U-19 World Cup IND Vs Zim: ਵਿਹਾਨ ਮਲਹੋਤਰਾ ਨੇ ਜੜਿਆ ਸੈਂਕੜਾ; ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ ਇੰਨ੍ਹੀਆਂ ਦੌੜਾਂ ਦਾ ਟੀਚਾ
ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ
ਨਵੀ ਦਿੱਲੀ, 27 ਜਨਵਰੀ 2026 (ਵਿਸ਼ਵ ਵਾਰਤਾ): ਅੰਡਰ-19 ਵਿਸ਼ਵ ਕੱਪ ਵਿੱਚ ਸੁਪਰ 6 ਮੁਕਾਬਲੇ ਜਾਰੀ ਹਨ। ਟੀਮ ਇੰਡੀਆ ਅੱਜ ਟੂਰਨਾਮੈਂਟ ਦਾ ਆਪਣਾ ਪਹਿਲਾ ਸੁਪਰ 6 ਮੈਚ ਖੇਡ ਰਹੀ ਹੈ। ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਸੁਪਰ 6 ਮੈਚ ਬੁਲਾਵਾਯੋ ਦੇ ਕਵੀਨਜ਼ ਸਪੋਰਟਸ ਕਲੱਬ ਵਿੱਚ ਖੇਡਿਆ ਜਾ ਰਿਹਾ ਹੈ। ਅੰਡਰ-19 ਪੁਰਸ਼ ਵਿਸ਼ਵ ਕੱਪ ਦੇ ਸੁਪਰ 6 ਪੜਾਅ ਦੇ ਮੈਚ ਵਿੱਚ ਭਾਰਤ ਨੇ ਜ਼ਿੰਬਾਬਵੇ ਨੂੰ 353 ਦੌੜਾਂ ਦਾ ਟੀਚਾ ਦਿੱਤਾ। ਜ਼ਿੰਬਾਬਵੇ ਨੇ ਬੁਲਾਵਾਯੋ ਦੇ ਕਵੀਨਜ਼ ਸਪੋਰਟਸ ਕਲੱਬ ਵਿੱਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ 8 ਵਿਕਟਾਂ ਦੇ ਨੁਕਸਾਨ ‘ਤੇ 352 ਦੌੜਾਂ ਬਣਾਈਆਂ।
14 ਸਾਲਾ ਵੈਭਵ ਸੂਰਿਆਵੰਸ਼ੀ ਨੇ 23 ਗੇਂਦਾਂ ‘ਤੇ ਟੂਰਨਾਮੈਂਟ ਦਾ ਤੀਜਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ। ਵਿਹਾਨ ਮਲਹੋਤਰਾ ਨੇ ਸੈਂਕੜਾ ਲਗਾਇਆ। ਵਿਹਾਨ ਮਲਹੋਤਰਾ 109 ਦੌੜਾਂ, ਅਭਿਗਿਆਨ ਕੁੰਡੂ ਨੇ 61 ਦੌੜਾਂ ਵੈਭਵ ਸੂਰਿਆਵੰਸ਼ੀ ਨੇ 52 ਦੌੜਾਂ ਬਣਾਈਆਂ। ਇਸ ਮੈਚ ਵਿੱਚ ਟੀਮ ਇੰਡੀਆ ਦੇ ਖਿਡਾਰੀ ਬਾਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ ਵਿੱਚ ਉਤਰੇ ਸਨ। ਦਰਅਸਲ, ਬੀਤੇ ਦਿਨੀ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਆਈਐਸ ਬਿੰਦਰਾ ਦਾ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਗਿਆ। ਟੀਮ ਇੰਡੀਆ ਦੇ ਖਿਡਾਰੀਆਂ ਨੇ ਆਈਐਸ ਬਿੰਦਰਾ ਨੂੰ ਸ਼ਰਧਾਂਜਲੀ ਦੇਣ ਲਈ ਕਾਲੀਆਂ ਬਾਂਹਾਂ ‘ਤੇ ਪੱਟੀਆਂ ਬੰਨ੍ਹੀਆਂ।
ਭਾਰਤ: ਆਯੂਸ਼ ਮਹਾਤਰੇ (ਕਪਤਾਨ), ਆਰੋਨ ਜਾਰਜ, ਵੈਭਵ ਸੂਰਿਆਵੰਸ਼ੀ, ਵਿਹਾਨ ਮਲਹੋਤਰਾ, ਅਭਿਗਿਆਨ ਕੁੰਡੂ (ਵਿਕਟਕੀਪਰ), ਵੇਦਾਂਤ ਤ੍ਰਿਵੇਦੀ, ਆਰ ਐਸ ਅੰਬਰੀਸ਼, ਕਨਿਸ਼ਕ ਚੌਹਾਨ, ਖਿਲਨ ਪਟੇਲ, ਹੇਨਿਲ ਪਟੇਲ, ਊਧਵ ਮੋਹਨ।
ਜ਼ਿੰਬਾਬਵੇ: ਸਿਮਬਾਰਾਸ਼ੇ ਮੁਡਜ਼ੇਨਗੇਰੇ (ਕਪਤਾਨ), ਨਥਾਨਿਏਲ ਹਲਾਬਾਂਗਾਨਾ (ਵਿਕਟਕੀਪਰ), ਧਰੁਵ ਪਟੇਲ, ਕੀਆਨ ਬਲਿਗਨੌਟ, ਬ੍ਰੈਂਡਨ ਸੇਂਜੇਰੇ, ਲੇਰੋਏ ਚਿਵੁਆਲਾ, ਮਾਈਕਲ ਬਲਿਗਨੌਟ, ਤਕੁਡਜ਼ਵਾ ਮਾਕੋਨੀ, ਤਤੇਂਡਾ ਚਿਮੁਗੋਰੋ, ਪਨਾਸ਼ੇ ਮਜ਼ਾਈ, ਵੈਬਸਟਰ ਮਧੀਧੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















