T20 World Cup : ਨਿਊਜ਼ੀਲੈਂਡ ਅਤੇ ਸਾਊਥ ਅਫਰੀਕਾ ਵਿਚਾਲੇ ਮੁਕਾਬਲਾ ਜਾਰੀ
– ਟਾਸ ਹਾਰ ਕੇ ਬੱਲੇਬਾਜ਼ੀ ਕਰ ਰਹੇ ਨਿਊਜ਼ੀਲੈਂਡ ਦੀ ਸ਼ੁਰੂਆਤ ਰਹੀ ਖਰਾਬ! ਜਾਣੋ 8 ਓਵਰਾਂ ਬਾਅਦ ਸਕੋਰ
ਨਵੀ ਦਿੱਲੀ, 14 ਫਰਵਰੀ 2026 (ਵਿਸ਼ਵ ਵਾਰਤਾ) – ਟੀ-20 ਵਰਲਡ ਕੱਪ ਦਾ 24ਵਾਂ ਮੈਚ ਨਿਊਜ਼ੀਲੈਂਡ ਅਤੇ ਸਾਊਥ ਅਫਰੀਕਾ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਸਾਊਥ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰ ਰਹੇ ਨਿਊਜ਼ੀਲੈਂਡ ਦੀ ਸ਼ੁਰੂਆਤ ਖਰਾਬ ਰਹੀ। ਨਿਊਜ਼ੀਲੈਂਡ ਨੇ 8 ਓਵਰਾਂ ਵਿੱਚ 4 ਵਿਕਟਾਂ ‘ਤੇ 77 ਦੌੜਾਂ ਬਣਾਈਆਂ ਹਨ। ਗਲੇਨ ਫਿਲਿਪਸ (1 ਦੌੜ) ਨੂੰ ਕੇਸ਼ਵ ਮਹਾਰਾਜ ਨੇ ਬੋਲਡ ਕੀਤਾ। ਫਿਨ ਐਲਨ 31, ਰਚਿਨ ਰਵਿੰਦਰਾ 13 ਅਤੇ ਟਿਮ ਸਾਈਫਰਟ 13 ਰਨ ਬਣਾ ਕੇ ਆਊਟ ਹੋਏ। ਇਨ੍ਹਾਂ ਤਿੰਨਾਂ ਨੂੰ ਮਾਰਕੋ ਯਾਨਸਨ ਨੇ ਪਵੇਲੀਅਨ ਭੇਜਿਆ।
ਦੋਵੇ ਟੀਮਾਂ
ਨਿਊਜ਼ੀਲੈਂਡ – ਫਿਨ ਐਲਨ, ਟਿਮ ਸਾਈਫਰਟ (ਵਿਕਟਕੀਪਰ), ਰਚਿਨ ਰਵਿੰਦਰਾ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੇਰਿਲ ਮਿਸ਼ੇਲ, ਮਿਸ਼ੇਲ ਸੈਂਟਨਰ (ਕਪਤਾਨ), ਜੇਮਸ ਨੀਸ਼ਮ, ਮੈਟ ਹੈਨਰੀ, ਲੌਕੀ ਫਰਗੂਸਨ, ਜੈਕਬ ਡਫੀ।
ਸਾਊਥ ਅਫਰੀਕਾ – ਐਡਨ ਮਾਰਕਰਮ (ਕਪਤਾਨ), ਕੁਇੰਟਨ ਡੀ ਕੌਕ (ਵਿਕਟਕੀਪਰ), ਰਿਆਨ ਰਿਕੇਲਟਨ, ਡੇਵਾਲਡ ਬ੍ਰੇਵਿਸ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਮਾਰਕੋ ਯਾਨਸਨ, ਕੌਰਬਿਨ ਬੌਸ਼, ਕਗੀਸੋ ਰਬਾਡਾ, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























