TarnTaran By Election: ਤਰਨਤਾਰਨ ਜ਼ਿਮਨੀ ਚੋਣ: ਗਿਆਰਵੇਂ ਗੇੜ ਤੋਂ ਬਾਅਦ ‘ਆਪ’ ਦੀ ਲੀਡ ਹੋਰ ਵਧੀ
ਤਰਨਤਾਰਨ, 14 ਨਵੰਬਰ 2025 (ਵਿਸ਼ਵ ਵਾਰਤਾ) – ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ (TarnTaran By Election) ਦੀ ਗਿਣਤੀ ਦੌਰਾਨ ਲਗਾਤਾਰ ਰੁਝਾਨ ਸਾਹਮਣੇ ਆ ਰਹੇ ਹਨ। ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਅੱਜ ਆ ਰਹੇ ਨਤੀਜਿਆਂ ਵਿਚ ਗਿਆਰਵੇਂ ਗੇੜ ਦੀ ਗਿਣਤੀ ਦੌਰਾਨ ਆਪ ਦੇ ਹਰਮੀਤ ਸਿੰਘ ਸੰਧੂ ਦੀ ਲੀਡ ਹੋਰ ਵਧ ਗਈ ਹੈ ਅਤੇ ਉਹ ਜਿੱਤ ਵੱਧ ਵਧ ਰਹੇ ਹਨ। ਆਪ ਉਮੀਦਵਾਰ 9142 ਵੋਟਾਂ ਅੱਗੇ ਚੱਲ ਰਹੇ ਹਨ।

ਦੱਸ ਦਈਏ ਕਿ ਪਹਿਲੇ ਤਿੰਨ ਰਾਉਂਡਾਂ ‘ਚ ਅਕਾਲੀ ਦਲ ਉਮੀਦਵਾਰ ਅੱਗੇ ਚੱਲ ਰਹੇ ਹਨ। ਜੋ ਕਿ ਹੁਣ ਪਿੱਛੇ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ਵਿੱਚ, ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਅੱਗੇ ਸੀ। ਪਹਿਲੇ ਰੁਝਾਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਸੁਖਵਿੰਦਰ ਕੌਰ 625 ਵੋਟਾਂ ਨਾਲ ਅੱਗੇ ਚੱਲ ਰਹੀ ਸੀ। ਦੂਜੇ ਰਾਉਂਡ ਤੋਂ ਬਾਅਦ ਉਹ ਉਹ 1480 ਵੋਟਾਂ ਨਾਲ ਅੱਗੇ ਚੱਲ ਰਹੇ ਸਨ। ਅਤੇ ਤੀਜੇ ਗੇੜ ‘ਚ 376 ਵੋਟਾਂ ਨਾਲ ਅੱਗੇ ਚੱਲ ਰਹੇ ਸੀ।
ਚੌਥੇ ਗੇੜ ‘ਚ ਆਪ ਉਮੀਦਵਾਰ (TarnTaran By Election) ਨੇ ਲੀਡ ਲੈਣੀ ਸ਼ੁਰੂ ਕਰ ਦਿੱਤੀ ਸੀ। ਚੌਥੇ ਗੇੜ ‘ਚ ਉਹ 179 ਵੋਟਾਂ ਨਾਲ ਅੱਗੇ ਚੱਲ ਰਹੇ ਸੀ। ਪੰਜਵੇਂ ਗੇੜ ਤੋਂ ਬਾਅਦ ਆਪ ਉਮੀਦਵਾਰ 187 ਵੋਟਾਂ ਨਾਲ ਅੱਗੇ ਚੱਲ ਰਹੇ ਸੀ। ਛੇਵੇਂ ਗੇੜ ਤੋਂ ਬਾਅਦ ਉਹ 892 ਵੋਟਾਂ ਨਾਲ ਅੱਗੇ ਹੋ ਗਏ ਸੀ। ਸੱਤਵੇਂ ਗੇੜ ਤੋਂ ਬਾਅਦ ਉਹ 1836 ਵੋਟਾਂ ਨਾਲ ਅੱਗੇ ਚੱਲ ਰਹੇ ਸੀ। ਅੱਠਵੇਂ ਗੇੜ ਤੋਂ ਬਾਅਦ ਉਹ 3668 ਵੋਟਾਂ ਨਾਲ ਅੱਗੇ ਚੱਲ ਰਹੇ ਸੀ। ਨੌਵੇਂ ਗੇੜ ਤੋਂ ਬਾਅਦ ਉਹ 5510 ਵੋਟਾਂ ਨਾਲ ਅੱਗੇ ਚੱਲ ਰਹੇ ਸੀ। ਦਸਵੇਂ ਗੇੜ ਤੋਂ ਬਾਅਦ ਉਹ 7294 ਵੋਟਾਂ ਨਾਲ ਅੱਗੇ ਚੱਲ ਰਹੇ ਸੀ।
ਗਿਆਰਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ – 29965
ਅਕਾਲੀ ਦਲ – 20823
ਵਾਰਸ ਪੰਜਾਬ ਦੇ – 13142
ਕਾਂਗਰਸ – 10475
ਭਾਜਪਾ – 4216
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















