T20 World Cup : ਦੱਖਣੀ ਅਫਰੀਕਾ ਨੇ ਕੈਨੇਡਾ ਨੂੰ ਦਿੱਤਾ 214 ਦੌੜਾਂ ਦਾ ਟੀਚਾ
– ਕੈਨੇਡਾ ਕਪਤਾਨ ਜ਼ੀਰੋ ‘ਤੇ ਆਊਟ, ਜਾਣੋ ਟੀਮ ਦਾ ਸਕੋਰ
ਨਵੀ ਦਿੱਲੀ, 9 ਫਰਵਰੀ (ਵਿਸ਼ਵ ਵਾਰਤਾ): ਦੱਖਣੀ ਅਫਰੀਕਾ ਨੇ ਟੀ-20 ਵਿਸ਼ਵ ਕੱਪ 2026 ਵਿੱਚ ਸਭ ਤੋਂ ਵੱਧ ਸਕੋਰ ਬਣਾਇਆ ਹੈ। ਟੀਮ ਨੇ ਨੌਵੇਂ ਮੈਚ ਵਿੱਚ ਕੈਨੇਡਾ ਨੂੰ 214 ਦੌੜਾਂ ਦਾ ਟੀਚਾ ਦਿੱਤਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਕੈਨੇਡਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। 214 ਦੌੜਾਂ ਦਾ ਪਿੱਛਾ ਕਰਦੇ ਹੋਏ, ਕੈਨੇਡਾ ਨੂੰ ਪਹਿਲੀ ਹੀ ਗੇਂਦ ‘ਤੇ ਝਟਕਾ ਲੱਗਾ ਕਿਉਂਕਿ ਕਪਤਾਨ ਦਿਲਪ੍ਰੀਤ ਬਾਜਵਾ ਜ਼ੀਰੋ ‘ਤੇ ਆਊਟ ਹੋ ਗਏ। ਕੈਨੇਡਾ ਦਾ ਸਕੋਰ 3 ਓਵਰਾਂ ਤੋਂ ਬਾਅਦ 26/3 ਹੈ, ਕੈਨੇਡਾ ਨੂੰ 102 ਗੇਂਦਾਂ ਵਿੱਚ 188 ਦੌੜਾਂ ਦੀ ਲੋੜ ਹੈ।
ਸਾਊਥ ਅਫਰੀਕਾ ਵੱਲੋਂ ਐਡਨ ਮਾਰਕਰਮ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਨ੍ਹਾਂ ਨੇ ਧਮਾਕੇਦਾਰ ਅੰਦਾਜ਼ ਵਿੱਚ ਆਪਣਾ ਅਰਧ-ਸੈਂਕੜਾ ਪੂਰਾ ਕੀਤਾ। ਬਾਕੀ ਕੋਈ ਵੀ ਬੱਲੇਬਾਜ਼ ਕੋਈ ਵੱਡੀ ਪਾਰੀ ਤਾਂ ਨਹੀਂ ਖੇਡ ਸਕਿਆ, ਪਰ ਦੂਜੇ ਬੱਲੇਬਾਜ਼ਾਂ ਨੇ ਵੀ ਚਾਹੇ ਛੋਟਾ ਪਰ ਅਹਿਮ ਯੋਗਦਾਨ ਪਾਇਆ। ਐਡਨ ਮਾਰਕਰਮ ਨੇ 32 ਗੇਂਦਾਂ ‘ਤੇ 59 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ 10 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ।
ਦੋਵਾਂ ਟੀਮਾਂ ਦੀ ਪਲੇਇੰਗ-11
ਸਾਊਥ ਅਫਰੀਕਾ: ਐਡਨ ਮਾਰਕਰਮ (ਕਪਤਾਨ), ਕਵਿੰਟਨ ਡੀ ਕੌਕ (ਵਿਕਟਕੀਪਰ), ਰਾਇਨ ਰਿਕੇਲਟਨ, ਡੇਵਾਲਡ ਬ੍ਰੇਵਿਸ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਮਾਰਕੋ ਯਾਨਸਨ, ਕੋਰਬਿਨ ਬੌਸ਼, ਕਗੀਸੋ ਰਬਾਡਾ, ਕੇਸ਼ਵ ਮਹਾਰਾਜ ਅਤੇ ਲੁੰਗੀ ਐਨਗਿਡੀ।
ਕੈਨੇਡਾ: ਯੁਵਰਾਜ ਸਮਰਾ, ਦਿਲਪ੍ਰੀਤ ਬਾਜਵਾ, ਨਵਨੀਤ ਧਾਲੀਵਾਲ, ਨਿਕੋਲਸ ਕਿਰਟਨ, ਸ਼੍ਰੇਅਸ ਮੋਵਾ, ਹਰਸ਼ ਠਾਕਰ, ਸਾਦ ਬਿਨ ਜ਼ਫਰ, ਜਸਕਰਨਦੀਪ ਸਿੰਘ, ਡਿਲਨ ਹੇਲੀਗਰ, ਕਲੀਮ ਸਨਾ ਅਤੇ ਅੰਸ਼ ਪਟੇਲ।






















