Under 19 Asia Cup: IND vs PAK: ਪੜ੍ਹੋ ਪਾਕਿਸਤਾਨ ਨੇ ਭਾਰਤ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ
ਨਵੀਂ ਦਿੱਲੀ, 21 ਦਸੰਬਰ 2025 (ਵਿਸ਼ਵ ਵਾਰਤਾ) – ਅੰਡਰ-19 ਏਸ਼ੀਆ ਕੱਪ (Under 19 Asia Cup) ਦਾ ਫਾਈਨਲ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਬਈ ਦੀ ਆਈਸੀਸੀ ਅਕੈਡਮੀ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਦੇ ਕਪਤਾਨ ਆਯੁਸ਼ ਮਹਾਤਰੇ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਪਾਕਿਸਤਾਨ ਨੇ 50 ਓਵਰਾਂ ਬਾਅਦ 8 ਵਿਕਟਾਂ ਦੇ ਨੁਕਸਾਨ ‘ਤੇ 347 ਦੌੜਾਂ ਬਣਾਈਆਂ ਹਨ ਅਤੇ ਭਾਰਤ ਨੂੰ ਜਿੱਤ ਲਈ 348 ਦੌੜਾਂ ਦਾ ਟੀਚਾ ਦਿੱਤਾ ਹੈ। ਪਾਕਿਸਤਾਨ ਲਈ ਅਬਦੁਲ ਸੁਭਾਨ 2, ਮੁਹੰਮਦ ਸ਼ਯਾਨ 7, ਫਰਹਾਨ ਯੂਸਫ਼ 19, ਹੁਜ਼ੈਫਾ ਅਹਿਸਾਨ 0, ਸਮੀਰ ਮਿਨਹਾਸ 172, ਅਹਿਮਦ ਹੁਸੈਨ 56, ਹਮਜ਼ਾ ਜ਼ਹੂਰ 18 ਅਤੇ ਉਸਮਾਨ ਖਾਨ ਨੇ 35 ਦੌੜਾਂ ਬਣਾਈਆਂ।
ਭਾਰਤ ਲਈ ਦੀਪੇਸ਼ ਦੇਵੇਂਦਰਨ ਨੇ 3 ਵਿਕਟਾਂ ਲਈਆਂ, ਜਦੋਂ ਕਿ ਖਿਲਾਨ ਪਟੇਲ ਅਤੇ ਹੇਨਿਲ ਪਟੇਲ ਨੇ 2-2 ਵਿਕਟਾਂ ਲਈਆਂ। ਕਨਿਸ਼ਕ ਚੌਹਾਨ ਨੇ 1 ਵਿਕਟ ਲਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























