Lunar eclipse: ਸਾਲ ਦਾ ਪਹਿਲਾ ਚੰਦ ਗ੍ਰਹਿਣ ਅੱਜ, ਮੈਲਬੌਰਨ ‘ਚ ਨਜ਼ਰ ਆਇਆ blood moon
ਆਸਟ੍ਰੇਲੀਆ, 3 ਮਾਰਚ 2026 (ਵਿਸ਼ਵ ਵਾਰਤਾ) – ਸਾਲ ਦਾ ਪਹਿਲਾ ਪੂਰਨ ਚੰਦਰ ਗ੍ਰਹਿਣ ਸ਼ੁਰੂ ਹੋ ਗਿਆ ਹੈ। ਅੱਜ ਦਾ ਗ੍ਰਹਿਣ ਇੱਕ ਪੂਰਨ ਚੰਦ ਗ੍ਰਹਿਣ ਹੈ। ਇਸ ਦੌਰਾਨ ਚੰਦਰਮਾ ਪੂਰੀ ਤਰ੍ਹਾਂ ਧਰਤੀ ਦੀ ਛਾਂ ਵਿੱਚ ਛਿਪ ਜਾਵੇਗਾ, ਜਿਸ ਨਾਲ ਉਹ ਗੂੜ੍ਹਾ ਲਾਲ ਜਾਂ ਤਾਂਬੇ ਵਰਗਾ ਦਿਖਾਈ ਦੇਵੇਗਾ। ਇਸ ਨੂੰ ਹੀ ‘ਬਲੱਡ ਮੂਨ’ ਕਿਹਾ ਜਾਂਦਾ ਹੈ। ਮੈਲਬੌਰਨ ਵਿੱਚ ਲਾਲ ਰੰਗ ਦਾ ਚੰਦਰਮਾ ਦੇਖਿਆ ਗਿਆ ਹੈ
ਦੱਸ ਦਈਏ ਕਿ ਸਾਲ ਦਾ ਪਹਿਲਾ ਚੰਦ ਗ੍ਰਹਿਣ ਭਾਰਤ ‘ਚ 3 ਮਾਰਚ 2026 ਦੀ ਦੁਪਹਿਰ 3 ਵਜੇ ਕੇ 21 ਮਿੰਟ ‘ਤੇ ਸ਼ੁਰੂ ਹੋ ਗਿਆ ਹੈ ਅਤੇ ਇਸ ਦੀ ਸਮਾਪਤੀ ਸ਼ਾਮ 6 ਵਜੇ ਕੇ 46 ਮਿੰਟ ‘ਤੇ ਹੋਵੇਗੀ। ਇਹ ਇੱਕ ਪੂਰਨ ਚੰਦ ਗ੍ਰਹਿਣ ਹੋਵੇਗਾ, ਜਿਸ ਦਾ ਸੂਤਕ ਸਵੇਰੇ 9 ਵਜੇ ਕੇ 20 ਮਿੰਟ ਤੋਂ ਲੱਗ ਚੁੱਕਾ ਹੈ। ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚੋਂ ਅੰਸ਼ਕ ਚੰਦ ਗ੍ਰਹਿਣ ਦਿਖਾਈ ਦੇਵੇਗਾ। ਉੱਥੇ ਹੀ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚੋਂ ਪੂਰਨ ਚੰਦ ਗ੍ਰਹਿਣ ਦਿਖਾਈ ਦੇਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























