Thailand ‘ਚ ਸਮਲਿੰਗੀ ਵਿਆਹ ਨੂੰ ਮਿਲੀ ਕਾਨੂੰਨੀ ਮਾਨਤਾ
ਨਵੀ ਦਿੱਲੀ, 23 ਜਨਵਰੀ : ਥਾਈਲੈਂਡ ਨੇ ਅੱਜ ਵੀਰਵਾਰ 23 ਜਨਵਰੀ 2025 ਨੂੰ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਇਹ ਕਾਨੂੰਨ ਬਣ ਗਿਆ ਹੈ। ਥਾਈਲੈਂਡ ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਵਾਲਾ ਦੱਖਣ-ਪੂਰਬੀ ਏਸ਼ੀਆ ਦਾ ਪਹਿਲਾ ਅਤੇ ਏਸ਼ੀਆ ਦਾ ਤੀਜਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਨੇਪਾਲ ਅਤੇ ਤਾਇਵਾਨ ਵਿੱਚ ਸਮਲਿੰਗੀ ਵਿਆਹ ਨੂੰ ਮਾਨਤਾ ਦਿੱਤੀ ਜਾ ਚੁੱਕੀ ਹੈ। ਇਸ ਕਾਨੂੰਨ ਦੇ ਲਾਗੂ ਹੋਣ ਨਾਲ ਇੱਥੇ ਪਹਿਲੇ ਹੀ ਦਿਨ ਸੈਂਕੜੇ ਵਿਆਹ ਹੋਣ ਦੀ ਉਮੀਦ ਹੈ। ਇਸ ਕਾਨੂੰਨ ਦੀ ਪ੍ਰਵਾਨਗੀ ਨਾਲ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਸਮਲਿੰਗੀ ਨਾਲ ਵਿਆਹ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਪਟੋਂਗਤਾਰਨ ਸ਼ਿਨਾਵਾਤਰਾ ਨੇ ਲਿਖਿਆ “ਅੱਜ ਸਤਰੰਗੀ ਝੰਡਾ ਥਾਈਲੈਂਡ ‘ਚ ਮਾਣ ਨਾਲ ਲਹਿਰਾ ਰਿਹਾ ਹੈ। ਨਵੇਂ ਵਿਆਹ ਕਾਨੂੰਨ ਵਿੱਚ ਪੁਰਸ਼, ਔਰਤ, ਪਤੀ ਅਤੇ ਪਤਨੀ ਦੀ ਥਾਂ ਲਿੰਗ ਨਿਰਪੱਖ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਨਵੇਂ ਕਾਨੂੰਨ ਵਿੱਚ ਟਰਾਂਸਜੈਂਡਰਾਂ ਨੂੰ ਵੀ ਵਿਆਹ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।
ਥਾਈਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੇਸ਼ਠਾ ਥਾਵਸਿਨ ਨੇ ਇਸ ਕਾਨੂੰਨ ਨੂੰ ਲਾਗੂ ਕਰਨ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਚੁਟਕੀ ਲਈ ਹੈ। ਉਨ੍ਹਾਂ ਕਿਹਾ- ਹਾਲ ਹੀ ਵਿੱਚ ਇੱਕ ਦੇਸ਼ ਦੇ ਇੱਕ ਨੇਤਾ ਨੇ ਕਿਹਾ ਸੀ ਕਿ ਓਥੇ ਸਿਰਫ ਦੋ ਲਿੰਗ ਹੀ ਰਹਿ ਸਕਦੇ ਹਨ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਉਨ੍ਹਾਂ ਤੋਂ ਵੱਧ ਖੁੱਲੇ ਵਿਚਾਰਾਂ ਵਾਲੇ ਹਾਂ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/