T20 World Cup : ਇਟਲੀ ਅਤੇ ਸਕਾਟਲੈਂਡ ਵਿਚਾਲੇ ਮੁਕਾਬਲਾ ਜਾਰੀ
ਸਕਾਟਲੈਂਡ ਨੇ ਬਣਾਇਆ ਇਸ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਸਕੋਰ ; ਇਟਲੀ ਨੂੰ ਦਿੱਤਾ ਇੰਨੀਆਂ ਦੌੜਾਂ ਦਾ ਟੀਚਾ

ਚੰਡੀਗੜ੍ਹ, 9ਫਰਵਰੀ(ਵਿਸ਼ਵ ਵਾਰਤਾ) T20 World Cup: ਟੀ-20 ਵਿਸ਼ਵ ਕੱਪ 2026 ਦਾ 7ਵਾਂ ਮੈਚ ਸਕਾਟਲੈਂਡ ਅਤੇ ਇਟਲੀ ਵਿਚਾਲੇ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਖੇਡਿਆ ਜਾ ਰਿਹਾ ਹੈ। ਜਿੱਥੇ ਸਕਾਟਲੈਂਡ ਨੇ ਇਟਲੀ ਨੂੰ 208 ਦੌੜਾਂ ਦਾ ਟੀਚਾ ਦਿੱਤਾ ਹੈ। ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਹੋਏ ਇਸ ਤੀਜੇ ਗਰੁੱਪ ਸੀ ਮੈਚ ਵਿੱਚ ਇਟਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਸਕਾਟਲੈਂਡ ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 207 ਦੌੜਾਂ ਬਣਾਈਆਂ, ਜੋ ਇਸ ਵਿਸ਼ਵ ਕੱਪ ਦਾ ਹੁਣ ਤੱਕ ਦਾ ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ ਹੈ। ਟੀਮ ਲਈ ਓਪਨਰ ਜਾਰਜ ਮੁਨਸੇ ਨੇ ਅਰਧ ਸੈਂਕੜਾ (84) ਬਣਾਇਆ। ਮੁਨਸੇ ਤੋਂ ਇਲਾਵਾ, ਬ੍ਰੈਂਡਨ ਮੈਕਮੁਲਨ ਨੇ ਅਜੇਤੂ 41 ਦੌੜਾਂ ਬਣਾਈਆਂ, ਅਤੇ ਮਾਈਕਲ ਜੋਨਸ ਨੇ 37 ਦੌੜਾਂ ਬਣਾਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























