ਚੰਡੀਗੜ੍ਹ 19 ਅਗਸਤ (ਵਿਸ਼ਵ ਵਾਰਤਾ) : ਸਰਕਾਰੀ ਅਧਿਆਪਕ ਬਣਨ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ। ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ JBT ਅਧਿਆਪਕਾਂ ਲਈ ਭਾਰਤੀਆਂ ਦਾ ਐਲਾਨ ਕੀਤਾ ਹੈ। ਯੋਗ ਉਮੀਦਵਾਰ ਮੇਵਾਤ ਕੈਡਰ ਦੀਆਂ ਇਨ੍ਹਾਂ ਅਸਾਮੀਆਂ ਲਈ (HSSC) ਦੀ ਅਧਿਕਾਰਿਤ ਵੈਬਸਾਈਟ ‘ਤੇ ਅਪਲਾਈ ਕਰ ਸਕਦੇ ਹਨ। ਅਰਜ਼ੀਆਂ ਪ੍ਰਾਪਤ ਕਰਨ ਦੀ ਪ੍ਰਕਿਰਿਆਂ 12 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ। HSSC ਦੀ ਇਸ ਭਾਰਤੀ ਰਾਹੀਂ ਕੁਲ 1456 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਨੌਕਰੀ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ 21 ਅਗਸਤ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। ਉਮੀਦਵਾਰ ਵੈਬਸਾਈਟ ‘ਤੇ ਦਿੱਤੇ ਨਿਰਦੇਸ਼ਾਂ ਨੂੰ ਪੜ੍ਹ ਕੇ ਨੌਕਰੀ ਲਈ ਅਪਲਾਈ ਕਰ ਸਕਦੇ ਹਨ।
ਨੌਕਰੀ ਦੇ ਲਈ ਅਸਾਮੀਆਂ ਦਾ ਰਾਖਵਾਂਕਰਨ ਇਸ ਤਰਾਂ ਨਾਲ ਹੈ।
ਨੌਕਰੀ ਦੀਆਂ ਕੁੱਲ ਅਸਾਮੀਆਂ ਦੀ ਸੰਖਿਆ -1456
ਜਨਰਲ ਉਮੀਦਵਾਰਾਂ ਲਈ ਅਸਾਮੀਆਂ ਦੀ ਗਿਣਤੀ – 607
(SC) ਲਈ ਅਸਾਮੀਆਂ ਦੀ ਗਿਣਤੀ – 300
ਪੱਛੜੀ ਸ਼੍ਰੇਣੀ ਏ ਲਈ ਅਸਾਮੀਆਂ ਦੀ ਗਿਣਤੀ – 242
ਪੱਛੜੀ ਸ਼੍ਰੇਣੀ ਬੀ ਲਈ ਅਸਾਮੀਆਂ ਦੀ ਗਿਣਤੀ – 170
(EWS) ਲਈ ਅਸਾਮੀਆਂ ਦੀ ਗਿਣਤੀ – 71
ਵੱਖ ਵੱਖ ਸ੍ਰੇਣੀਆਂ ਵਿਚ ਐਕਸ ਸਰਵਿਸਮੈਨ ਲਈ ਵੀ ਨੌਕਰੀਆਂ ਰਾਖਵੀਆਂ ਹਨ ਜਿਨ੍ਹਾਂ ਦਾ ਵੇਰਵਾ ਇਸ ਤਰਾਂ ਹੈ।
ਜਨਰਲ ਲਈ -50
SC ਲਈ- 6
BCA ਲਈ- 5
BCB ਲਈ- 5
ਨੌਕਰੀ ਲਈ ਯੋਗਤਾ ਇਸ ਤਰਾਂ ਹੈ।
ਉਮੀਦਵਾਰਾਂ ਨੇ ਘੱਟੋ-ਘੱਟ 50% ਅੰਕਾਂ ਨਾਲ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਉਮੀਦਵਾਰ ਕੋਲ 2 ਸਾਲ ਦਾ ਡਿਪਲੋਮਾ ਹੋਣਾ ਲਾਜ਼ਮੀ ਹੈ। ਜਿਨ੍ਹਾਂ ਉਮੀਦਵਾਰਾਂ ਨੇ ਹਿੰਦੀ ਜਾਂ ਸੰਸਕ੍ਰਿਤ ਨਾਲ 10ਵੀਂ ਜਮਾਤ ਪਾਸ ਕੀਤੀ ਹੈ, ਜਾਂ 12ਵੀਂ ਜਮਾਤ ਹਿੰਦੀ ਦੇ ਨਾਲ ਇੱਕ ਵਿਸ਼ੇ ਵਜੋਂ ਪਾਸ ਕੀਤੀ ਹੈ ਉਹ ਵੀ ਅਪਲਾਈ ਕਰਨ ਦੇ ਯੋਗ ਹਨ। ਬੀ.ਏ. ਜਾਂ M.A. ਪਾਸ ਕਰ ਚੁੱਕੇ ਉਮੀਦਵਾਰ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੇ ਯੋਗ ਹਨ। ਇਸ ਦੇ ਨਾਲ ਹੀ ਉਮੀਦਵਾਰਾਂ ਕੋਲ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ (HTET) ਜਾਂ (STET) ਟੈਸਟ ਪਾਸ ਕਰਨ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ।