US Open : ਕਾਰਲੋਸ ਅਲਕਾਰਾਜ਼ ਨੇ ਨੋਵਾਕ ਜੋਕੋਵਿਚ ਨੂੰ ਹਰਾ ਕੇ ਯੂਐਸ ਓਪਨ ਦੇ ਫਾਈਨਲ ‘ਚ ਕੀਤਾ ਪ੍ਰਵੇਸ਼

ਚੰਡੀਗੜ੍ਹ,6ਸਤੰਬਰ(ਵਿਸ਼ਵ ਵਾਰਤਾ) US Open :ਸਪੇਨ ਦੇ ਕਾਰਲੋਸ ਅਲਕਾਰਾਜ਼ (Carlos Alcaraz)ਨੇ 24 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਨੂੰ ਹਰਾ ਕੇ ਯੂਐਸ ਓਪਨ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।

ਦੱਸ ਦਈਏ ਕਿ ਸ਼ੁੱਕਰਵਾਰ ਦੇਰ ਰਾਤ ਖੇਡਿਆ ਗਿਆ ਇਹ ਮੈਚ ਆਰਥਰ ਐਸ਼ ਸਟੇਡੀਅਮ ਵਿੱਚ 2 ਘੰਟੇ 23 ਮਿੰਟ ਤੱਕ ਚੱਲਿਆ। ਜਿਸ ਵਿੱਚ ਅਲਕਾਰਾਜ਼ ਨੇ ਜੋਕੋਵਿਚ ਨੂੰ ਸਿੱਧੇ ਸੈੱਟਾਂ ਵਿੱਚ 6-4, 7-6 (4), 6-2 ਨਾਲ ਹਰਾਇਆ।

ਹੁਣ ਅਲਕਾਰਾਜ਼ ਦਾ ਸਾਹਮਣਾ ਐਤਵਾਰ ਨੂੰ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਜੈਨਿਕ ਸਿਨਰ ਨਾਲ ਹੋਵੇਗਾ। ਦੱਸ ਦਈਏ ਕਿ ਇਸ ਸਾਲ ਦੇ ਗ੍ਰੈਂਡ ਸਲੈਮ ਫਾਈਨਲ ਵਿੱਚ ਸਿਨਰ ਅਤੇ ਅਲਕਾਰਾਜ਼ ਤੀਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੇ। ਯੂਐਸ ਓਪਨ ਤੋਂ ਪਹਿਲਾਂ, ਅਲਕਾਰਾਜ਼ ਨੇ ਇਸ ਸਾਲ ਦੇ ਫ੍ਰੈਂਚ ਓਪਨ ਫਾਈਨਲ ਵਿੱਚ ਸਿਨਰ ਨੂੰ ਪੰਜ ਸੈੱਟਾਂ ਵਿੱਚ ਹਰਾਇਆ, ਜਦੋਂ ਕਿ ਵਿੰਬਲਡਨ ਫਾਈਨਲ ਵਿੱਚ, ਸਿਨਰ ਨੇ ਅਲਕਾਰਾਜ਼ ਨੂੰ ਚਾਰ ਸੈੱਟਾਂ ਵਿੱਚ ਹਰਾਇਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























