Vande Mataram 150 Years: ਰਾਸ਼ਟਰੀ ਗੀਤ ਵੰਦੇ ਮਾਤਰਮ ਨੂੰ ਅੱਜ 150 ਸਾਲ ਪੂਰੇ
– PM ਮੋਦੀ ਨੇ ਦੇਸ਼ ਵਿਆਪੀ ਉਤਸਵ ਦੀ ਕੀਤੀ ਸ਼ੁਰੂਆਤ
– ਡਾਕ ਟਿਕਟ ਅਤੇ ਸਿੱਕਾ ਵੀ ਕੀਤਾ ਜਾਰੀ ਕੀਤਾ
ਨਵੀ ਦਿੱਲੀ, 7 ਨਵੰਬਰ 2025 (ਵਿਸ਼ਵ ਵਾਰਤਾ): ਰਾਸ਼ਟਰੀ ਗੀਤ ਵੰਦੇ ਮਾਤਰਮ ਨੂੰ ਅੱਜ 150 ਸਾਲ ਪੂਰੇ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਇੱਕ ਇਕੱਠ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਇਸ ਮੌਕੇ ‘ਤੇ ਇੱਥੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਖੇ ਇੱਕ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ 7 ਨਵੰਬਰ, 2025 ਤੋਂ 7 ਨਵੰਬਰ, 2026 ਤੱਕ ਇੱਕ ਸਾਲ ਭਰ ਚੱਲਣ ਵਾਲੇ ਦੇਸ਼ ਵਿਆਪੀ ਸਮਾਰੋਹ ਦੀ ਰਸਮੀ ਸ਼ੁਰੂਆਤ ਕੀਤੀ।
ਇਸ ਮੌਕੇ ‘ਤੇ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਵੰਦੇ ਮਾਤਰਮ, ਇਹ ਸ਼ਬਦ ਇੱਕ ਮੰਤਰ ਹੈ, ਇੱਕ ਊਰਜਾ ਹੈ, ਇੱਕ ਸੁਪਨਾ ਹੈ, ਇੱਕ ਸੰਕਲਪ ਹੈ। ਵੰਦੇ ਮਾਤਰਮ, ਇਹ ਸ਼ਬਦ ਭਾਰਤ ਮਾਤਾ ਦੀ ਭਗਤੀ ਹਨ, ਭਾਰਤ ਮਾਤਾ ਦੀ ਪੂਜਾ ਹੈ। ਵੰਦੇ ਮਾਤਰਮ, ਇਹ ਸ਼ਬਦ ਸਾਨੂੰ ਇਤਿਹਾਸ ਵਿੱਚ ਲੈ ਜਾਂਦੇ ਹਨ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,7 ਨਵੰਬਰ, 2025, ਦਿਨ ਇਤਿਹਾਸਕ ਹੈ। ਅੱਜ, ਅਸੀਂ “ਵੰਦੇ ਮਾਤਰਮ” ਦੀ 150ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਇਹ ਸ਼ੁਭ ਮੌਕਾ ਸਾਨੂੰ ਪ੍ਰੇਰਿਤ ਕਰੇਗਾ ਅਤੇ ਸਾਡੇ ਲੱਖਾਂ ਦੇਸ਼ ਵਾਸੀਆਂ ਨੂੰ ਨਵੀਂ ਊਰਜਾ ਨਾਲ ਭਰ ਦੇਵੇਗਾ।”
ਪ੍ਰਧਾਨ ਮੰਤਰੀ ਨੇ ਕਿਹਾ – ਵੰਦੇ ਮਾਤਰਮ ਦੇ ਮੂਲ ਰੂਪ ਵਿੱਚ ਲਿਖਿਆ ਹੈ ਕਿ ਭਾਰਤ ਮਾਤਾ ਸਰਸਵਤੀ, ਲਕਸ਼ਮੀ ਅਤੇ ਦੁਰਗਾ ਹੈ। ਜਦੋਂ ਦੁਸ਼ਮਣ ਨੇ ਅੱਤਵਾਦ ਰਾਹੀਂ ਭਾਰਤ ਦੀ ਸੁਰੱਖਿਆ ਅਤੇ ਸਨਮਾਨ ‘ਤੇ ਹਮਲਾ ਕਰਨ ਦੀ ਹਿੰਮਤ ਕੀਤੀ, ਤਾਂ ਪੂਰੀ ਦੁਨੀਆ ਨੇ ਦੇਖਿਆ ਕਿ ਨਵਾਂ ਭਾਰਤ ਅੱਤਵਾਦ ਨੂੰ ਖਤਮ ਕਰਨ ਲਈ ਦੁਰਗਾ ਬਣਨਾ ਜਾਣਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਬੰਕਿਮ ਚੰਦਰ ਨੇ 1875 ਵਿੱਚ ਬੰਗਦਰਸ਼ਨ ਵਿੱਚ ਵੰਦੇ ਮਾਤਰਮ ਪ੍ਰਕਾਸ਼ਿਤ ਕੀਤਾ, ਤਾਂ ਕੁਝ ਲੋਕਾਂ ਨੇ ਸੋਚਿਆ ਕਿ ਇਹ ਸਿਰਫ਼ ਇੱਕ ਗੀਤ ਹੈ। ਹਾਲਾਂਕਿ, ਹੌਲੀ-ਹੌਲੀ, ਵੰਦੇ ਮਾਤਰਮ ਭਾਰਤ ਦੀ ਆਜ਼ਾਦੀ ਲਈ ਲੜ ਰਹੇ ਲੱਖਾਂ ਲੋਕਾਂ ਦੀ ਆਵਾਜ਼ ਬਣ ਗਿਆ।” ਪ੍ਰਧਾਨ ਮੰਤਰੀ ਨੇ ਵੰਦੇ ਮਾਤਰਮ ਦੇ ਸਮੂਹਿਕ ਗਾਇਨ ਵਿੱਚ ਵੀ ਹਿੱਸਾ ਲਿਆ। ਇਸ ਦੌਰਾਨ ਓਨਾ ਕਿਹਾ ਕਿ ਵੰਦੇ ਮਾਤਰਮ ਦਾ ਸਮੂਹਿਕ ਗਾਇਨ ਇੱਕ ਅਦੁੱਤੀ ਅਨੁਭਵ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























