T20 World Cup: ਪਿਤਾ ਦੇ ਅੰਤਿਮ ਸਸਕਾਰ ਤੋਂ ਬਾਅਦ ਕੋਲਕਾਤਾ ਵਿੱਚ ਭਾਰਤੀ ਟੀਮ ਨਾਲ ਮੁੜ ਜੁੜਨਗੇ ਰਿੰਕੂ ਸਿੰਘ
– ਕੱਲ੍ਹ ਪਿਤਾ ਦੇ ਅੰਤਿਮ ਸਸਕਾਰ ਵਿੱਚ ਹੋਏ ਸੀ ਸ਼ਾਮਲ
– ਵੈਸਟ ਇੰਡੀਜ਼ ਵਿਰੁੱਧ ਖੇਡ ਸਕਦੇ ਹਨ ਮੈਚ
ਕੋਲਕਾਤਾ, 28 ਫਰਵਰੀ 2026 (ਵਿਸ਼ਵ ਵਾਰਤਾ) – ਰਿੰਕੂ ਸਿੰਘ ਐਤਵਾਰ ਨੂੰ ਵੈਸਟ ਇੰਡੀਜ਼ ਵਿਰੁੱਧ ਸੁਪਰ 8 ਮੈਚ ਤੋਂ ਪਹਿਲਾਂ ਸ਼ਨੀਵਾਰ ਨੂੰ ਕੋਲਕਾਤਾ ਵਿੱਚ ਭਾਰਤੀ ਟੀ-20 ਵਿਸ਼ਵ ਕੱਪ ਟੀਮ ਨਾਲ ਮੁੜ ਜੁੜ ਜਾਣਗੇ। ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਰਿੰਕੂ ਸ਼ਨੀਵਾਰ ਨੂੰ ਟੀਮ ਨਾਲ ਮੁੜ ਜੁੜ ਜਾਣਗੇ। ਦੱਸ ਦਈਏ ਕਿ ਉਨ੍ਹਾਂ ਦੇ ਪਿਤਾ ਖਾਨਚੰਦ ਸਿੰਘ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 60 ਸਾਲ ਦੇ ਸਨ ਅਤੇ ਉਨ੍ਹਾਂ ਨੂੰ ਚੌਥੀ ਸਟੇਜ ਦਾ ਜਿਗਰ ਦਾ ਕੈਂਸਰ ਸੀ। ਰਿੰਕੂ ਆਪਣੇ ਪਿਤਾ ਦੇ ਅੰਤਿਮ ਸਸਕਾਰ ਲਈ ਚੇਨਈ ਤੋਂ ਸਿੱਧਾ ਅਲੀਗੜ੍ਹ ਗਏ ਸੀ। ਪਿਤਾ ਦੇ ਅੰਤਿਮ ਸਸਕਾਰ ਤੋਂ ਬਾਅਦ ਹੁਣ ਰਿੰਕੂ ਸਿੰਘ ਟੀਮ ਨਾਲ ਮੁੜ ਜੁੜਨਗੇ।
ਈਡਨ ਗਾਰਡਨ ਸਟੇਡੀਅਮ ਵਿੱਚ ਵੈਸਟ ਇੰਡੀਜ਼ ਵਿਰੁੱਧ ਮੈਚ ਇੱਕ ਵਰਚੁਅਲ ਨਾਕਆਊਟ ਹੈ, ਜਿਸ ਵਿੱਚ ਜੇਤੂ ਟੀਮ ਦੱਖਣੀ ਅਫਰੀਕਾ ਦੇ ਨਾਲ ਗਰੁੱਪ 1 ਤੋਂ ਸੈਮੀਫਾਈਨਲ ਲਈ ਕੁਆਲੀਫਾਈ ਲਵੇਗੀ। ਰਿੰਕੂ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਪੰਜ ਪਾਰੀਆਂ ਵਿੱਚ 24 ਦੌੜਾਂ ਬਣਾਈਆਂ ਹਨ। ਇਹ ਰਿੰਕੂ ਦਾ ਪਹਿਲਾ ਵਿਸ਼ਵ ਕੱਪ ਹੈ ਕਿਉਂਕਿ ਉਹ 2024 ਟੂਰਨਾਮੈਂਟ ਲਈ ਇੱਕ ਰਿਜ਼ਰਵ ਸੀ ਅਤੇ ਉਸਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















