Tragedy News: ਡੋਲੀ ਦੀ ਵਿਦਾਇਗੀ ਤੋਂ ਬਾਅਦ ਲਾੜੀ ਦੇ ਮਾਤਾ-ਪਿਤਾ ਅਤੇ ਚਾਚੀ ਦੀ ਸੜਕ ਹਾਦਸੇ ‘ਚ ਮੌਤ
ਲੁਧਿਆਣਾ, 2 ਦਸੰਬਰ 2025 (ਵਿਸ਼ਵ ਵਾਰਤਾ) – ਲੁਧਿਆਣਾ ਵਿੱਚ, ਵਿਆਹ ਸਮਾਗਮ ਤੋਂ ਬਾਅਦ ਵਾਪਿਸ ਘਰ ਜਾ ਰਹੀ ਇੱਕ ਪਰਿਵਾਰ ਦੀ ਕਾਰ (Tragedy News) ਇੱਕ ਇਨੋਵਾ ਕਾਰ ਟਰੱਕ ਨਾਲ ਟਕਰਾ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰੱਕ ਨੇ ਅਚਾਨਕ ਬ੍ਰੇਕ ਲਗਾਈ। ਪਰਿਵਾਰ ਦੀ ਇਨੋਵਾ, ਜੋ ਕਿ ਤੇਜ਼ ਰਫ਼ਤਾਰ ਨਾਲ ਪਿੱਛੇ ਤੋਂ ਆ ਰਹੀ ਸੀ, ਕਾਰ-ਟਰੱਕ ਦੇ ਹੇਠਾਂ ਜਾ ਵੜੀ। ਇਸ ਹਾਦਸੇ ‘ਚ ਲਾੜੀ ਦੇ ਮਾਤਾ-ਪਿਤਾ, (ਅਸ਼ੋਕ ਕੁਮਾਰ ਨੰਦਾ ਅਤੇ ਕਿਰਨ ਨੰਦਾ), ਉਸ ਦੀ ਚਾਚੀ (ਰੇਣੂ ਬਾਲਾ) ਦੀ ਮੌਤ ਹੋ ਗਈ। ਜਦ ਕਿ ਦੋ ਹੋ ਸਵਾਰ ਮੋਹਨ ਕੁਮਾਰ ਨੰਦਾ ਅਤੇ ਸ਼ਰਮੀਲੀ ਨੰਦਾ ਹਾਦਸੇ ‘ਚ ਗੰਭੀਰ ਜ਼ਖਮੀ ਹੋ ਗਏ।

ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹਾਦਸੇ ਵਿੱਚ ਅਸ਼ੋਕ ਨੰਦਾ, ਕਿਰਨ ਨੰਦਾ ਅਤੇ ਰੇਣੂ ਬਾਲਾ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰਾਂ ਦੀ ਹਾਲਤ ਗੰਭੀਰ ਹੈ। ਇਸ ਹਾਦਸਾ ਟ੍ਰੈਕ ਡਰਾਈਵਰ ਵੱਲੋਂ ਅਚਾਨਕ ਬ੍ਰੇਕ ਲਾਉਣ ਕਾਰਨ ਵਾਪਰਿਆ ਹੈ ਇਸ ਕਾਰਨ ਪੁਲਿਸ ਨੇ ਟਰੱਕ ਡਰਾਈਵਰ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਿਵਾਰ ਨੂੰ ਹਾਦਸੇ ਦੀ ਸੂਚਨਾ ਉਦੋਂ ਮਿਲੀ ਜਦੋਂ ਲਾੜੀ ਦੀ ਡੋਲੀ ਅਜੇ ਲਾਡੋਵਾਲ ਹੀ ਪਹੁੰਚੀ ਸੀ। ਜਿਸ ਤੋਂ ਬਾਅਦ ਡੋਲੀ ਤੁਰੰਤ ਜਲੰਧਰ ਤੋਂ ਸਰਹਿੰਦ ਵੱਲ ਮੁੜ ਗਈ। ਇਸ ਹਾਦਸੇ ਕਾਰਨ ਵਿਆਹ ਵਾਲੇ ਘਰ ਵਿੱਚ ਮਾਤਮ ਛਾ ਗਿਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਭੱਜ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























