T20 Pak Vs NZ: ਸੁਪਰ-8 ਪੜਾਅ ਦਾ ਪਹਿਲਾ ਮੈਚ; ਪਾਕਿਸਤਾਨ ਨੇ ਜਿੱਤਿਆ Toss
ਨਵੀ ਦਿੱਲੀ, 21 ਫਰਵਰੀ 2026 (ਵਿਸ਼ਵ ਵਾਰਤਾ) – ਟੀ-20 ਵਰਲਡ ਕੱਪ ਵਿੱਚ ਸੁਪਰ-8 ਪੜਾਅ ਦਾ ਪਹਿਲਾ ਮੈਚ ਅੱਜ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਇਹ ਮੁਕਾਬਲਾ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਸੁਪਰ-8 ਪੜਾਅ ਦੇ ਪਹਿਲੇ ਅਹਿਮ ਮੁਕਾਬਲੇ ਵਿੱਚ ਪਾਕਿਸਤਾਨ ਨੇ ਟਾਸ ਜਿੱਤ ਲਿਆ ਹੈ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਪਾਕਿਸਤਾਨੀ ਟੀਮ ਦੇ ਕਪਤਾਨ ਸਲਮਾਨ ਅਲੀ ਆਗਾ ਨੇ ਆਪਣੀ ਪਲੇਇੰਗ 11 ਵਿੱਚ ਇੱਕ ਬਦਲਾਅ ਕੀਤਾ ਹੈ। ਕੈਪਟਨ ਸਲਮਾਨ ਅਲੀ ਆਗਾ ਨੇ ਕਿਹਾ ਕਿ ਖਵਾਜਾ ਨਫੀ ਦੀ ਜਗ੍ਹਾ ਫਖਰ ਜ਼ਮਾਨ ਵਾਪਸੀ ਕਰ ਰਹੇ ਹਨ। ਦੂਜੇ ਪਾਸੇ, ਜੇਕਰ ਨਿਊਜ਼ੀਲੈਂਡ ਦੀ ਟੀਮ ਦੀ ਗੱਲ ਕੀਤੀ ਜਾਵੇ, ਤਾਂ ਉਨ੍ਹਾਂ ਨੇ ਵੀ ਆਪਣੀ ਪਲੇਇੰਗ 11 ਵਿੱਚ ਬਦਲਾਅ ਕੀਤੇ ਹਨ। ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਠੀਕ ਹੋ ਗਏ ਹਨ, ਜੋ ਬਿਮਾਰੀ ਕਾਰਨ ਪਿਛਲੇ ਮੈਚ ਤੋਂ ਬਾਹਰ ਸਨ। ਦੋਵੇਂ ਟੀਮਾਂ ਗਰੁੱਪ ਸਟੇਜ ਵਿੱਚ ਆਪਣਾ ਆਖਰੀ ਮੈਚ ਜਿੱਤ ਕੇ ਇਸ ਰਾਊਂਡ ਵਿੱਚ ਪਹੁੰਚੀਆਂ ਹਨ। ਗਰੁੱਪ ਸਟੇਜ ਵਿੱਚ ਦੋਵਾਂ ਟੀਮਾਂ ਨੇ 3-3 ਮੈਚ ਜਿੱਤੇ ਅਤੇ 1-1 ਮੁਕਾਬਲਾ ਹਾਰਿਆ ਸੀ। ਦੱਸ ਦਈਏ ਕਿ ਮੈਚ ਦੌਰਾਨ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
ਪਾਕਿਸਤਾਨ ਦੀ ਪਲੇਇੰਗ 11:
ਸਲਮਾਨ ਅਲੀ ਆਗਾ (ਕਪਤਾਨ), ਸਾਹਿਬਜ਼ਾਦਾ ਫਰਹਾਨ, ਸਈਮ ਅਯੂਬ, ਬਾਬਰ ਆਜ਼ਮ, ਫਖਰ ਜ਼ਮਾਨ, ਉਸਮਾਨ ਖਾਨ (ਵਿਕਟਕੀਪਰ), ਸ਼ਾਦਾਬ ਖਾਨ, ਮੁਹੰਮਦ ਨਵਾਜ਼, ਫਹੀਮ ਅਸ਼ਰਫ, ਸਲਮਾਨ ਮਿਰਜ਼ਾ ਅਤੇ ਉਸਮਾਨ ਤਾਰਿਕ।
ਨਿਊਜ਼ੀਲੈਂਡ ਦੀ ਪਲੇਇੰਗ 11:
ਮਿਚੇਲ ਸੈਂਟਨਰ (ਕਪਤਾਨ), ਫਿਨ ਐਲਨ, ਟਿਮ ਸਾਈਫਰਟ (ਵਿਕਟਕੀਪਰ), ਰਚਿਨ ਰਵਿੰਦਰਾ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੇਰਿਲ ਮਿਚੇਲ, ਜਿਮੀ ਨੀਸ਼ਮ, ਮੈਟ ਹੈਨਰੀ, ਈਸ਼ ਸੋਢੀ ਅਤੇ ਲੌਕੀ ਫਰਗੂਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























