Tri Series Final: ਸ਼੍ਰੀਲੰਕਾ ਏ ਨੇ ਭਾਰਤ ਏ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ?
ਚੰਡੀਗੜ੍ਹ, 21 ਜੂਨ (ਵਿਸ਼ਵ ਵਾਰਤਾ): ਭਾਰਤ-ਏ ਅਤੇ ਸ਼੍ਰੀਲੰਕਾ-ਏ ਵਿਚਾਲੇ ਤਿਕੋਣੀ ਵਨਡੇ ਸੀਰੀਜ਼ ਦਾ ਫਾਈਨਲ ਦਾਂਬੁਲਾ ਦੇ ਰੰਗੀਰੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜਿਸ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਆਏ ਭਾਰਤ ਨੇ ਤਿੰਨ ਓਵਰਾਂ ਤੋਂ ਬਾਅਦ ਬਿਨਾਂ ਕਿਸੇ ਨੁਕਸਾਨ ਦੇ 51 ਦੌੜਾਂ ਬਣਾ ਲਈਆਂ ਹਨ। ਵੈਭਵ ਸੂਰਿਆਵੰਸ਼ੀ ਅਤੇ ਪ੍ਰਿਯਾਂਸ਼ ਆਰੀਆ ਕ੍ਰੀਜ਼ ‘ਤੇ ਹਨ।
ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ: ਭਾਰਤ ਏ: ਵੈਭਵ ਸੂਰਯਵੰਸ਼ੀ, ਪ੍ਰਿਯਾਂਸ਼ ਆਰੀਆ, ਰੁਤੁਰਾਜ ਗਾਇਕਵਾੜ, ਤਿਲਕ ਵਰਮਾ (ਕਪਤਾਨ), ਆਯੂਸ਼ ਬਡੋਨੀ, ਕੁਮਾਰ ਕੁਸ਼ਾਗਰਾ (ਵਿਕਟਕੀਪਰ), ਸੂਰਯਾਂਸ਼ ਸ਼ੈਡਗੇ, ਅਨੁਕੁਲ ਰਾਏ, ਨਿਸ਼ਾਂਤ ਸਿੰਧੂ, ਅੰਸ਼ੁਲ ਕੰਬੋਜ, ਅਰਸ਼ਦ ਖਾਨ।
ਸ਼੍ਰੀਲੰਕਾ-ਏ: ਨਿਰੋਸ਼ਨ ਡਿਕਵੇਲਾ (ਵਿਕੇਟ), ਅਵਿਸ਼ਕਾ ਫਰਨਾਂਡੋ, ਰਵਿੰਦੂ ਫਰਨਾਂਡੋ, ਸਦਿਰਾ ਸਮਰਾਵਿਕਰਮਾ, ਸਾਹਨ ਅਰਾਚਿਗੇ (ਕਪਤਾਨ), ਨੁਵਾਨੀਡੂ ਫਰਨਾਂਡੋ, ਅਹਾਨ ਵਿਕਰਮਸਿੰਘੇ, ਵਨੁਜ਼ਾ ਸਾਹਨ, ਦੁਲਜ ਸਮੁਦਿਤਾ, ਵਿਜੇਕਾਂਤ ਵਿਯਾਸਕਾਂਥ, ਕੁਗਾਥਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























