Trump Zelensky Meeting: ਅੱਜ ਟਰੰਪ ਨਾਲ ਮੁਲਾਕਾਤ ਕਰਨਗੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ
– ਰੂਸ-ਯੂਕਰੇਨ ਜੰਗ ਰੋਕਣ ‘ਤੇ ਚਰਚਾ
– ਯੂਰਪੀ ਨੇਤਾ ਵੀ ਰਹਿਣਗੇ ਮੌਜੂਦ
ਅਮਰੀਕਾ, 18 ਅਗਸਤ, 2025 (ਵਿਸ਼ਵ ਵਾਰਤਾ): ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਲਈ ਵਾਸ਼ਿੰਗਟਨ (Trump Zelensky Meeting) ਜਾਣਗੇ। ਇਸ ਮੁਲਾਕਾਤ ‘ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਇਸ ਮੀਟਿੰਗ ਦਾ ਏਜੰਡਾ ਰੂਸ-ਯੂਕਰੇਨ ਯੁੱਧ ਨੂੰ ਰੋਕਣਾ ਹੈ। ਜ਼ੇਲੇਂਸਕੀ ਟਰੰਪ ਨਾਲ ਮੁਲਾਕਾਤ ਲਈ ਇਕੱਲੇ ਨਹੀਂ ਜਾਣਗੇ। ਇਸ ਦੌਰਾਨ ਕੁਝ ਹੋਰ ਯੂਰਪੀ ਨੇਤਾ ਵੀ ਉਨ੍ਹਾਂ ਨਾਲ ਮੌਜੂਦ ਰਹਿਣਗੇ।

ਦੱਸ ਦਈਏ ਕਿ ਰਾਸ਼ਟਰਪਤੀ ਟਰੰਪ ਨੇ ਤਿੰਨ ਦਿਨ ਪਹਿਲਾਂ ਯੂਕਰੇਨ ਯੁੱਧ ਦੇ ਸੰਬੰਧ ਵਿੱਚ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਵੀ ਮੁਲਾਕਾਤ ਕੀਤੀ ਸੀ। 3 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਵੀ ਗੱਲਬਾਤ ਬੇਸਿੱਟਾ ਰਹੀ। ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਤੋਂ ਬਾਅਦ ਵਾਸ਼ਿੰਗਟਨ ਵਾਪਸ ਆਉਂਦੇ ਸਮੇਂ, ਟਰੰਪ ਨੇ ਜ਼ੇਲੇਂਸਕੀ ਨਾਲ ਲਗਭਗ ਡੇਢ ਘੰਟੇ ਤੱਕ ਟੈਲੀਫੋਨ ‘ਤੇ ਗੱਲਬਾਤ ਕੀਤੀ।ਰਾਸ਼ਟਰਪਤੀ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਅੱਜ ਵ੍ਹਾਈਟ ਹਾਊਸ ਵਿਖੇ ਮੁਲਾਕਾਤ (Trump Zelensky Meeting) ਕਰਨਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























