US News: ਅਮਰੀਕਾ ਦੇ ਇਸ ਸੂਬੇ ‘ਚ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਹੋਈ ਲਾਜ਼ਮੀ
ਨਵੀਂ ਦਿੱਲੀ, 5 ਸਤੰਬਰ 2025 (ਵਿਸ਼ਵ ਵਾਰਤਾ) – ਅਮਰੀਕਾ (US News) ਦੇ ਟੈਕਸਾਸ ਸੂਬੇ ਦੇ ਗਵਰਨਰ ਗ੍ਰੈਗ ਐਬਟ ਨੇ ਨਵਾਂ ਹੁਕਮ ਜਾਰੀ ਕੀਤਾ ਹੈ ਕਿ ਸਾਰੇ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਅੰਗਰੇਜ਼ੀ ਬੋਲਣੀ ਤੇ ਸਮਝ ਆਉਣੀ ਚਾਹੀਦੀ ਹੈ। ਹੁਣ ਟੈਕਸਾਸ ਪਬਲਿਕ ਸੇਫਟੀ ਵਿਭਾਗ (DPS) ਡਰਾਈਵਰਾਂ ਦੀ ਲਾਇਸੈਂਸ ਟੈਸਟ ਤੇ ਰੋਡ ਇੰਸਪੈਕਸ਼ਨ ਦੌਰਾਨ ਅੰਗਰੇਜ਼ੀ ਯੋਗਤਾ ਦੀ ਜਾਂਚ ਕਰੇਗਾ।

ਇਸ ਨਵੇਂ ਨਿਯਮ ਨਾਲ ਉਹ ਛੂਟ ਖ਼ਤਮ ਹੋ ਗਈ ਜੋ ਪਹਿਲਾਂ ਸਿਰਫ਼ ਰਾਜ ਦੇ ਅੰਦਰ ਚੱਲਣ ਵਾਲੇ ਡਰਾਈਵਰਾਂ ਲਈ ਸੀ। ਜੂਨ 25 ਤੋਂ ਹੁਣ ਤੱਕ ਟੈਕਸਾਸ ਵਿੱਚ 445 ਡਰਾਈਵਰਾਂ ਨੂੰ ਅੰਗਰੇਜ਼ੀ ਨਾ ਜਾਣਨ ਕਾਰਨ ਰੋਕਿਆ ਗਿਆ ਹੈ। ਗਵਰਨਰ ਐਬਟ ਨੇ ਕਿਹਾ ਕਿ ਇਹ ਕਦਮ ਹਾਈਵੇਜ਼ ‘ਤੇ ਸੁਰੱਖਿਆ ਲਈ ਲਾਜ਼ਮੀ ਹੈ, ਤਾਂ ਜੋ ਹਰ ਡਰਾਈਵਰ ਸੜਕ ਦੇ ਨਿਯਮਾਂ ਅਤੇ ਸਾਈਨਾਂ ਨੂੰ ਸਮਝ ਸਕੇ। ਜਦੋਂ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਅਪ੍ਰੈਲ 2025 ਵਿੱਚ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਸੀ ਜਿਸ ਵਿੱਚ ਵਪਾਰਕ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਦੇ ਮਿਆਰਾਂ ਨੂੰ ਲਾਜ਼ਮੀ ਬਣਾਇਆ ਗਿਆ ਸੀ।
ਦੱਸ ਦਈਏ ਕਿ 12 ਅਗਸਤ 2025 ਨੂੰ ਫਲੋਰੀਡਾ ਵਿੱਚ ਹੋਏ ਇੱਕ ਦੁਖਦਾਈ ਸੜਕ ਹਾਦਸੇ ਤੋਂ ਬਾਅਦ ਅਮਰੀਕਾ ‘ਚ ਟਰੱਕ ਡਰਾਈਵਰਾਂ ‘ਤੇ ਸਖਤੀ ਕੀਤੀ ਜਾ ਰਹੀ ਹੈ। ਇਸ ਹਾਦਸੇ ‘ਚ ਮੁਲਜ਼ਮ ਡਰਾਈਵਰ ਟਰਾਂਸਪੋਰਟ ਵਿਭਾਗ ਦੀ ਜਾਂਚ ਵਿੱਚ ਅੰਗਰੇਜ਼ੀ ਭਾਸ਼ਾ ਅਤੇ ਸੜਕ ਚਿੰਨ੍ਹਾਂ ਦੇ ਟੈਸਟ ਵਿੱਚ ਫੇਲ੍ਹ ਪਾਇਆ ਗਿਆ ਸੀ। ਉੱਥੇ ਹੀ ਇਸ ਤੋਂ ਪਹਿਲਾਂ ਅਮਰੀਕਾ ਨੇ ਵਪਾਰਕ ਟਰੱਕ ਡਰਾਈਵਰਾਂ ਲਈ ਵਰਕ ਵੀਜ਼ਾ ਜਾਰੀ ਕਰਨ ’ਤੇ ਪਹਿਲਾਂ ਹੀ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























