US Strikes: ਅਮਰੀਕਾ ਨੇ ਨਾਈਜੀਰੀਆ ਵਿੱਚ ISIS ਦੇ ਠਿਕਾਣਿਆਂ ‘ਤੇ ਕੀਤੀ ਏਅਰ-ਸਟ੍ਰਾਈਕ
ਨਵੀਂ ਦਿੱਲੀ, 26 ਦਸੰਬਰ 2025 (ਵਿਸ਼ਵ ਵਾਰਤਾ) – ਅਮਰੀਕਾ (US Strikes) ਨੇ ਵੀਰਵਾਰ ਰਾਤ ਨੂੰ ਨਾਈਜੀਰੀਆ ਵਿੱਚ ISIS ਦੇ ਠਿਕਾਣਿਆਂ ‘ਤੇ ਹਵਾਈ ਹਮਲਾ ਕੀਤਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਦੇ ਬਾਰੇ ਜਾਣਕਰੀ ਦਿੱਤੀ। ਟਰੰਪ ਨੇ ਦੋਸ਼ ਲਗਾਇਆ ਹੈ ਕਿ ISIS ਉੱਥੇ ਈਸਾਈਆਂ ਨੂੰ ਬੇਰਹਿਮੀ ਨਾਲ ਨਿਸ਼ਾਨਾ ਬਣਾ ਰਿਹਾ ਹੈ ਅਤੇ ਉਨ੍ਹਾਂ ਨੂੰ ਮਾਰ ਰਿਹਾ ਹੈ।
ਡੋਨਾਲਡ ਟਰੰਪ ਨੇ ਟਰੂਥ ਸੋਸ਼ਲ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਉੱਤਰ-ਪੱਛਮੀ ਨਾਈਜੀਰੀਆ ਵਿੱਚ ਆਈਐਸਆਈਐਸ ‘ਤੇ ਹਮਲਾ ਈਸਾਈਆਂ ਨੂੰ ਮਾਰਨ ਵਾਲੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ। ਟਰੰਪ ਨੇ ਅੱਗੇ ਲਿਖਿਆ, “ਅੱਜ ਰਾਤ, ਕਮਾਂਡਰ ਇਨ ਚੀਫ ਦੇ ਤੌਰ ‘ਤੇ ਮੇਰੇ ਨਿਰਦੇਸ਼ਾਂ ‘ਤੇ, ਸੰਯੁਕਤ ਰਾਜ ਅਮਰੀਕਾ ਨੇ ਉੱਤਰ-ਪੱਛਮੀ ਨਾਈਜੀਰੀਆ ਵਿੱਚ ਆਈਐਸਆਈਐਸ ਅੱਤਵਾਦੀ ਸਮੂਹਾਂ ਵਿਰੁੱਧ ਇੱਕ ਸ਼ਕਤੀਸ਼ਾਲੀ ਅਤੇ ਘਾਤਕ ਹਮਲਾ ਕੀਤਾ।”

ਉਨ੍ਹਾਂ ਨੇ ISIS ਦੇ ਅੱਤਵਾਦੀਆਂ ਨੂੰ “ਰੱਦੀ ਅੱਤਵਾਦੀ” ਦੱਸਿਆ, ਲਿਖਿਆ ਕਿ ਇਹ ਸੰਗਠਨ ਲੰਬੇ ਸਮੇਂ ਤੋਂ ਨਿਰਦੋਸ਼ ਈਸਾਈਆਂ ਨੂੰ ਮਾਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਸਪੱਸ਼ਟ (US Strikes) ਕੀਤਾ ਕਿ ਅਮਰੀਕਾ ਕੱਟੜਪੰਥੀ ਇਸਲਾਮੀ ਅੱਤਵਾਦ ਨੂੰ ਵਧਣ-ਫੁੱਲਣ ਨਹੀਂ ਦੇਵੇਗਾ। ਪੋਸਟ ਦੇ ਅੰਤ ਵਿੱਚ, ਟਰੰਪ ਨੇ ਫੌਜ ਨੂੰ ਮੈਰੀ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਦੇ ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਈਸਾਈਆਂ ਦੀਆਂ ਹੱਤਿਆਵਾਂ ਜਾਰੀ ਰਹੀਆਂ, ਤਾਂ ਹੋਰ ਅੱਤਵਾਦੀ ਮਾਰੇ ਜਾਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























