T20 World Cup : ਟੀ-20 ਵਿਸ਼ਵ ਕੱਪ ‘ਚ ਇੰਗਲੈਂਡ ਦੀ ਪਹਿਲੀ ਜਿੱਤ ; ਨੇਪਾਲ ਨੂੰ ਹਰਾਇਆ

ਚੰਡੀਗੜ੍ਹ, 8ਫਰਵਰੀ(ਵਿਸ਼ਵ ਵਾਰਤਾ) T20 World Cup : ਟੀ-20 ਵਿਸ਼ਵ ਕੱਪ 2026 ਦਾ ਪੰਜਵਾਂ ਮੈਚ ਐਤਵਾਰ ਨੂੰ ਇੰਗਲੈਂਡ ਅਤੇ ਨੇਪਾਲ ਵਿਚਕਾਰ ਗਿਆ। ਇੰਗਲੈਂਡ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੇ ਟੀ-20 ਵਿਸ਼ਵ ਕੱਪ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇੰਗਲਿਸ਼ ਟੀਮ ਨੇ ਗਰੁੱਪ ਸੀ ਦੇ ਮੈਚ ਵਿੱਚ ਨੇਪਾਲ ਨੂੰ 4 ਦੌੜਾਂ ਨਾਲ ਹਰਾਇਆ। ਸੈਮ ਕੁਰਨ ਨੇ ਵਾਨਖੇੜੇ ਸਟੇਡੀਅਮ ਵਿੱਚ ਆਖਰੀ ਓਵਰ ਵਿੱਚ 10 ਦੌੜਾਂ ਦਾ ਬਚਾਅ ਕੀਤਾ।

185 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨੇਪਾਲ ਦੀ ਟੀਮ 20 ਓਵਰਾਂ ਵਿੱਚ 6 ਵਿਕਟਾਂ ‘ਤੇ ਸਿਰਫ 180 ਦੌੜਾਂ ਹੀ ਬਣਾ ਸਕੀ। ਲੋਕੇਸ਼ ਬਾਮ 39 ਦੌੜਾਂ ਬਣਾ ਕੇ ਅਜੇਤੂ ਰਿਹਾ, ਪਰ ਟੀਮ ਨੂੰ ਜਿੱਤ ਨਹੀਂ ਵੱਲ ਨਹੀਂ ਲਿਜਾ ਸਕਿਆ। ਦੀਪੇਂਦਰ ਸਿੰਘ ਐਰੀ ਨੇ 44 ਦੌੜਾਂ ਬਣਾਈਆਂ ਅਤੇ ਰੋਹਿਤ ਪੌਡੇਲ (39 ਦੌੜਾਂ) ਨਾਲ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ।
ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਅਤੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 184 ਦੌੜਾਂ ਬਣਾਈਆਂ। ਜੈਕਬ ਬੈਥਲ ਨੇ 55 ਅਤੇ ਹੈਰੀ ਬਰੂਕ ਨੇ 53 ਦੌੜਾਂ ਬਣਾਈਆਂ।

ਨੇਪਾਲ ਲਈ ਦੀਪੇਂਦਰ ਸਿੰਘ ਐਰੀ ਅਤੇ ਨੰਦਨ ਯਾਦਵ ਨੇ 2-2 ਵਿਕਟਾਂ ਲਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























