T20 : ਜ਼ਿੰਬਾਬਵੇ ਨੇ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ
– ਸੁਪਰ- 8 ਤੋਂ ਪਹਿਲਾਂ ਦਰਜ ਕੀਤੀ ਸ਼ਾਨਦਾਰ ਜਿੱਤ
ਨਵੀ ਦਿੱਲੀ, 19 ਫਰਵਰੀ 2026 (ਵਿਸ਼ਵ ਵਾਰਤਾ): ਟੀ-20 ਵਰਲਡ ਕੱਪ ਵਿੱਚ ਵੀਰਵਾਰ (19 ਫਰਵਰੀ) ਨੂੰ ਸ੍ਰੀਲੰਕਾ ਦਾ ਸਾਹਮਣਾ ਜ਼ਿੰਬਾਬਵੇ ਨਾਲ ਹੋਇਆ। ਦੋਵਾਂ ਟੀਮਾਂ ਵਿਚਾਲੇ ਗਰੁੱਪ-ਬੀ ਦਾ ਇਹ ਮੁਕਾਬਲਾ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਗਿਆ। ਜ਼ਿੰਬਾਬਵੇ ਨੇ ਮੈਚ 6 ਵਿਕਟਾਂ ਨਾਲ ਜਿੱਤਿਆ ਅਤੇ ਸੁਪਰ-8 ਤੋਂ ਪਹਿਲਾਂ ਸ਼ਾਨਦਾਰ ਜਿੱਤ ਦਰਜ ਕੀਤੀ। ਜ਼ਿੰਬਾਬਵੇ ਨੂੰ ਜਿੱਤ ਲਈ 179 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਉਸ ਨੇ ਤਿੰਨ ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ।
ਜ਼ਿੰਬਾਬਵੇ ਲਈ ਬ੍ਰਾਇਨ ਬੇਨੇਟ ਨੇ ਨਾਬਾਦ 63 ਦੌੜਾਂ ਬਣਾਈਆਂ, ਜਦੋਂ ਕਿ ਕਪਤਾਨ ਸਿਕੰਦਰ ਰਜ਼ਾ ਨੇ 26 ਗੇਂਦਾਂ ‘ਤੇ 45 ਦੌੜਾਂ ਬਣਾਈਆਂ। ਜ਼ਿੰਬਾਬਵੇ ਨੇ ਮੌਜੂਦਾ ਟੂਰਨਾਮੈਂਟ ਵਿੱਚ ਆਪਣੇ ਸਾਰੇ ਚਾਰ ਮੈਚ ਜਿੱਤੇ ਹਨ।
ਇਸ ਮੈਚ ਦਾ ਟਾਸ ਸ੍ਰੀਲੰਕਾ ਨੇ ਜਿੱਤਿਆ ਅਤੇ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਕੀਤਾ ਸੀ। ਸ੍ਰੀਲੰਕਾ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 178 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਨੇ 41 ਗੇਂਦਾਂ ਵਿੱਚ 62 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਪਵਨ ਰਤਨਾਇਕੇ ਨੇ 44 ਦੌੜਾਂ ਦਾ ਯੋਗਦਾਨ ਪਾਇਆ।
ਸ੍ਰੀਲੰਕਾ:
ਪਾਥੁਮ ਨਿਸਾਂਕਾ, ਕੁਸਲ ਪਰੇਰਾ, ਕੁਸਲ ਮੈਂਡਿਸ, ਪਵਨ ਰਤਨਾਇਕੇ, ਦਾਸੁਨ ਸ਼ਨਾਕਾ (ਕਪਤਾਨ), ਕਾਮਿੰਡੂ ਮੈਂਡਿਸ, ਦੁਨਿਥ ਵੇਲਾਲਾਗੇ, ਦੁਸ਼ਾਨ ਹੇਮੰਥ, ਮਹੀਸ਼ ਤੀਕਸ਼ਣਾ, ਪ੍ਰਮੋਦ ਮਦੁਸ਼ਨ, ਦਿਲਸ਼ਾਨ ਮਦੁਸ਼ੰਕਾ।
ਜ਼ਿੰਬਾਬਵੇ:
ਬ੍ਰਾਇਨ ਬੇਨੇਟ, ਤਦਿਵਾਨਾਸ਼ੇ ਮਾਰੂਮਨੀ, ਸਿਕੰਦਰ ਰਜ਼ਾ (ਕਪਤਾਨ), ਰਾਇਨ ਬਰਲ, ਡਾਇਓਨ ਮਾਇਰਸ, ਤਾਸ਼ਿੰਗਾ ਮੁਸੇਕੀਵਾ, ਵੈਲਿੰਗਟਨ ਮਸਾਕਾਦਜ਼ਾ, ਬ੍ਰੈਡ ਇਵਾਂਸ, ਟੋਨੀ ਮੁਨਯੋਂਗਾ, ਗ੍ਰੀਮ ਕ੍ਰੇਮਰ, ਬਲੇਸਿੰਗ ਮੁਜ਼ਾਰਬਾਨੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























