UPI ਰਾਹੀਂ ਜੇਕਰ ਗਲਤ ਖਾਤੇ ‘ਚ ਪੈਸੇ ਹੋਣ ਜਾਣ ਟਰਾਂਸਫਰ ; ਤਾਂ ਕਰੋ ਇਹ ਕੰਮ
– ਜਾਣੋ ਕੀ ਹੈ ਪੈਸੇ ਵਾਪਿਸ ਪਾਉਣ ਦਾ ਸਭ ਤੋਂ ਅਸਾਨ ਤਰੀਕਾ
ਚੰਡੀਗੜ੍ਹ, 12 ਮਾਰਚ (ਵਿਸ਼ਵ ਵਾਰਤਾ) – ਅੱਜਕਲ੍ਹ ਜ਼ਿਆਦਾਤਰ ਲੋਕ ਕੈਸ਼ ਲੈਣ-ਦੇਣ ਕਰਨ ਦੀ ਬਜਾਏ ਡਿਜੀਟਲ ਪੇਮੈਂਟ ਦੀ ਵਰਤੋਂ ਕਰਦੇ ਹਨ। ਹਰ ਛੋਟੇ-ਵੱਡੇ ਖਰਚਿਆਂ ਲਈ UPI ਦੀ ਵਰਤੋਂ ਕੀਤੀ ਜਾ ਰਹੀ ਹੈ । PhonePe, Google Pay ਅਤੇ BHIM ਵਰਗੀਆਂ ਐਪਸ ਨੇ ਪੈਸੇ ਭੇਜਣਾ ਬਹੁਤ ਆਸਾਨ ਬਣਾ ਦਿੱਤਾ ਹੈ। ਪਰ ਕਈ ਵਾਰ ਅਸੀਂ ਜਲਦਬਾਜ਼ੀ ‘ਚ ਗਲਤੀ ਨਾਲ ਕਿਸੇ ਹੋਰ ਖਾਤੇ ਵਿੱਚ ਪੇਮੈਂਟ ਕਰ ਦਿੰਦੇ ਹਾਂ ਜਿਸ ਤੋਂ ਬਾਅਦ ਸਾਨੂੰ ਕਾਫੀ ਪਰੇਸ਼ਾਨ ਹੋਣਾ ਪੈਂਦਾ ਹੈ। ਪਰ ਤੁਸੀਂ ਪਰੇਸ਼ਾਨ ਹੋਣ ਦੀ ਬਜਾਏ ਸਮਾਂ ਰਹਿੰਦਿਆਂ ਆਪਣਾ ਪੈਸਾ ਵਾਪਸ ਪਾ ਸਕਦੇ ਹੋ।
ਜੇਕਰ ਤੁਸੀਂ ਗਲਤੀ ਨਾਲ ਕਿਸੇ ਦੂਜੇ ਖਾਤੇ ਵਿੱਚ ਪੈਸੇ ਭੇਜ ਦਿੱਤੇ ਹਨ ਤਾਂ ਸਭ ਤੋਂ ਪਹਿਲਾਂ ਘਬਰਾਓ ਨਾ। ਤੁਰੰਤ ਆਪਣੇ ਬੈਂਕ ਜਾਂ ਪੇਮੈਂਟ ਐਪ ਵਿੱਚ ਜਾ ਕੇ ਟ੍ਰਾਂਜੈਕਸ਼ਨ ਡਿਟੇਲ ਦੇਖੋ। ਇਸ ਤੋਂ ਬਾਅਦ ਉਸੇ ਸਮੇਂ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕਰੋ। ਜਿੰਨੀ ਜਲਦੀ ਸ਼ਿਕਾਇਤ ਕੀਤੀ ਜਾਂਦੀ ਹੈ, ਪੈਸਾ ਵਾਪਸ ਮਿਲਣ ਦੀ ਸੰਭਾਵਨਾ ਉਨੀ ਹੀ ਜ਼ਿਆਦਾ ਰਹਿੰਦੀ ਹੈ।
ਭਾਰਤੀ ਰਿਜ਼ਰਵ ਬੈਂਕ (RBI) ਦੇ ਅਨੁਸਾਰ, ਜੇਕਰ ਤੁਹਾਡਾ ਪੈਸਾ ਕਿਸੇ ਗਲਤ ਖਾਤੇ ਵਿੱਚ ਟ੍ਰਾਂਸਫਰ ਹੋ ਗਿਆ ਹੈ, ਤਾਂ ਤੁਹਾਡੀ ਸ਼ਿਕਾਇਤ ਤੋਂ 2 ਕੰਮਕਾਜੀ ਦਿਨਾਂ ਜਾਂ 48 ਘੰਟਿਆਂ ਦੇ ਅੰਦਰ ਉਹ ਪੈਸਾ ਵਾਪਸ ਮਿਲ ਸਕਦਾ ਹੈ।
ਜੇਕਰ ਤੁਸੀਂ ਕਿਸੇ ਗਲਤ ਨੰਬਰ ‘ਤੇ ਪੇਮੈਂਟ ਕਰ ਦਿੱਤੀ ਹੈ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪੇਮੈਂਟ ਪਲੇਟਫਾਰਮ (PhonePe, Google Pay, Paytm) ਦੇ ਹੈਲਪਲਾਈਨ ਨੰਬਰ ‘ਤੇ ਕਾਲ ਕਰਨੀ ਹੋਵੇਗੀ। ਉੱਥੇ ਤੁਹਾਨੂੰ ਮੰਗੀ ਗਈ ਸਾਰੀ ਜਾਣਕਾਰੀ ਦੇਣੀ ਹੋਵੇਗੀ।
ਇਸ ਤੋਂ ਇਲਾਵਾ ਤੁਸੀਂ ਗਲਤ ਟ੍ਰਾਂਜੈਕਸ਼ਨ ਦੀ ਸ਼ਿਕਾਇਤ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਦੀ ਵੈੱਬਸਾਈਟ ‘ਤੇ ਕਰ ਸਕਦੇ ਹੋ। ਇਸ ਦੇ ਨਾਲ ਹੀ ਜਿੰਨੀ ਜਲਦੀ ਹੋ ਸਕੇ, ਤੁਸੀਂ ਆਪਣੇ ਬੈਂਕ ਵਿੱਚ ਵੀ ਇਸ ਦੀ ਸ਼ਿਕਾਇਤ ਦਰਜ ਕਰਵਾਓ।
NPCI ਪੋਰਟਲ ‘ਤੇ ਸ਼ਿਕਾਇਤ ਕਿਵੇਂ ਦਰਜ ਕਰਨੀ ਹੈ?
1: ਸਭ ਤੋਂ ਪਹਿਲਾਂ www.npci.org.in ਵੈੱਬਸਾਈਟ ਖੋਲ੍ਹੋ। ਉੱਥੇ ‘UPI Dispute / Complaint’ ਵਿਕਲਪ ‘ਤੇ ਕਲਿੱਕ ਕਰੋ।
2: ਇਸ ਤੋਂ ਬਾਅਦ ਆਪਣਾ UPI ਰੈਫਰੈਂਸ ਨੰਬਰ ਅਤੇ ਟ੍ਰਾਂਜੈਕਸ਼ਨ ਵੇਰਵੇ ਭਰੋ। ਹੁਣ ਆਪਣਾ ਮੋਬਾਈਲ ਨੰਬਰ ਦਰਜ ਕਰੋ ਅਤੇ ਅੰਤ ਵਿੱਚ Complaint ਸਬਮਿਟ ਕਰ ਦਿਓ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਤੁਹਾਡੀ ਸ਼ਿਕਾਇਤ ਸਿਸਟਮ ਵਿੱਚ ਦਰਜ ਹੋ ਜਾਂਦੀ ਹੈ ਅਤੇ ਜਾਂਚ ਸ਼ੁਰੂ ਹੋ ਜਾਂਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















