T20 World Cup : ਭਾਰਤ ਨੇ ਜਿੱਤਿਆ ਟਾਸ, ਜਾਣੋ ਕੀ ਲਿਆ ਫੈਸਲਾ
– ਪਲੇਇੰਗ-11 ‘ਚ ਕੀਤੇ 2 ਵੱਡੇ ਬਦਲਾਅ
ਨਵੀ ਦਿੱਲੀ, 18 ਫਰਵਰੀ 2026 (ਵਿਸ਼ਵ ਵਾਰਤਾ): ਟੀ-20 ਵਰਲਡ ਕੱਪ ‘ਚ ਭਾਰਤ ਅਤੇ ਨੀਦਰਲੈਂਡ ਦਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਸ਼ਾਮ ਸੱਤ ਵਜੇ (ਭਾਰਤੀ ਸਮੇਂ ਅਨੁਸਾਰ) ਖੇਡਿਆ ਜਾਵੇਗਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਲਿਆ ਹੈ।

ਭਾਰਤੀ ਟੀਮ ਨੇ ਨੀਦਰਲੈਂਡ ਦੇ ਖਿਲਾਫ ਪਲੇਇੰਗ-11 ਵਿੱਚ 2 ਬਦਲਾਅ ਕੀਤੇ ਹਨ। ਅਰਸ਼ਦੀਪ ਸਿੰਘ ਅਤੇ ਵਾਸ਼ਿੰਗਟਨ ਸੁੰਦਰ ਨੂੰ ਮੌਕਾ ਦਿੱਤਾ ਗਿਆ ਹੈ, ਜਦਕਿ ਅਕਸ਼ਰ ਪਟੇਲ ਨੂੰ ਆਰਾਮ ਦਿੱਤਾ ਗਿਆ ਹੈ ਅਤੇ ਕੁਲਦੀਪ ਯਾਦਵ ਨੂੰ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਟੀਮ ਇੰਡੀਆ ਪਹਿਲਾਂ ਹੀ ਸੁਪਰ-8 ਵਿੱਚ ਪਹੁੰਚ ਚੁੱਕੀ ਹੈ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਯੂ.ਐੱਸ.ਏ. (USA), ਫਿਰ ਨਾਮੀਬੀਆ ਅਤੇ ਪਿਛਲੇ ਮੈਚ ਵਿੱਚ ਪਾਕਿਸਤਾਨ ਨੂੰ ਹਰਾ ਕੇ ਸੁਪਰ-8 ਵਿੱਚ ਆਪਣੀ ਥਾਂ ਪੱਕੀ ਕੀਤੀ ਸੀ।

ਭਾਰਤ:
ਈਸ਼ਾਨ ਕਿਸ਼ਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਿਆ, ਸ਼ਿਵਮ ਦੂਬੇ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ ਅਤੇ ਜਸਪ੍ਰੀਤ ਬੁਮਰਾਹ।
ਨੀਦਰਲੈਂਡ:
ਮਾਈਕਲ ਲੇਵਿਟ, ਮੈਕਸ ਓ’ਡਾਊਡ, ਬਾਸ ਡੀ ਲੀਡੇ, ਕੌਲਿਨ ਐਕਰਮੈਨ, ਸਕੌਟ ਐਡਵਰਡਸ (ਕਪਤਾਨ), ਜਾਕ ਲਿਓਨ-ਕੈਸ਼ੇ, ਨੂਆ ਕਰੌਸ, ਰੂਲੋਫ ਵਾਨ ਡਰ ਮਰਵ, ਲੋਗਨ ਵਾਨ ਬੀਕ, ਆਰੀਅਨ ਦੱਤ ਅਤੇ ਕਾਇਲ ਕਲੀਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























