• Latest
  • Trending
ਵਿਸ਼ਵ ਅਮਨ ਦਾ ਹੋਕਾ- ਬਰਦਾਰ ਸੀ ਪੰਜਾਬੀ ਲੇਖਕ ਸ. ਤੇਰਾ ਸਿੰਘ ਚੰਨ –  ਗੁਰਭਜਨ ਗਿੱਲ

ਵਿਸ਼ਵ ਅਮਨ ਦਾ ਹੋਕਾ- ਬਰਦਾਰ ਸੀ ਪੰਜਾਬੀ ਲੇਖਕ ਸ. ਤੇਰਾ ਸਿੰਘ ਚੰਨ –  ਗੁਰਭਜਨ ਗਿੱਲ

3 months ago
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ 

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ 

1 hour ago
ਅੰਮ੍ਰਿਤਸਰ : ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ : ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ, 17 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ : ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ : ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ, 17 ਕਿਲੋ ਹੈਰੋਇਨ ਬਰਾਮਦ

2 hours ago
ਦਿੱਲੀ ਯੂਨੀਵਰਸਿਟੀ ਦੇ 3 ਅਹੁਦਿਆਂ ’ਤੇ ABVP ਦੀ ਵੱਡੀ ਜਿੱਤ ; Yash Dabas ਬਣੇ ਨਵੇਂ DUSU ਪ੍ਰਧਾਨ : ਇੱਕ ਆਜ਼ਾਦ ਉਮੀਦਵਾਰ ਵੀ ਜੇਤੂ 

ਦਿੱਲੀ ਯੂਨੀਵਰਸਿਟੀ ਦੇ 3 ਅਹੁਦਿਆਂ ’ਤੇ ABVP ਦੀ ਵੱਡੀ ਜਿੱਤ ; Yash Dabas ਬਣੇ ਨਵੇਂ DUSU ਪ੍ਰਧਾਨ : ਇੱਕ ਆਜ਼ਾਦ ਉਮੀਦਵਾਰ ਵੀ ਜੇਤੂ 

2 hours ago
Asian Games : ਸਟਾਰ ਖਿਡਾਰੀਆਂ ਨਾਲ ਸਜੀ ਭਾਰਤੀ ਸ਼ੂਟਿੰਗ ਟੀਮ ਮਹਾਂਦੀਪੀ ਚੁਣੌਤੀ ਲਈ ਤਿਆਰ

Asian Games : ਸਟਾਰ ਖਿਡਾਰੀਆਂ ਨਾਲ ਸਜੀ ਭਾਰਤੀ ਸ਼ੂਟਿੰਗ ਟੀਮ ਮਹਾਂਦੀਪੀ ਚੁਣੌਤੀ ਲਈ ਤਿਆਰ

2 hours ago
Nagoya illuminates Asia : ਖੇਡਾਂ ਦੇ ‘ਆਗਾਜ਼’ ਨਾਲ ਮਨੂ ਭਾਕਰ ਅਤੇ ਪਵਨ ਸਹਿਰਾਵਤ ਨੇ ਭਾਰਤੀ ਦਲ ਦੀ ਕੀਤੀ ਅਗਵਾਈ

Nagoya illuminates Asia : ਖੇਡਾਂ ਦੇ ‘ਆਗਾਜ਼’ ਨਾਲ ਮਨੂ ਭਾਕਰ ਅਤੇ ਪਵਨ ਸਹਿਰਾਵਤ ਨੇ ਭਾਰਤੀ ਦਲ ਦੀ ਕੀਤੀ ਅਗਵਾਈ

2 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

2 hours ago
ਰੱਖਿਆ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਿਚਾਰ-ਚਰਚਾ

ਰੱਖਿਆ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਿਚਾਰ-ਚਰਚਾ

3 hours ago
ਅੰਤਰ-ਰਾਜੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਤਿੰਨ ਵਿਅਕਤੀ ਦੋਸ਼ੀ ਕਰਾਰ 

ਅੰਤਰ-ਰਾਜੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਤਿੰਨ ਵਿਅਕਤੀ ਦੋਸ਼ੀ ਕਰਾਰ 

3 hours ago
ਦਿੱਲੀ ਹਵਾਈ ਅੱਡੇ ਦਾ ਤੀਜਾ ਰਨਵੇਅ ਕੱਲ੍ਹ ਤੋਂ ਹੋਵੇਗਾ ਸ਼ੁਰੂ

ਦਿੱਲੀ ਹਵਾਈ ਅੱਡੇ ਦਾ ਤੀਜਾ ਰਨਵੇਅ ਕੱਲ੍ਹ ਤੋਂ ਹੋਵੇਗਾ ਸ਼ੁਰੂ

3 hours ago
ਸੂਬੇ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ

ਸੂਬੇ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ

5 hours ago
ਨੇਪਾਲ ਦੇ ਵਿੱਤ ਮੰਤਰੀ ਨੇ ਦੇਸ਼ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਮਿਲੇ ਸਮਰਥਨ ਲਈ ਭਾਰਤ ਦਾ ਕੀਤਾ ਧੰਨਵਾਦ

ਨੇਪਾਲ ਦੇ ਵਿੱਤ ਮੰਤਰੀ ਨੇ ਦੇਸ਼ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਮਿਲੇ ਸਮਰਥਨ ਲਈ ਭਾਰਤ ਦਾ ਕੀਤਾ ਧੰਨਵਾਦ

5 hours ago
ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਅੱਗੇ ਪ੍ਰਦਰਸ਼ਨ ; ਪੁਲਿਸ ਨੇ ਰਵਨੀਤ ਸਿੰਘ ਬਿੱਟੂ ਨੂੰ ਲਿਆ ਹਿਰਾਸਤ ’ਚ

ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਅੱਗੇ ਪ੍ਰਦਰਸ਼ਨ ; ਪੁਲਿਸ ਨੇ ਰਵਨੀਤ ਸਿੰਘ ਬਿੱਟੂ ਨੂੰ ਲਿਆ ਹਿਰਾਸਤ ’ਚ

6 hours ago
Hindi News
English News
Saturday, September 19, 2026
No Result
View All Result
25 °c
Chandigarh
28 ° Sun
29 ° Mon
30 ° Tue
30 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਵਿਸ਼ਵ ਅਮਨ ਦਾ ਹੋਕਾ- ਬਰਦਾਰ ਸੀ ਪੰਜਾਬੀ ਲੇਖਕ ਸ. ਤੇਰਾ ਸਿੰਘ ਚੰਨ –  ਗੁਰਭਜਨ ਗਿੱਲ

June 9, 2026
in ਸਾਹਿਤਕ, ਖਬਰਾਂ, ਪੰਜਾਬ
ਵਿਸ਼ਵ ਅਮਨ ਦਾ ਹੋਕਾ- ਬਰਦਾਰ ਸੀ ਪੰਜਾਬੀ ਲੇਖਕ ਸ. ਤੇਰਾ ਸਿੰਘ ਚੰਨ –  ਗੁਰਭਜਨ ਗਿੱਲ

ਵਿਸ਼ਵ ਅਮਨ ਦਾ ਹੋਕਾ- ਬਰਦਾਰ ਸੀ ਪੰਜਾਬੀ ਲੇਖਕ ਸ. ਤੇਰਾ ਸਿੰਘ ਚੰਨ –  ਗੁਰਭਜਨ ਗਿੱਲ

ਚੰਡੀਗੜ੍ਹ, 9ਜੂਨ (ਵਿਸ਼ਵ ਵਾਰਤਾ) 

ਨਵੀਂ ਦਿੱਲੀ ਦੇ ਬਾਰਾਂਖੰਭਾ ਰੋਡ ਤੇ ਪਹਿਲੀ ਵਾਰ ਸ. ਪਿਆਰਾ ਸਿੰਘ ਸਹਿਰਾਈ ਤੇ ਸ. ਗੁਰਬਚਨ ਸਿੰਘ ਭੁੱਲਰ ਜੀ ਦੇ ਮੂੰਹੋ ਪਹਿਲੀ ਵਾਰ “ਚੰਨ ਜੀ” ਸ਼ਬਦ ਸੁਣਿਆ। ਨਾਲ ਹੀ ਦਰਸ਼ਨ ਕੀਤੇ। ਦਰਸ਼ਨੀ ਚਿਹਰਾ ਵੇਖ ਕੇ ਪੁੱਛਿਆ ਕਿ ਇਹ ਕੌਣ ਨੇ?

ਸਹਿਰਾਈ ਜੀ ਨੇ ਦੱਸਿਆ ਕਿ ਇਹ ਪੰਜਾਬ ਵਿੱਚ ਵਿਸ਼ਵ ਅਮਨ ਲਹਿਰ ਦੇ ਨਾਇਕ ਤੇਰਾ ਸਿੰਘ ਚੰਨ ਹਨ, ਇਪਟਾ ਲਹਿਰ ਦੇ ਆਗੂ। ਮੇਰੀ ਇਹ ਮੁਲਾਕਾਤ 1975-76 ਦੀ ਹੈ। ਜਾਗੀਰ ਸਿੰਘ ਕਾਹਲੋਂ ਤੇ ਮੈਂ ਇਕੱਠੇ ਗਏ ਸਾਂ ਸਹਿਰਾਈ ਜੀ ਤੇ ਭੁੱਲਰ ਸਾਹਿਬ ਨੂੰ ਮਿਲਣ। ਉਹ ਉਦੋਂ 4, ਅਸ਼ੋਕਾ ਰੋਡ ਤੇ ਏ ਕੇ ਗੋਪਾਲਨ ਜੀ ਦੀ ਕੋਠੀ ਵਿੱਚ ਰਹਿ ਕੇ ਪੀਜੈਟ ਐਂਡ ਲੇਬਰ ਮੈਗਜ਼ੀਨ ਲਈ ਕੰਮ ਕਰਦਾ ਹੁੰਦਾ ਸੀ। ਬਾਲ ਸਖਾ ਸਾਥੀ ਹੋਣ ਕਾਰਨ ਜਾਗੀਰ ਸਾਡੀ ਸਰਬ ਸਾਂਝੀ ਜਾਗੀਰ ਸੀ।
ਬਚਪਨ ਵਿੱਚ ਅਮਰਜੀਤ ਗੁਰਦਾਸਪੁਰੀ ਜੀ ਦੇ ਕੰਠ ਤੋਂ ਅਸੀਂ ਚੰਨ ਜੀ ਦਾ ਗੀਤ” ਕਾਂਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ “ ਅਕਸਰ ਸੁਣਦੇ ਸਾਂ। “ਹੇ ਪਿਆਰੀ ਭਾਰਤ ਮਾਂ” ਸਕੂਲ ਵਿੱਚ ਸਵੇਰ ਦੀ ਪ੍ਰਾਰਥਨਾ ਵਾਂਗ ਗਾਉਂਦੇ ਸਾਂ।
ਯੁਵਕ ਕੇਂਦਰ ਦੀ ਪ੍ਰਕਾਸ਼ਨਾ “ ਬੋਲ ਸ਼ਹੀਦਾਂ ਦੇ” ਵਿੱਚ ਸ਼ਹੀਦ ਭਗਤ ਸਿੰਘ ਦੀ ਵਾਰ

ਅਜੇ ਕੱਲ੍ਹ ਦੀ ਗੱਲ ਹੈ ਸਾਥੀਓ, ਕੋਈ ਨਹੀਂ ਪੁਰਾਣੀ।
ਜਦ ਜਕੜੀ ਸੀ ਪਰਦੇਸੀਆਂ ਇਹ ਹਿੰਦ ਨਿਮਾਣੀ।
ਤੇ ਘਰ ਘਰ ਗੋਰੇ ਜ਼ੁਲਮ ਦੀ ਤੁਰ ਪਈ ਕਹਾਣੀ।
ਉਦੋਂ ਉੱਠਿਆਂ ਸ਼ੇਰ ਪੰਜਾਬ ਦਾ ਸੰਗ ਲੈ ਕੇ ਹਾਣੀ।
ਵੀ ਤੇਰਾ ਸਿੰਘ ਚੰਨ ਜੀ ਦੀ ਹੀ ਅਮਰ ਰਚਨਾ ਸੀ। ਉਨ੍ਹਾਂ ਬਾਰੇ ਹੋਰ ਜਾਨਣ ਦੀ ਭੁੱਖ ਜਾਗੀ ਤਾਂ ਪਤਾ ਲੱਗਾ ਕਿ ਗਿਆਨੀ ਹੀਰਾ ਸਿੰਘ ਦਰਦ, ਬਾਬਾ ਗੁਰਬਖ਼ਸ਼ ਸਿੰਘ ਬੰਨੋਆਣਾ ਦੇ ਨਾਲ 1954 ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਸੰਗਠਨ ਕਰਨ ਵਾਲਿਆਂ ਵਿੱਚ ਉਹ ਵੀ ਆਗੂ ਵਜੋਂ ਸ਼ਾਮਲ ਸਨ। ਉਦੋਂ ਉਹ ਜਲੰਧਰ ਰਹਿੰਦੇ ਸਨ।
1986 ਵਿੱਚ ਇਪਟਾ ਲਹਿਰ ਦੀ ਗੋਲਡਨ ਜੁਬਲੀ ਵੇਲੇ ਪੰਜਾਬੀ ਭਵਨ ਲੁਧਿਆਣਾ ਦੇ ਬਲਰਾਜ ਸਾਹਨੀ ਓਪਨ ਏਅਰ ਥੀਏਟਰ ਵਿੱਚ ਤੇਰਾ ਸਿੰਘ ਚੰਨ ਤੇ ਅਮਰਜੀਤ ਗੁਰਦਾਸਪੁਰੀ ਜੀ ਦੇ ਇਕੱਠਿਆਂ ਦਰਸ਼ਨ ਕੀਤੇ। ਮਨ ਧੰਨ ਧੰਨ ਹੋ ਗਿਆ।
ਚੰਨ ਜੀ ਕੌਣ ਤੇ ਕਿੱਥੋਂ ਸਨ, ਵਿਕੀਪੀਡੀਆ ਮੂੰਹੋਂ ਸੁਣੋ।

ਤੇਰਾ ਸਿੰਘ ਚੰਨ’ ਜੀ ਦਾ ਜਨਮ 6 ਜਨਵਰੀ 1921 ਨੂੰ ਹੋਇਆ ਤੇ 9 ਜੁਲਾਈ 2009 ਨੂੰ ਆਖਰੀ ਫਤਹਿ ਬੁਲਾ ਗਏ।
ਉਹ ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੇਖਕ,ਅਨੁਵਾਦਕ ਅਤੇ ਕਮਿਊਨਿਸਟ ਕਾਰਕੁਨ ਸਨ। ਉਹ ਲੋਕ ਲਹਿਰਾਂ ਵਿੱਚ ਹਰਮਨਪਿਆਰੇ ਹੋਏ ਕਈ ਅਮਰ ਗੀਤਾਂ ਦੇ ਲੇਖਕ ਸਨ।

ਤੇਰਾ ਸਿੰਘ ਚੰਨ ਦਾ ਪਿੰਡ ਬਿਲਾਵਲ, ਤਹਿਸੀਲ ਫਤਿਹ ਜੰਗ, ਜ਼ਿਲ੍ਹਾ ਕੈਂਬਲਪੁਰ (ਹੁਣ ਪਾਕਿਸਤਾਨ) ਸੀ।
ਉਨ੍ਹਾਂ ਦਾ ਜਨਮ ਸਥਾਨ ਵਾਲਾ ਪਿੰਡ ਬਿਲਾਵਲ ਤਿੰਨ ਪਾਸਿਓਂ ਸੁਹਾਂ ਨਦੀ ਦੇ ਕਲ-ਕਲ ਕਰਦੇ ਸ਼ੀਤਲ ਜਲ ਨਾਲ ਘਿਰਿਆ ਕੁਦਰਤੀ ਖੂਬਸੂਰਤੀ ਨਾਲ ਲਬਰੇਜ਼ ਸੀ।
ਇਸੇ ਸੁਹਾਂ ਬਾਰੇ ਹੀ ਤਾਂ ਪ੍ਰੋ. ਮੇਹਨ ਸਿੰਘ ਲਿਖਦੇ ਹਨ, ਸੀਸ ਨੂੰ ਕਦੇ ਮੁਹੰਮਦ ਸਦੀਕ ਨੇ ਗਾਇਆ ਸੀ
ਬੈਠ ਸੁਹਾਂ ਦੀ ਉੱਚੀ ਕੰਧੀ
ਹੋਸ਼ ਨਾ ਰਹਿੰਦੀ ਦੁਨੀਆਂ ਸੰਦੀ
ਮੁੜ ਮੁੜ ਯਾਦਾਂ ਆਵਣ
ਪਿਆਰੀ ਤੇਰੀਆਂ।
ਚੰਨ ਜੀ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਬੱਚਾ ਬਚਦਾ ਨਹੀਂ ਸੀ।
ਇਸ ਲਈ ਮਾਂ ਬਾਪ ਨੇ ਸਤਿਗੁਰ ਦੇ ਸ਼ੁਕਰਾਨੇ ਵਜੋਂ ਉਹਨਾਂ ਦਾ ਨਾਂ ‘ਤੇਰਾ’ ਭਾਵ ਸਤਿਗੁਰ ਦਾ ਕਹਿ ਕੇ ਹੀ ਤੇਰਾ ਸਿੰਘ ਰੱਖਿਆ। ਬਚਪਨ ਤੋਂ ਹੀ ਸੁੰਦਰ ਦਿੱਖ ਦਾ ਮਾਲਕ ਹੋਣ ਕਾਰਨ ਵੀ ਮਾਂ ਉਹਨਾਂ ਨੂੰ ‘ਚੰਨ ਪੁੱਤ’ ਕਹਿ ਕੇ ਬੁਲਾਉਂਦੀ ਸੀ ਤੇ ਮਾਂ ਦਾ ਸੁਘੜ ਸਿਆਣਾ ਪੁੱਤ ਝੱਟ ਪੱਟ ਮਾਂ ਦੀ ਤਾਬਿਆ ਵਿੱਚ ਹਾਜ਼ਰ ਹੋ ਜਾਂਦਾ ਸੀ। ਇੰਜ ਬਚਪਨ ਵਿੱਚ ਹੀ ਮਾਂ ਵੱਲੋਂ ਉਹਨਾਂ ਨੂੰ ਚੰਨ ਕਹਿਣ ਤੇ ਉਹਨਾਂ ਦੇ ਨਾਂ ਨਾਲ ‘ਚੰਨ’ ਜੁੜ ਗਿਆ ਪਰ ਮਾਂ ਦਾ ਸੁੱਖ ਚੰਨ ਜੀ ਦੇ ਹਿੱਸੇ ਜ਼ਿਆਦਾ ਦੇਰ ਨਾ ਰਿਹਾ ਤੇ ਉਹਨਾਂ ਦੀ ਮਾਤਾ ਉਹਨਾਂ ਨੂੰ ਬਿਲਾਵਲ ਵਿੱਚ ਹੀ ਬਚਪਨ ਦੀ ਅਣਭੋਲ ਉਮਰੇ ਵਿਲਕਦੇ ਛੱਡ ਅਕਾਲ ਚਲਾਣਾ ਕਰ ਗਈ।
ਤੇਰਾ ਸਿੰਘ ਚੰਨ ਦੇ ਬਾਬਾ ਜੀ ਤੇ ਪਿਤਾ ਜੀ ਪਹਿਲਾਂ ਚੂਹੜਕਾਣਾ ਨੇੜੇ ਸੱਚਾ ਸੌਦਾ ਗੁਰਦੁਆਰਾ ਸਾਹਿਬ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਰਹਿੰਦੇ ਸਨ ,ਜਿਥੇ ਚੰਨ ਜੀ ਨੇ ਮੁੱਢਲੀ ਸਕੂਲੀ ਵਿਦਿਆ ਪਾਈ। ਫੇਰ ਉਹ ਅੰਮ੍ਰਿਤਸਰ ਆ ਕੇ ਫੁੱਫੜ ਸਰਦਾਰ ਸਰੂਪ ਸਿੰਘ ਕੋਲ ਰਹਿਣ ਲੱਗੇ ਤੇ ਉਹਨਾਂ ਨੂੰ ਸੁਘੜ ਸਿਆਣੀ ਭੂਆ ਭਾਗਵੰਤੀ ਤੋਂ ਮਾਂ ਵਰਗਾ ਪਿਆਰ ਮਿਲਿਆ। ਉਹਨਾਂ ਦੇ ਪਿਤਾ ਪਿੰਡਾਂ ਵਿੱਚ ਭਾਂਡੇ ਤੇ ਕੱਪੜੇ ਵੇਚਣ ਜਾਂਦੇ ਤਾਂ ਬਹੁਤ ਦਿਨਾਂ ਪਿੱਛੋਂ ਘਰ ਪਰਤਦੇ।
ਉਹਨਾਂ ਦੇ ਫੁੱਫੜ ਅਕਾਲੀ ਨੇਤਾ ਕਰਮ ਸਿੰਘ ਗੰਗਵਾਲ ਤੇ ਥੇਦਾਰ ਤੇਜਾ ਸਿੰਘ ਚੂਹੜਕਾਣਾ ਦੀ ਅਗਵਾਈ ਵਿੱਚ ਅੰਗਰੇਜ਼ ਸਰਕਾਰ ਖ਼ਿਲਾਫ ਜੰਗ-ਏ-ਆਜ਼ਾਦੀ ਲੜ ਰਹੇ ਸੀ। ਅੰਗਰੇਜ਼ੀ ਕੱਪੜਿਆਂ ਦਾ ਤਿਆਗ ਕਰਨਾ, ਕੱਪੜੇ ਸਾੜਨਾ ਸ਼ਾਮਲ ਸੀ।
1919 ਵਿਸਾਖੀ ਵੇਲੇ ਵਾਪਰਿਆ ਜਲ੍ਹਿਆਂਵਾਲੇ ਬਾਗ ਦਾ ਸਾਕਾ ਭਾਵੇਂ ਜਨਮ ਤੋਂ ਪਹਿਲਾਂ ਵਾਪਰ ਚੁੱਕਾ ਸੀ ਪਰ ਬਚਪਨ ਵਿੱਚ ਇਸ ਬਾਰੇ ਸੁਣਿਆ ਵੇਰਵਾ ਚੰਨ ਜੀ ਦੇ ਸੰਵੇਦਨਸ਼ੀਲ ਤੇ ਕੋਮਲ ਹਿਰਦੇ ਉੱਤੇ ਬਹੁਤ ਗਹਿਰਾ ਅਸਰ ਕਰ ਗਿਆ ਤੇ ਉਹ ਵੀ ਜੰਗ-ਏ-ਆਜ਼ਾਦੀ ਵਿੱਚ ਸ਼ਾਮਲ ਹੋ ਗਏ।

ਚੰਨ ਜੀ ਨੇ ਬਚਪਨ ਵਿੱਚ ਵੇਖਿਆ ਸੀ ਕਿ ਪਿੰਡ ਬਿਲਾਵਲ ਵਿੱਚ ਸੁਹਾਂ ਸੁਹਾਂ ਕੰਢੇ ਰੇਤ ਦੇ ਟਿੱਬਿਆਂ ਉਤੇ-ਢੱਕੀ ਉੱਤੇ ਖੇਡਾਂ ਹੁੰਦੀਆਂ। ਨਾਚ, ਗਾਣੇ ਅਤੇ ਨਾਟ ਹੁੰਦੇ। ਸੱਸੀ ਪੁਨੂੰ, ਹੀਰ ਰਾਂਝਾ ਅਤੇ ਹੋਰਨਾਂ ਲੋਕ ਗਾਥਾਵਾਂ ਉੱਤੇ ਅਧਾਰਤ ਨਾਟਕ ਜਾਂ ਕਾਵਿ ਓਪੇਰੇ ਖੇਡੇ ਜਾਂਦੇ। ਪੁੰਨੂ ਦੇ ਰੋਲ ਵਾਲਾ ਕਲਾਕਾਰ ਊਠ ਉੱਤੇ ਬੈਠ ਕੇ ਹੀ ਅਦਾਕਾਰੀ ਕਰਦਾ ਉਚੀ ਹੇਕ ਲਾ ਕੇ ਗੀਤ ਗਾਉਂਦਾ। ਕਲਾਕਾਰ ਹੀਰ ਗਾਉਂਦਾ ਜੋ ਦੂਰ ਦੂਰ ਤੱਕ ਸੁਣਾਈ ਦਿੰਦੀ। ਇਨ੍ਹਾਂ ਲੋਕ ਗੀਤਾਂ, ਨਾਟਕਾਂ, ਸਾਂਗਾਂ ਤੇ ਨਾਚਾਂ ਨੇ ਉਹਨਾਂ ਦੇ ਮਨ ਵਿੱਚ ਘਰ ਕਰ ਲਿਆ ਤੇ ਉਹ ਵੀ ਸਾਹਿਤ ਵੱਲ ਪ੍ਰੇਰਿਤ ਹੋਏ। ਉਹਨਾਂ ਕਵਿਤਾ ਦੀ ਐਸੀ ਬਾਂਹ ਫੜੀ ਕਿ ਸਾਹਿਤ ਖੇਤਰ ਵਿੱਚ ਅਮਿੱਟ ਛਾਪ ਛੱਡਦੇ ਹੋਏ ਸਦੀਵੀ ਗੌਲਣਯੋਗ ਤੇ ਮਹੱਤਵਪੂਰਨ ਕਵਿਤਾਵਾਂ, ਗ਼ਜ਼ਲਾਂ, ਓਪੇਰੇ, ਨਾਟਕ ਗੀਤ ਤੇ ਨਾਟਕ ਲਿਖੇ ਤੇ ਸਾਹਿਤਕ ਖੇਤਰ ਵਿੱਚ ਨਿੱਗਰ ਹਾਜ਼ਰੀ ਲਵਾਈ।
ਉਹਨਾਂ ਦੀਆਂ ਕਾਵਿ ਰਚਨਾਵਾਂ ਵਿੱਚ ਸਿਸਕੀਆਂ (1943, ਦੇਵ ਦੀਪਕ ਮੰਡਲ ਨੇ ਹਮਦਰਦ ਸਟੀਮ ਪ੍ਰੈਸ ਰਾਵਲਪਿੰਡੀ ਤੈਂ ਛਪਵਾਈ। ਜੈ ਹਿੰਦ 1945 ਵਿੱਚ ਤੇ ਸਮੇਂ ਸਮੇਂ ਦੀਆਂ ਗੱਲਾਂ 1954 ਵਿੱਚ ਮੀਤ ਪ੍ਰਿੰਟਿੰਗ ਪ੍ਰੈਸ, ਅੰਮ੍ਰਿਤਸਰ ਨੇ ਛਾਪੀ।
ਕਾਗ ਸਮੇਂ ਦਾ ਬੋਲਿਆ 1995, ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ, ਅੰਮ੍ਰਿਤਸਰ ਵੱਲੋਂ ਸ, ਗੁਰਸ਼ਰਨ ਸਿੰਘ ਦੀ ਨੇ ਛਾਪੀ। ਇਸ ਨੂੰ ਉਨ੍ਹਾਂ ਦੇ ਦਾਮਾਦ ਡਾ. ਰਘਬੀਰ ਸਿੰਘ ਸਿਰਜਣਾ ਨੇ ਸੰਪਾਦਿਤ ਕੀਤਾ। ਉਨ੍ਹਾਂ ਦੀਆਂ ਨਾਟ ਰਚਨਾਵਾਂ ਵਿੱਚ ਅਮਰ ਪੰਜਾਬ,ਸਾਂਝਾ ਵਿਹੜਾ ਲੱਕੜ ਦੀ ਲੱਤ ਪ੍ਰਮੁੱਖ ਹਨ। ਲੱਕੜ ਦੀ ਲੱਤ’ ਅਜਿਹੇ ਸੈਨਿਕਾਂ ਦੇ ਦੁੱਖੜਿਆ ਬਾਰੇ ਹੈ ਜਿਹਨਾਂ ਨੇ ਜੰਗ ਦੇ ਮੁਹਾਜ਼ ਤੇ ਆਪਣੀਆਂ ਲੱਤਾਂ ਬਾਹਾਂ ਗੁਆ ਲਈਆਂ ਸਨ।
ਤੇਰਾ ਸਿੰਘ ਚੰਨ ਜੀ ਬਾਰੇ ਹੋਰ ਵਧੇਰੇ ਜਾਨਣ ਲਈ ਪੰਜਾਬੀ ਸਾਹਿੱਤ ਅਕਾਦਮੀ, ਪੰਜਾਬੀ ਭਵਨ, ਲੁਧਿਆਣਾ ਵੱਲੋਂ ਉਨ੍ਹਾਂ ਦੀ ਜਨਮ ਸ਼ਤਾਬਦੀ ਵੇਲੇ ਪ੍ਰਕਾਸ਼ਿਤ ਪੁਸਤਕ ਨੂੰ ਪੜ੍ਹ ਸਕਦੇ ਹੋ।

ਵੰਨਗੀ ਮਾਤਰ ਉਨ੍ਹਾਂ ਦੀਆਂ ਦੋ ਲਿਖਤਾਂ ਪੇਸ਼ ਹਨ।

1.
ਹੇ ਪਿਆਰੀ ਭਾਰਤ ਮਾਂ
ਹੇ ਪਿਆਰੀ ਭਾਰਤ ਮਾਂ,
ਅਸੀਂ ਤੈਨੂੰ ਸੀਸ ਨਿਵਾਂਦੇ ਹਾਂ
ਤੇਰੇ ਤੋਂ ਸਦਕੇ ਜਾਂਦੇ ਹਾਂ ।

ਸਾਨੂੰ ਲੋਰੀਆਂ ਦਿੱਤੀਆਂ ਮਾਂ,
ਤੇਰੇ ਗਿੱਧਿਆਂ ਦੀ ਬੋਲੀ ਨੇ।
ਸਾਨੂੰ ਹੱਸਣਾ ਦੱਸਿਆ ਮਾਂ,
ਤੇਰੇ ਭੰਗੜੇ ਦੀ ਟੋਲੀ ਨੇ ।
ਅਸੀਂ ਡਿੱਗ ਡਿੱਗ ਹੋਏ ਜਵਾਨ,
ਨਾ ਸਮਝੇ ਸਾਨੂੰ ਕੋਈ ਨਾਦਾਨ,
ਅਗਾਂਹ ਨੂੰ ਕਦਮ ਵਧਾਂਦੇ ਹਾਂ ।

ਸਾਨੂੰ ਟੁਰਨਾ ਦੱਸਿਆ ਮਾਂ,
ਤੇਰੇ ਵਗਦੇ ਦਰਿਆਵਾਂ ਨੇ।
ਸਾਨੂੰ ਨੱਚਣਾ ਦੱਸਿਆ ਮਾਂ, ਲਹਿਰਾਂ ਦੀਆਂ ਸ਼ੋਖ ਅਦਾਵਾਂ ਨੇ।
ਤੇਰੀ ਮਿੱਠੜੀ ਮਸਤ ਹਵਾ,
ਸਾਨੂੰ ਅਰਸ਼ੀਂ ਦਏ ਪੁਚਾ,
ਸੁਰਗ ਨੂੰ ਕੋਲ ਬੁਲਾਂਦੇ ਹਾਂ ।

ਸਾਨੂੰ ਹਿੰਮਤ ਦਿੱਤੀ ਮਾਂ,
ਤੇਰੇ ਇਸ ਉੱਚ ਹਿਮਾਲੇ ਨੇ।
ਸਾਨੂੰ ਦਿੱਤਾ ਸੱਚ ਨਿਆਂ,
ਗੰਗਾ ਦੇ ਇੱਕ ਉਛਾਲੇ ਨੇ।
ਤੇਰੇ ਹਰੇ-ਭਰੇ ਨੇ ਖੇਤ,
ਕਿ ਤੇਰੀ ਸੋਨੇ ਵਰਗੀ ਰੇਤ
ਮੱਥੇ ‘ਤੇ ਧੂੜੀ ਲਾਂਦੇ ਹਾਂ ।

ਸਾਨੂੰ ਜਿਉਣਾ ਦੱਸਿਆ ਮਾਂ, ਤੇਰੀਆਂ ਮਸਤ ਬਹਾਰਾਂ ਨੇ।
ਸਾਨੂੰ ਮਰਨਾ ਦੱਸਿਆ ਮਾਂ,
ਭਗਤ ਸਿੰਘ ਜਹੇ ਸਰਦਾਰਾਂ ਨੇ।
ਸਾਨੂੰ ਬੁੱਧ ਵਰਗੇ ਭਗਵਾਨ,
ਤੇ ਸਾਡੇ ਗਾਂਧੀ ਜਹੇ ਇਨਸਾਨ
ਉਹਨਾਂ ਤੋਂ ਸਿੱਖਿਆ ਪਾਂਦੇ ਹਾਂ ।

ਅਸੀਂ ਸਹੁੰ ਖਾਂਦੇ ਹਾਂ ਮਾਂ,
ਭਗਤ ਸਿੰਘ ਦੀ ਕੁਰਬਾਨੀ ਦੀ।
ਅਸੀਂ ਸਹੁੰ ਖਾਂਦੇ ਹਾਂ ਮਾਂ,
ਤੇਰੀ ਝਾਂਸੀ ਦੀ ਰਾਣੀ ਦੀ।
ਵੱਲ ਤੇਰੇ ਜਿਹੜਾ ਤੱਕੇਗਾ,
ਉਹ ਸਾਥੋਂ ਬਚ ਨਹੀਂ ਸਕੇਗਾ,
ਅਸੀਂ ਇਹ ਕਸਮਾਂ ਖਾਂਦੇ ਹਾਂ ।
2.
ਕਾਗ ਸਮੇਂ ਦਾ ਬੋਲਿਆ

ਕਾਗ ਸਮੇਂ ਦਾ ਬੋਲਿਆ
ਅਮਨਾਂ ਦੀ ਬੋਲੀ।
ਮਾਖਿਓਂ ਵਰਗੀ ਮਸਤੀ
ਜਿਸ ਕਣ-ਕਣ ਵਿੱਚ ਘੋਲੀ।

ਸ਼ੁੱਧ ਕੁੰਦਨ ਦੇ ਵਿਚ ਨੀ ਇਹਦੀ ਚੁੰਝ ਮੜ੍ਹਾਵੋ।
ਮੋਰ ਤੇ ਤਿੱਤਰ ਇਹਦਿਆਂ ਖੰਭਾਂ ‘ਤੇ ਪਾਵੋ।
ਬੰਨ੍ਹੋ ਨੀ ਇਹਦੇ ਪਹੁੰਚਿਆਂ ਵਿਚ ਕੋਈ ਰੱਤੀ ਮੌਲੀ।

ਪਾਵੋ ਨੀ ਇਹਦਿਆਂ ਨੈਣਾਂ ਵਿਚ ਕੋਈ ਸੁਰਮ ਸਲਾਈਆਂ।
ਧਰਤੀ ਉਤੇ ਏਸ ਨੇ ਮਿਹਰਾਂ ਬਰਸਾਈਆਂ।
ਜਿਵੇਂ ਫੁਲੇਰਾ ਉਲਟ ਦਏ
ਫੁੱਲਾਂ ਦੀ ਝੋਲੀ।

ਦੇਸ ਦੇਸ ਵਿਚ ਦਿੱਤਾ ਨੀ
ਇਸ ਅਮਨ ਸੁਨੇਹਾ।
ਮੂੰਹ ਲੋਕਾਂ ਦਾ ਲਿਸ਼ਕਿਆ
ਸੁਣ ਸੋਨੇ ਜੇਹਾ।
ਪਿੱਤਲ ਵਰਗੀ ਹੋ ਗਈ ਲਹੂ ਪੀਣੀ ਟੋਲੀ।

ਕੱਢ ਲਿਆਵੋ ਅੰਦਰੋਂ ਨੀ ਮੱਖਣਾਂ ਦੇ ਪੇੜੇ।
ਕੁੱਟ-ਕੁੱਟ ਪਾਵੋ ਚੂਰੀਆਂ ਨੀ ਇਹ ਪੰਧ ਨਬੇੜੇ।
ਝਬਦੇ ਲਿਆਵੋ ਧਰਤ ‘ਤੇ ਸ਼ਗਨਾਂ ਦੀ ਡੋਲੀ।

ਪਾ ਲਏ ਅੰਦਰੋਂ ਕੱਢ ਕੇ ਵਿਧਵਾ ਨੇ ਗਹਿਣੇ।
ਖੁਸ਼ ਹੈ ਹੁਣ ਨਹੀਂ ਕਦੇ ਵੀ ਤਨ ਉਤੋਂ ਲਹਿਣੇ।
ਵਰੀ ਸੂਹੀ ਦੀ ਪੋਟਲੀ
ਉਸ ਵਿਹੜੇ ਵਿਚ ਖੋਲ੍ਹੀ।

ਫੜ ਲਈ ਬੁੱਢੇ ਪਿਓ ਨੇ ਹੱਥ ਫੇਰ ਡੰਗੋਰੀ।
ਹੁਣ ਨਹੀਂ ਹੋਣੀ ਕਦੇ ਵੀ ਇਹ ਪੋਰੀ ਪੋਰੀ।
ਪਿੱਪਲਾਂ ਥੱਲੇ ਨੱਚ ਪਈ ਗਿੱਧੇ ਦੀ ਬੋਲੀ।

ਪਲਕਾਂ ਨਾਲ ਜਹਾਨ ਦੀ ਇਸ ਕਾਲਖ ਚੁੱਗੀ।
ਇਸ ਦੀ ਨਜ਼ਰੋਂ ਰਹੀ ਨਾ ਇਕ ਵਿਥ ਵੀ ਲੁੱਗੀ।
ਟੁਰ ਟੁਰ ਪੱਬਾਂ ਭਾਰ ਏਸ ਹਰ ਨੁੱਕਰ ਫੋਲੀ।
ਕਾਗ ਸਮੇਂ ਦਾ ਬੋਲਿਆ
ਅਮਨਾਂ ਦੀ ਬੋਲੀ।

Tags: Breaking news in PunjabiLatest News In PunjabiMANSAMansa Newspunjab newsPunjab news in PunjabiTera Singh Channtop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ 

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ 

by Navjot
September 19, 2026
0

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ ਮੁੰਬਈ, 19 ਸਤੰਬਰ (ਵਿਸ਼ਵ...

ਅੰਮ੍ਰਿਤਸਰ : ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ : ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ, 17 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ : ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ : ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ, 17 ਕਿਲੋ ਹੈਰੋਇਨ ਬਰਾਮਦ

by Navjot
September 19, 2026
0

ਅੰਮ੍ਰਿਤਸਰ : ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ : ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ, 17 ਕਿਲੋ...

ਦਿੱਲੀ ਯੂਨੀਵਰਸਿਟੀ ਦੇ 3 ਅਹੁਦਿਆਂ ’ਤੇ ABVP ਦੀ ਵੱਡੀ ਜਿੱਤ ; Yash Dabas ਬਣੇ ਨਵੇਂ DUSU ਪ੍ਰਧਾਨ : ਇੱਕ ਆਜ਼ਾਦ ਉਮੀਦਵਾਰ ਵੀ ਜੇਤੂ 

ਦਿੱਲੀ ਯੂਨੀਵਰਸਿਟੀ ਦੇ 3 ਅਹੁਦਿਆਂ ’ਤੇ ABVP ਦੀ ਵੱਡੀ ਜਿੱਤ ; Yash Dabas ਬਣੇ ਨਵੇਂ DUSU ਪ੍ਰਧਾਨ : ਇੱਕ ਆਜ਼ਾਦ ਉਮੀਦਵਾਰ ਵੀ ਜੇਤੂ 

by Navjot
September 19, 2026
0

ਦਿੱਲੀ ਯੂਨੀਵਰਸਿਟੀ ਦੇ 3 ਅਹੁਦਿਆਂ ’ਤੇ ABVP ਦੀ ਵੱਡੀ ਜਿੱਤ ; Yash Dabas ਬਣੇ ਨਵੇਂ DUSU ਪ੍ਰਧਾਨ : ਇੱਕ ਆਜ਼ਾਦ...

Asian Games : ਸਟਾਰ ਖਿਡਾਰੀਆਂ ਨਾਲ ਸਜੀ ਭਾਰਤੀ ਸ਼ੂਟਿੰਗ ਟੀਮ ਮਹਾਂਦੀਪੀ ਚੁਣੌਤੀ ਲਈ ਤਿਆਰ

Asian Games : ਸਟਾਰ ਖਿਡਾਰੀਆਂ ਨਾਲ ਸਜੀ ਭਾਰਤੀ ਸ਼ੂਟਿੰਗ ਟੀਮ ਮਹਾਂਦੀਪੀ ਚੁਣੌਤੀ ਲਈ ਤਿਆਰ

by Navjot
September 19, 2026
0

Asian Games : ਸਟਾਰ ਖਿਡਾਰੀਆਂ ਨਾਲ ਸਜੀ ਭਾਰਤੀ ਸ਼ੂਟਿੰਗ ਟੀਮ ਮਹਾਂਦੀਪੀ ਚੁਣੌਤੀ ਲਈ ਤਿਆਰ ਨਵੀਂ ਦਿੱਲੀ, 19 ਸਤੰਬਰ (ਵਿਸ਼ਵ ਵਾਰਤਾ)...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ 

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ 

by Navjot
September 19, 2026
0

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ ਮੁੰਬਈ, 19 ਸਤੰਬਰ (ਵਿਸ਼ਵ...

Most Popular

ਭਾਰਤ ਅਤੇ ਰੂਸ ਨੇ ਫੌਜੀ ਸਹਿਯੋਗ ਨੂੰ ਡੂੰਘਾ ਕਰਨ ‘ਤੇ ਕੀਤੀ ਚਰਚਾ

ਭਾਰਤ ਅਤੇ ਰੂਸ ਨੇ ਫੌਜੀ ਸਹਿਯੋਗ ਨੂੰ ਡੂੰਘਾ ਕਰਨ ‘ਤੇ ਕੀਤੀ ਚਰਚਾ

by Navjot
1 day ago
0

ਭਾਰਤ ਅਤੇ ਰੂਸ ਨੇ ਫੌਜੀ ਸਹਿਯੋਗ ਨੂੰ ਡੂੰਘਾ ਕਰਨ 'ਤੇ ਕੀਤੀ ਚਰਚਾ ਮਾਸਕੋ, 18 ਸਤੰਬਰ (ਵਿਸ਼ਵ ਵਾਰਤਾ) ਫੌਜ ਮੁਖੀ (ਸੀਓਏਐਸ)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 