Big News: ਮੋਹਾਲੀ ਵਿੱਚ ਸਕੂਲਾਂ ਅਤੇ ਕਾਲਜਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਮੋਹਾਲੀ, 11 ਫਰਵਰੀ 2026 – ਮੋਹਾਲੀ ਜ਼ਿਲ੍ਹੇ (Big News) ਦੇ ਸਕੂਲਾਂ ਅਤੇ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਵਿੱਚ ਸੰਸਦ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੋਹਾਲੀ ਦੇ 10 ਸਕੂਲਾਂ ਨੂੰ ਭੇਜੀ ਗਈ ਧਮਕੀ ਭਰੀ ਈਮੇਲ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ। ਈਮੇਲ ਵਿੱਚ ਕਿਹਾ ਗਿਆ ਹੈ ਕਿ ਮੋਹਾਲੀ ਵਿੱਚ ਦੁਪਹਿਰ 1:11 ਵਜੇ ਬੰਬ ਧਮਾਕਾ ਹੋਵੇਗਾ ਹੈ ਅਤੇ 13 ਫਰਵਰੀ ਨੂੰ ਸੰਸਦ ਨੂੰ ਉਡਾ ਦਿੱਤਾ ਜਾਵੇਗਾ।

ਸੂਚਨਾ ਮਿਲਣ ‘ਤੇ ਸਾਵਧਾਨੀ ਵਜੋਂ ਸਾਰੇ ਸਕੂਲ ਬੰਦ ਕਰ ਦਿੱਤੇ ਗਏ। ਧਮਕੀ ਮਿਲਣ ‘ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ। ਜਿਨ੍ਹਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਉਨ੍ਹਾਂ ‘ਚ ਸ਼ਿਵਾਲਿਕ ਪਬਲਿਕ ਸਕੂਲ, ਪੈਰਾਗੋਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-71 ਮਾਨਵ ਮੰਗਲ ਸਕੂਲ, ਇਨਫਿਟ ਜੀਸਸ ਸਮੇਤ ਕਈ ਹੋਰ ਸਕੂਲ ਸ਼ਾਮਲ ਹਨ।
ਫਿਲਹਾਲ ਜਿਨ੍ਹਾਂ ਸਕੂਲਾਂ ਅਤੇ ਕਾਲਜਾਂ (Big News) ਨੂੰ ਧਮਕੀ ਮਿਲੀ ਹੈ, ਉੱਥੇ ਪੁਲਸ ਵਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸਕੂਲਾਂ ‘ਚ ਮੋਹਾਲੀ ਪੁਲਸ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਟੀਮਾਂ ਪੁੱਜ ਚੁੱਕੀਆਂ ਹਨ। ਪੁਲਸ ਵਲੋਂ ਸਕੂਲ ਦੀਆਂ ਇਮਾਰਤਾਂ, ਖੇਡ ਮੈਦਾਨਾਂ ਅਤੇ ਪਾਰਕਿੰਗ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















