US Israel Iran war: ਈਰਾਨ ਨਾਲ ਜੰਗ ਵਿੱਚ ਹੁਣ ਤੱਕ 13 ਅਮਰੀਕੀ ਸੈਨਿਕਾਂ ਦੀ ਮੌਤ
ਨਵੀਂ ਦਿੱਲੀ, 15 ਮਾਰਚ 2026 (ਵਿਸ਼ਵ ਵਾਰਤਾ) – ਅੱਜ ਅਮਰੀਕਾ-ਇਜ਼ਰਾਈਲ-ਈਰਾਨ ਯੁੱਧ ਦਾ 16ਵਾਂ ਦਿਨ ਹੈ। ਅਮਰੀਕੀ ਰੱਖਿਆ ਵਿਭਾਗ ਨੇ ਵੀਰਵਾਰ ਨੂੰ ਇਰਾਕ ਵਿੱਚ ਹੋਏ ਫੌਜੀ ਰਿਫਿਊਲਿੰਗ ਜਹਾਜ਼ ਹਾਦਸੇ ਵਿੱਚ ਮਾਰੇ ਗਏ ਛੇ ਸੈਨਿਕਾਂ ਦੀ ਪਛਾਣ ਜਾਰੀ ਕੀਤੀ ਹੈ। ਰੱਖਿਆ ਵਿਭਾਗ ਨੇ ਕਿਹਾ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਨਾਲ ਈਰਾਨ ਨਾਲ ਚੱਲ ਰਹੀ ਜੰਗ ਵਿੱਚ ਅਮਰੀਕੀ ਸੈਨਿਕਾਂ ਦੀ ਕੁੱਲ ਗਿਣਤੀ 13 ਹੋ ਗਈ ਹੈ। ਇਨ੍ਹਾਂ ਵਿੱਚੋਂ ਸੱਤ ਸੈਨਿਕ ਲੜਾਈ ਦੌਰਾਨ ਮਾਰੇ ਗਏ ਸਨ। ਪੈਂਟਾਗਨ ਦੇ ਅਨੁਸਾਰ, ਹੁਣ ਤੱਕ ਲਗਭਗ 140 ਅਮਰੀਕੀ ਸੈਨਿਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਅੱਠ ਦੀ ਹਾਲਤ ਗੰਭੀਰ ਹੈ।
ਦੱਸ ਦਈਏ ਕਿ ਕੁਵੈਤ ਵਿੱਚ ਹੋਏ ਹਮਲੇ ਵਿੱਚ ਛੇ ਸੈਨਿਕ ਮਾਰੇ ਗਏ ਸਨ, ਅਤੇ ਇਰਾਕ ਵਿੱਚ ਇੱਕ ਰਿਫਿਊਲਿੰਗ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਛੇ ਮਾਰੇ ਗਏ ਸਨ। ਸਾਊਦੀ ਅਰਬ ਵਿੱਚ ਇੱਕ ਸੈਨਿਕ ਦੀ ਮੌਤ ਹੋ ਗਈ ਸੀ। ਇਰਾਨੀ ਹਮਲਿਆਂ ਤੋਂ ਬਾਅਦ ਅਮਰੀਕੀ ਰੱਖਿਆ ਵਿਭਾਗ ਨੇ ਆਪਣੀ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਅਤੇ ਖੇਤਰ ਵਿੱਚ ਆਪਣੀ ਫੌਜੀ ਮੌਜੂਦਗੀ ਨੂੰ ਮਜ਼ਬੂਤ ਕਰ ਦਿੱਤਾ ਹੈ। ਇਹ ਟਕਰਾਅ ਪੂਰੇ ਮੱਧ ਪੂਰਬ ਵਿੱਚ ਫੈਲ ਗਿਆ ਹੈ, ਜਿਸ ਨਾਲ 13 ਤੋਂ ਵੱਧ ਦੇਸ਼ ਪ੍ਰਭਾਵਿਤ ਹੋਏ ਹਨ ਅਤੇ ਨਤੀਜੇ ਵਜੋਂ ਹੁਣ ਤੱਕ 1,600 ਤੋਂ ਵੱਧ ਮੌਤਾਂ ਹੋਈਆਂ ਹਨ।
ਇਹ ਵੀ ਦੱਸ ਦਈਏ ਕਿ ਇਸ ਲੜਾਈ ਦੇ ਕਾਰਨ ਲਗਭਗ ਦੁਨੀਆਂ ਦੇ ਸਾਰੇ ਹੀ ਦੇਸ਼ ਪ੍ਰਭਾਵਿਤ ਹੋਏ ਹਨ, ਕਿਉਂਕਿ ਹੋਰਮੁਜ਼ ਜਲਡਮਰੂ ਰੂਟ ਬੰਦ ਹੋਣ ਕਰਨ ਸਾਰੇ ਦੇਸ਼ਾਂ ਨੂੰ ਤੇਲ ਅਤੇ ਗੈਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਬਾਕੀ ਦੇ ਅਰਬ ਦੇਸ਼ਾਂ ‘ਚ ਵੀ ਤੇਲ ਰਿਫਾਇਨਰੀਆਂ ‘ਚ ਇਰਾਨੀ ਹਮਲਿਆਂ ਕਾਰਨ ਕੰਮ ਬੰਦ ਹੋਇਆ ਪਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















