ਪੰਜਾਬ ਦੇ ਨਿਹੰਗਾਂ ਨੇ ਤੀਜੇ ਦਿਨ ਵੀ ਉਤਰਾਖੰਡ ਦੇ ਗੁਰਦੁਆਰੇ ਵਿੱਚ ਲਾਇਆ ਹੋਇਆ ਹੈ ਡੇਰਾ
ਚੰਡੀਗੜ੍ਹ, 22 ਜੂਨ (ਵਿਸ਼ਵ ਵਾਰਤਾ) ਪੰਜਾਬ ਦੇ ਨਿਹੰਗਾਂ ਨੇ ਲਗਾਤਾਰ ਤੀਜੇ ਦਿਨ ਵੀ ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਨਗਰਸੂ ਗੁਰਦੁਆਰੇ ਸਾਹਿਬ 5ਚ ਡੇਰਾ ਲਾਇਆ ਹੋਇਆ ਹੈ। ਜਦੋਂ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ, ਨਿਹੰਗ ਇਮਾਰਤ ਖਾਲੀ ਕਰਨ ਲਈ ਤਿਆਰ ਨਹੀਂ ਹਨ। ਸ਼ਾਂਤੀ ਬਣਾਈ ਰੱਖਣ ਲਈ ਪੁਲਿਸ, ਆਈਟੀਬੀਪੀ ਅਤੇ ਪੀਏਸੀ ਦੇ ਜਵਾਨਾਂ ਸਮੇਤ 25 ਸੈਨਿਕ ਮੌਕੇ ‘ਤੇ ਤਾਇਨਾਤ ਹਨ। ਨਿਹੰਗਾਂ ਨੇ ਕਿਹਾ ਹੈ ਕਿ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ। ਹਾਲਾਂਕਿ, ਸਥਾਨਕ ਲੋਕਾਂ ਵਿੱਚ ਅਜੇ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਸ਼ਾਂਤੀ ਬਣਾਈ ਰੱਖਣ ਲਈ ਤਾਇਨਾਤ ਇੱਕ ਸਿਪਾਹੀ ਨੇ ਦੱਸਿਆ ਕਿ ਨਿਹੰਗ ਵਾਰ-ਵਾਰ ਆਪਣੇ ਬਿਆਨ ਅਤੇ ਜਾਣ ਦੀਆਂ ਤਰੀਕਾਂ ਬਦਲ ਰਹੇ ਹਨ। ਨਿਹੰਗ ਸ਼ਨੀਵਾਰ ਸ਼ਾਮ 4 ਵਜੇ ਤੋਂ ਗੁਰਦੁਆਰੇ ਵਿੱਚ ਮੌਜੂਦ ਹਨ। ਦੇਰ ਸ਼ਾਮ ਤੋਂ ਗੁਰਦੁਆਰੇ ਵਿੱਚ ਅਰਦਾਸ ਅਤੇ ਲੰਗਰ ਆਮ ਵਾਂਗ ਸ਼ੁਰੂ ਹੋ ਗਏ ਹਨ।
ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਰੁਦਰਪ੍ਰਯਾਗ ਵਿੱਚ ਨਿਹੰਗ ਵਿਵਾਦ ਬਾਰੇ ਫ਼ੋਨ ‘ਤੇ ਗੱਲਬਾਤ ਕੀਤੀ। ਮਾਨ ਨੇ ਧਾਮੀ ਨੂੰ ਦੋਵਾਂ ਧਿਰਾਂ ਨਾਲ ਗੱਲਬਾਤ ਕਰਨ ਅਤੇ ਵਿਵਾਦ ਦਾ ਨਿਰਪੱਖ ਹੱਲ ਲੱਭਣ ਦੀ ਅਪੀਲ ਕੀਤੀ।























