ਭਾਰਤ – ਰੋਜ਼ਗਾਰ ਅਤੇ ਅਜੀਵਿਕਾ ਮਿਸ਼ਨ (ਗ੍ਰਾਮੀਣ) ਲਈ ਗਰੰਟੀ’ (ਵੀਬੀ-ਜੀ ਰਾਮ ਜੀ) ਨੂੰ ਕੇਂਦਰ ਦੀ ਇਕ ਸੌੜੀ ਚਾਲ ਅਤੇ ਮਹਾਤਮਾ ਗਾਂਧੀ ਦਾ ਦੂਜਾ ਕਤਲ ਕਰਾਰ ਦਿੱਤਾ। ਉਨ੍ਹਾਂ ਕੇਂਦਰ ‘ਤੇ ਗਾਰੰਟੀਸ਼ੁਦਾ ਰੁਜ਼ਗਾਰ ਦੇ ਸਿਧਾਂਤਾਂ ਨੂੰ ਯੋਜਨਾਬੱਧ ਢੰਗ ਨਾਲ ਖ਼ਤਮ ਕਰਦਿਆਂ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਸੌੜੀਆਂ ਚਾਲਾਂ ਚੱਲਣ ਦਾ ਦੋਸ਼ ਲਗਾਇਆ।

VB-G RAM G
VB-G RAM G

16ਵੀਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਸਰਕਾਰੀ ਮਤੇ ‘ਤੇ ਚਰਚਾ ਦੌਰਾਨ ਸਦਨ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕੇਂਦਰ ਦੀਆਂ ਲੂੰਬੜ ਚਾਲਾਂ ਜਾਹਰ ਕੀਤੀਆਂ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ “ਮੂੰਹ ਮੇਂ ਰਾਮ ਰਾਮ, ਬਗਲ ਮੇਂ ਛੁਰੀ” ਵਾਲੀ ਰਣਨੀਤੀ ਅਪਣਾਈ ਜਾ ਰਹੀ ਹੈ। ਉਹ ਗਰੀਬਾਂ ਦੀ ਭਲਾਈ ਦੀ ਮਹਿਜ ਗੱਲ ਹੀ ਕਰਦੇ ਹਨ ਪਰ ਉਨ੍ਹਾਂ ਦੀਆਂ ਨੀਤੀਆਂ ਗਰੀਬਾਂ ਦੀ ਭਲਾਈ ਦੇ ਉਲਟ ਕੰਮ ਕਰਨ ਵਾਲੀਆਂ ਹਨ। ਕੈਬਨਿਟ ਮੰਤਰੀ ਨੇ ਯੋਜਨਾ ਦੇ ਨਾਮ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਯੋਜਨਾ ਦੇ ਨਾਮ ‘ਰਾਮ ਜੀ’ ਦਾ ਭਗਵਾਨ ਰਾਮ ਨਾਲ ਕੀ ਸਬੰਧ ਹੈ? ਅਸਲ ‘ਮਰਿਆਦਾ ਪੁਰਸ਼ੋਤਮ’ ਨੇ ਗਰੀਬਾਂ ਦੀ ਭਲਾਈ ਲਈ ਕੰਮ ਕੀਤਾ ਪਰ ਕੇਂਦਰ ਦੀ ਇਹ ਯੋਜਨਾ ਇਸ ਦੇ ਬਿਲਕੁੱਲ ਉਲਟ ਹੈ।

VB-G RAM G
VB-G RAM G

ਲੋਕਾਂ ਦੀ ਪਿੱਠ ‘ਚ ਮਾਰੀਆਂ ਇਹਨਾਂ “ਛੁਰੀਆਂ” ਬਾਰੇ ਵਿਸਥਾਰ ਨਾਲ ਗੱਲ ਕਰਦਿਆਂ, ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਹਿਲੀ ਛੁਰੀ ਵੀਬੀ ਜੀ ਰਾਮ ਜੀ (VB-G RAM G) ਸਕੀਮ ਹੈ, ਜੋ ਮਹਾਤਮਾ ਗਾਂਧੀ ਦੇ ਦੂਜੇ ਕਤਲ ਦੇ ਬਰਾਬਰ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਿਵੇਂ ਕੇਂਦਰ ਨੇ ਮੰਗ ਅਧਾਰਤ ਤੋਂ ਸਪਲਾਈ ਅਧਾਰਤ ਮਾਡਲ ਵੱਲ ਕਦਮ ਵਧਾਏ ਹਨ, ਜਿਸ ਤਹਿਤ ਨੌਕਰਸ਼ਾਹ ਲੁਕਵੇਂ ਢੰਗ ਨਾਲ ਫੰਡਾਂ ਦੀ ਅਲਾਟਮੈਂਟ ਦਾ ਫੈਸਲਾ ਕਰਨਗੇ ਅਤੇ ਗ੍ਰਾਮ ਸਭਾਵਾਂ ਨੂੰ ਸਥਾਨਕ ਜ਼ਰੂਰਤਾਂ ਦੇ ਅਧਾਰ ‘ਤੇ ਕੰਮਾਂ ਦੀ ਯੋਜਨਾ ਬਣਾਉਣ ਅਤੇ ਲਾਗੂ ਕਰਨ ਸਬੰਧੀ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਜਾਵੇਗਾ।

ਮੰਤਰੀ ਨੇ ਕੇਂਦਰ ਵੱਲੋਂ ਮਨਮਰਜ਼ੀ ਨਾਲ ਪਿੰਡਾਂ ਨੂੰ ਏ, ਬੀ, ਸੀ ਵਰਗਾਂ ਵਿੱਚ ਸ਼੍ਰੇਣੀਬੱਧ ਕਰਨ ਦੀ ਚਾਲ ਨੂੰ ਦੂਜੀ “ਛੁਰੀ” ਕਰਾਰ ਦਿੰਦਿਆਂ ਕਿਹਾ ਕਿ ਇਸ ਕਦਮ ਦਾ ਉਦੇਸ਼ ਬੀ ਅਤੇ ਸੀ ਵਰਗ ਦੇ ਪਿੰਡਾਂ ਨੂੰ ਸਕੀਮ ਵਿੱਚੋਂ ਬਾਹਰ ਕੱਢਣਾ ਹੈ ਜਿਸ ਨਾਲ ਬਹੁਤ ਸਾਰੇ ਲੋਕ ਗਾਰੰਟੀਸ਼ੁਦਾ ਰੁਜ਼ਗਾਰ ਤੋਂ ਵਾਂਝੇ ਹੋ ਜਾਣਗੇ।

VB-G RAM G
VB-G RAM G

ਕੈਬਨਿਟ ਮੰਤਰੀ ਨੇ ਕੇਂਦਰ ਵੱਲੋਂ ਪੰਜਾਬ ਨੂੰ ਜਾਣਬੁੱਝ ਕੇ ਅਣਗੌਲਿਆਂ ਕਰਨ ਬਾਰੇ ਕਿਹਾ, “ਪੰਜਾਬ ਨੂੰ ਪਿਛਲੇ ਢਾਈ ਤੋਂ ਤਿੰਨ ਸਾਲਾਂ ਤੋਂ ਨਿਰਮਾਣ ਸਮੱਗਰੀ ਦੀ ਲਾਗਤ ਪ੍ਰਦਾਨ ਨਹੀਂ ਕੀਤੀ ਗਈ। ਸਮੱਗਰੀ ਤੋਂ ਬਿਨਾਂ ਮਜ਼ਦੂਰ ਕੰਮ ਕਿਵੇਂ ਕਰ ਸਕਦੇ ਹਨ? ਜਿੱਥੇ ਹੜ੍ਹ ਵਰਗੀਆਂ ਕੁਦਰਤੀ ਆਫ਼ਤਾਂ ਆਉਂਦੀਆਂ ਰਹਿੰਦੀਆਂ ਹਨ, ਉੱਥੇ ਰੁਜ਼ਗਾਰ ਦੇ ਦਿਨਾਂ ਨੂੰ 100 ਤੋਂ ਵਧਾ ਕੇ 150 ਕਰਨਾ ਚਾਹੀਦਾ ਹੈ, ਪਰ ਪੰਜਾਬ ਨੂੰ ਮੁੱਢੋਂ ਅਣਗੌਲਿਆਂ ਕੀਤਾ ਗਿਆ। ਹਾਲਾਂਕਿ, ਬਿਹਾਰ, ਜਿੱਥੇ ਚੋਣਾਂ ਕਰਵਾਈਆਂ ਜਾਣੀਆਂ ਸਨ, ਨੂੰ ਇਸ ਸਾਲ 1,370 ਕਰੋੜ ਰੁਪਏ ਦੇ ਫੰਡ ਦਿੱਤੇ ਗਏ।” ਉਨ੍ਹਾਂ ਉਚੇਚੇ ਤੌਰ ‘ਤੇ ਕਿਹਾ ਕਿ ਫੰਡ ਸਿਰਫ਼ ਉਨ੍ਹਾਂ ਸੂਬਿਆਂ ਨੂੰ ਹੀ ਦਿੱਤੇ ਜਾ ਰਹੇ ਹਨ ਜਿੱਥੇ ਚੋਣਾਂ ਕਰਵਾਈਆਂ ਜਾਣੀਆਂ ਹਨ।

ਅੰਤ ਵਿੱਚ, ਡਾ. ਬਲਬੀਰ ਸਿੰਘ ਨੇ ਇਤਿਹਾਸਕ ਕਿਸਾਨ ਅੰਦੋਲਨ (VB-G RAM G) ਬਾਰੇ ਗੱਲ ਕਰਦਿਆਂ ਕਿਹਾ, “ਮੈਂ 13 ਮਹੀਨੇ ਸਰਹੱਦਾਂ ‘ਤੇ ਬੈਠਾ ਰਿਹਾ। ਕਿਸਾਨਾਂ ਨੇ ਕੇਂਦਰ ਨੂੰ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਮਜਬੂਰ ਕਰ ਦਿੱਤਾ।” ਉਨ੍ਹਾਂ ਕਿਹਾ ਕਿ ਬੀਜ ਬਿੱਲ ਅਤੇ ਬਿਜਲੀ (ਸੋਧ) ਬਿੱਲ ਉਸੇ ਲੜੀ ਦੇ ਹਿੱਸੇ ਹਨ ਜੋ ਗਰੀਬਾਂ ਅਤੇ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਹੋਰ ਵੀ ਕਮਜ਼ੋਰ ਕਰਨ ਲਈ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਵਾਲਿਆਂ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ, “ਅਸੀਂ ਉਨ੍ਹਾਂ ਨੂੰ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਨੂੰ ਵਾਪਸ ਲੈਣ ਲਈ ਮਜਬੂਰ ਕਰਾਂਗੇ ਜਿਵੇਂ ਖੇਤੀ ਕਾਨੂੰਨ ਵਾਪਸ ਲੈਣ ਲਈ ਕੀਤਾ ਗਿਆ ਸੀ।”

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In Punjabipunjab newsPunjab news in Punjabitop headlines in PunjabiVB-G RAM G
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਮਰਨ ਵਾਲਿਆਂ ਦੀ ਗਿਣਤੀ 580 ਤੋਂ ਪਾਰ ; ਦੋ ਹੋਰ ਬੱਚਿਆਂ ਦੀ ਮੌਤ 

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਮਰਨ ਵਾਲਿਆਂ ਦੀ ਗਿਣਤੀ 580 ਤੋਂ ਪਾਰ ; ਦੋ ਹੋਰ ਬੱਚਿਆਂ ਦੀ ਮੌਤ 

by Navjot
June 1, 2026
0

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਮਰਨ ਵਾਲਿਆਂ ਦੀ ਗਿਣਤੀ 580 ਤੋਂ ਪਾਰ ; ਦੋ ਹੋਰ ਬੱਚਿਆਂ ਦੀ ਮੌਤ   ...

ਮਿਆਂਮਾਰ ਦੇ ਪਿੰਡ ਵਿੱਚ ਭਿਆਨਕ ਧਮਾਕੇ ਦੌਰਾਨ 55 ਲੋਕਾਂ ਦੀ ਮੌਤ ; ਬਚਾਅ ਕਾਰਜ ਜਾਰੀ

ਮਿਆਂਮਾਰ ਦੇ ਪਿੰਡ ਵਿੱਚ ਭਿਆਨਕ ਧਮਾਕੇ ਦੌਰਾਨ 55 ਲੋਕਾਂ ਦੀ ਮੌਤ ; ਬਚਾਅ ਕਾਰਜ ਜਾਰੀ

by Navjot
June 1, 2026
0

ਮਿਆਂਮਾਰ ਦੇ ਪਿੰਡ ਵਿੱਚ ਭਿਆਨਕ ਧਮਾਕੇ ਦੌਰਾਨ 55 ਲੋਕਾਂ ਦੀ ਮੌਤ ; ਬਚਾਅ ਕਾਰਜ ਜਾਰੀ ਯਾਂਗੋਨ, 1 ਜੂਨ (ਵਿਸ਼ਵ ਵਾਰਤਾ)...

ਵਿਸ਼ਵ ਨੰਬਰ 1 ਸੁਜੀਤ ਕਾਲਕਲ, ਅਮਨ ਸੇਹਰਾਵਤ ਅਤੇ ਦੀਪਕ ਪੂਨੀਆ ਏਸ਼ੀਆਈ ਖੇਡਾਂ 2026 ਲਈ ਭਾਰਤ ਦੇ ਪੁਰਸ਼ ਕੁਸ਼ਤੀ ਦਲ ਦੀ ਕਰਨਗੇ ਅਗਵਾਈ

ਵਿਸ਼ਵ ਨੰਬਰ 1 ਸੁਜੀਤ ਕਾਲਕਲ, ਅਮਨ ਸੇਹਰਾਵਤ ਅਤੇ ਦੀਪਕ ਪੂਨੀਆ ਏਸ਼ੀਆਈ ਖੇਡਾਂ 2026 ਲਈ ਭਾਰਤ ਦੇ ਪੁਰਸ਼ ਕੁਸ਼ਤੀ ਦਲ ਦੀ ਕਰਨਗੇ ਅਗਵਾਈ

by Navjot
June 1, 2026
0

ਵਿਸ਼ਵ ਨੰਬਰ 1 ਸੁਜੀਤ ਕਾਲਕਲ, ਅਮਨ ਸੇਹਰਾਵਤ ਅਤੇ ਦੀਪਕ ਪੂਨੀਆ ਏਸ਼ੀਆਈ ਖੇਡਾਂ 2026 ਲਈ ਭਾਰਤ ਦੇ ਪੁਰਸ਼ ਕੁਸ਼ਤੀ ਦਲ ਦੀ...

ਗੁਜਰਾਤ ਦੀ ਕਾਜਲ ਵਾਜਾ ਨੇ ਏਸ਼ੀਅਨ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤਿਆ ਸਿਲਵਰ ਮੈਡਲ

ਗੁਜਰਾਤ ਦੀ ਕਾਜਲ ਵਾਜਾ ਨੇ ਏਸ਼ੀਅਨ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤਿਆ ਸਿਲਵਰ ਮੈਡਲ

by Navjot
June 1, 2026
0

ਗੁਜਰਾਤ ਦੀ ਕਾਜਲ ਵਾਜਾ ਨੇ ਏਸ਼ੀਅਨ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤਿਆ ਸਿਲਵਰ ਮੈਡਲ   ਗਾਂਧੀਨਗਰ, 1 ਜੂਨ (ਵਿਸ਼ਵ ਵਾਰਤਾ) ਗੁਜਰਾਤ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਮਰਨ ਵਾਲਿਆਂ ਦੀ ਗਿਣਤੀ 580 ਤੋਂ ਪਾਰ ; ਦੋ ਹੋਰ ਬੱਚਿਆਂ ਦੀ ਮੌਤ 

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਮਰਨ ਵਾਲਿਆਂ ਦੀ ਗਿਣਤੀ 580 ਤੋਂ ਪਾਰ ; ਦੋ ਹੋਰ ਬੱਚਿਆਂ ਦੀ ਮੌਤ 

by Navjot
June 1, 2026
0

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਮਰਨ ਵਾਲਿਆਂ ਦੀ ਗਿਣਤੀ 580 ਤੋਂ ਪਾਰ ; ਦੋ ਹੋਰ ਬੱਚਿਆਂ ਦੀ ਮੌਤ   ...

Most Popular

ਪੈਟਰੋਲ – ਡੀਜ਼ਲ ਦੀਆਂ ਵਧੀਆਂ ਕੀਮਤਾਂ ‘ਤੇ ਬੋਲੇ ਵੜਿੰਗ; ਮੋਦੀ ਸਰਕਾਰ ਕੱਟ ਰਹੀ ਆਮ ਲੋਕਾਂ ਦੀਆਂ ਜੇਬਾਂ

ਪੈਟਰੋਲ – ਡੀਜ਼ਲ ਦੀਆਂ ਵਧੀਆਂ ਕੀਮਤਾਂ ‘ਤੇ ਬੋਲੇ ਵੜਿੰਗ; ਮੋਦੀ ਸਰਕਾਰ ਕੱਟ ਰਹੀ ਆਮ ਲੋਕਾਂ ਦੀਆਂ ਜੇਬਾਂ

by Jaspreet Kaur
7 days ago
0

ਪੈਟਰੋਲ - ਡੀਜ਼ਲ ਦੀਆਂ ਵਧੀਆਂ ਕੀਮਤਾਂ 'ਤੇ ਬੋਲੇ ਵੜਿੰਗ; ਮੋਦੀ ਸਰਕਾਰ ਕੱਟ ਰਹੀ ਆਮ ਲੋਕਾਂ ਦੀਆਂ ਜੇਬਾਂ ਚੰਡੀਗੜ੍ਹ, 25 ਮਈ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 