• Latest
  • Trending
ਅਲਵਿਦਾ ਨਹੀਂ, ਯਾਦਾਂ ਵਿੱਚ ਹਾਜ਼ਰ ਰਹੇਗਾ ਸਵਰਨ ਸਿੰਘ ਭੰਗੂ ਵੀਰ – ਗੁਰਭਜਨ ਗਿੱਲ

ਅਲਵਿਦਾ ਨਹੀਂ, ਯਾਦਾਂ ਵਿੱਚ ਹਾਜ਼ਰ ਰਹੇਗਾ ਸਵਰਨ ਸਿੰਘ ਭੰਗੂ ਵੀਰ – ਗੁਰਭਜਨ ਗਿੱਲ

3 months ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

6 hours ago
ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

8 hours ago
‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

8 hours ago
ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਕੱਲ੍ਹ ਨੂੰ ਹੋਵੇਗਾ ਸ਼ੁਰੂ 

ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਕੱਲ੍ਹ ਨੂੰ ਹੋਵੇਗਾ ਸ਼ੁਰੂ 

8 hours ago
ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ

ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ

8 hours ago
ਵਿਦੇਸ਼ ਮੰਤਰੀ ਜੈਸ਼ੰਕਰ ਜਾਣਗੇ ਨਿਊਯਾਰਕ ; ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਕਰਨਗੇ ਸੰਬੋਧਨ

ਵਿਦੇਸ਼ ਮੰਤਰੀ ਜੈਸ਼ੰਕਰ ਜਾਣਗੇ ਨਿਊਯਾਰਕ ; ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਕਰਨਗੇ ਸੰਬੋਧਨ

8 hours ago
ਵਿਜੀਲੈਂਸ ਬਿਊਰੋ ਵੱਲੋਂ ਮਾਰਚ 2022 ਤੋਂ ਅਗਸਤ 2026 ਤੱਕ ਭ੍ਰਿਸ਼ਟਾਚਾਰ ਦੇ 1107 ਮਾਮਲਿਆਂ ਵਿੱਚ 1146 ਮੁਲਜ਼ਮ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਮਾਰਚ 2022 ਤੋਂ ਅਗਸਤ 2026 ਤੱਕ ਭ੍ਰਿਸ਼ਟਾਚਾਰ ਦੇ 1107 ਮਾਮਲਿਆਂ ਵਿੱਚ 1146 ਮੁਲਜ਼ਮ ਗ੍ਰਿਫ਼ਤਾਰ

9 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

9 hours ago
ਗੁਜਰਾਤ : ਰਾਜਕੋਟ ਵਿੱਚ 108 ਐਮਰਜੈਂਸੀ ਟੀਮ ਦੀ ਮਦਦ ਨਾਲ ਮਾਂ ਨੇ ਤਿੰਨ ਬੱਚਿਆਂ (ਟ੍ਰਿਪਲੈਟਸ) ਨੂੰ ਦਿੱਤਾ ਜਨਮ

ਗੁਜਰਾਤ : ਰਾਜਕੋਟ ਵਿੱਚ 108 ਐਮਰਜੈਂਸੀ ਟੀਮ ਦੀ ਮਦਦ ਨਾਲ ਮਾਂ ਨੇ ਤਿੰਨ ਬੱਚਿਆਂ (ਟ੍ਰਿਪਲੈਟਸ) ਨੂੰ ਦਿੱਤਾ ਜਨਮ

10 hours ago
 Veer Guardian 2026 exercise ਦੌਰਾਨ ਭਾਰਤ ਅਤੇ ਜਾਪਾਨ ਦੇ ਹਵਾਈ ਸੈਨਾ ਮੁਖੀਆਂ ਨੇ ‘ਤੇਜਸ’ ਵਿੱਚ ਭਰੀ ਉਡਾਣ 

 Veer Guardian 2026 exercise ਦੌਰਾਨ ਭਾਰਤ ਅਤੇ ਜਾਪਾਨ ਦੇ ਹਵਾਈ ਸੈਨਾ ਮੁਖੀਆਂ ਨੇ ‘ਤੇਜਸ’ ਵਿੱਚ ਭਰੀ ਉਡਾਣ 

10 hours ago
16 ਮੰਜ਼ਿਲਾ ਸੁਸਾਇਟੀ ਦੀ ਉਸਾਰੀ ਰੋਕਣ ਦੀ ਮੰਗ ਨੂੰ ਲੈ ਕੇ ਸੈਕਟਰ 70 ਦੀਆਂ ਜਥੇਬੰਦੀਆਂ ਦਾ ਵਫ਼ਦ ਸੁਖਦੇਵ ਪਟਵਾਰੀ ਦੀ ਅਗਵਾਈ ‘ਚ ਸੀਏ ਗਮਾਡਾ ਨੂੰ ਮਿਲਿਆ

16 ਮੰਜ਼ਿਲਾ ਸੁਸਾਇਟੀ ਦੀ ਉਸਾਰੀ ਰੋਕਣ ਦੀ ਮੰਗ ਨੂੰ ਲੈ ਕੇ ਸੈਕਟਰ 70 ਦੀਆਂ ਜਥੇਬੰਦੀਆਂ ਦਾ ਵਫ਼ਦ ਸੁਖਦੇਵ ਪਟਵਾਰੀ ਦੀ ਅਗਵਾਈ ‘ਚ ਸੀਏ ਗਮਾਡਾ ਨੂੰ ਮਿਲਿਆ

10 hours ago
ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਗ੍ਰਿਫ਼ਤਾਰ

ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਗ੍ਰਿਫ਼ਤਾਰ

11 hours ago
Hindi News
English News
Monday, September 21, 2026
No Result
View All Result
24 °c
Chandigarh
29 ° Tue
29 ° Wed
30 ° Thu
29 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਅਲਵਿਦਾ ਨਹੀਂ, ਯਾਦਾਂ ਵਿੱਚ ਹਾਜ਼ਰ ਰਹੇਗਾ ਸਵਰਨ ਸਿੰਘ ਭੰਗੂ ਵੀਰ – ਗੁਰਭਜਨ ਗਿੱਲ

June 10, 2026
in ਸਾਹਿਤਕ, ਖਬਰਾਂ, ਪੰਜਾਬ
ਅਲਵਿਦਾ ਨਹੀਂ, ਯਾਦਾਂ ਵਿੱਚ ਹਾਜ਼ਰ ਰਹੇਗਾ ਸਵਰਨ ਸਿੰਘ ਭੰਗੂ ਵੀਰ – ਗੁਰਭਜਨ ਗਿੱਲ

ਅਲਵਿਦਾ ਨਹੀਂ, ਯਾਦਾਂ ਵਿੱਚ ਹਾਜ਼ਰ ਰਹੇਗਾ ਸਵਰਨ ਸਿੰਘ ਭੰਗੂ ਵੀਰ – ਗੁਰਭਜਨ ਗਿੱਲ

ਚੰਡੀਗੜ੍ਹ, 10 ਜੂਨ 

“ਧਰਤੀ ਅੰਬਰ ਹੁੰਗਾਰਾ ਭਰਦੇ ਸਨ ਸਵਰਨ ਸਿੰਘ ਭੰਗੂ ਦੀ ਆਵਾਜ਼ ਨੂੰ। ਉਸ ਨੇ ਇਹ ਸ਼ਕਤੀ ਆਪਣੇ ਸਬਰ ਸਿਦਕ ਸੰਤੋਖ ਤੇ ਸਮਰਪਣ ਨਾਲ ਕਮਾਈ ਸੀ।” ਅੱਜ ਹੀ ਡੈਲਸ ਵੱਸਦੀ ਸ਼ਾਇਰ ਜਸਬੀਰ ਕੌਰ ਮੈਂਨੂੰ ਕਹਿ ਰਹੀ ਸੀ। ਮੈਂ ਅੱਖਰ ਅੱਖਰ ਸਹਿਮਤ ਹਾਂ ਉਸ ਦੀ ਗੱਲ ਨਾਲ।
ਵਕਤ ਦਾ ਦਰਿਆ ਪਹਿਲਾਂ ਸਮਰਾਲੇ ਵਾਲੇ ਮਾਸਟਰ ਤਰਲੋਚਨ ਸਿੰਘ ਨੂੰ ਲੈ ਗਿਆ, ਫਿਰ ਮਾਛੀਵਾੜਿਉਂ ਸੁਖਜੀਤ ਨੂੰ ਤੇ ਹੁਣ ਸਵਰਨ ਨੂੰ। ਇਹ ਨਵਾਂ ਹੀ ਢਾਹਾ ਬਣ ਗਿਆ। ਸਾਡੇ ਤਿੰਨ ਹੀਰੇ ਦਰਿਆ ਬੁਰਦ ਹੋ ਗਏ।

ਸੁਪਨਿਆਂ ਵਿੱਚ ਨਵੇਂ ਨਵੇਲੇ ਰੰਗ ਭਰਦਾ ਭਰਦਾ ਸਵਰਨ ਸਿੰਘ ਭੰਗੂ ਸਦੀਵੀ ਅਲਵਿਦਾ ਤਾਂ ਕਹਿ ਗਿਆ ਪਰ ਜਾਣ ਲੱਗਾ ਬਹੁਤ ਸਟਲ ਸੁਨੇਹੇ ਦੇ ਗਿਆ। ਕਹਿ ਗਿਆ ਕਿ ਹਰ ਪਲ ਨੂੰ ਸਾਰਥਕ ਕਾਰਜਾਂ ਲਈ ਵਰਤੋ। ਬਾਵਾ ਬਲਵੰਤ ਦੀ ਕਵਿਤਾ ਵਾਲਾ ਸੁਨੇਹਾ ਕਿ ਜੇ ਮੌਤ ਨੇ ਤੁਹਾਨੂੰ ਇੱਕ ਪਲ ਵੀ ਤਿਆਰੀ ਲਈ ਨਹੀੰੰ ਦੇਣਾ ਤਾਂ ਚੰਗੀ ਭਲੀ ਜ਼ਿੰਦਗੀ ਨੂੰ ਮੌਤ ਕਿਉਂ ਰੀਤਾ ਜਾਵੇ।
ਸੁਪਨਾ ਲਵੋ ਤਾਂ ਸਮੂਹ ਲਈ, ਵਿਅਕਤੀਗਤ ਸੁਪਨੇ ਤੁਹਾਨੂੰ ਸਮੂਹ ਤੋਂ ਨਿਖੇੜਦੇ ਨੇ।

ਕਹਿ ਗਿਆ ਕਿ ਚੌਂਕ ਵਿੱਚ ਚੌਮੁਖੀਏ ਚਿਰਾਗ ਵਾਂਗ ਜਗੋ, ਆਪੋ ਆਪਣੇ ਘਰ ਨੂੰ ਤਾਂ ਹਰ ਕੋਈ ਰੁਸ਼ਨਾਉਂਦਾ ਹੈ।
ਮੂੰਹ ਹਨ੍ਹੇਰੇ ਕਿੰਨੀ ਅਣ ਲਿਖੀ ਇਬਾਰਤ ਸਾਡੇ ਸਨਮੁਖ ਧਰ ਗਿਆ। ਤੁਸੀਂ ਸ਼ਭ ਗਟਰ ਵਿੱਚ ਹੋ? ਕਦੋਂ ਨਿਕਲੋਗੈ ਤੇ ਬਾਕੀਆਂ ਨੂੰ ਕੱਢੇਗੇ।
ਚਮਕੌਰ ਸਾਹਿਬ ਸਵਾਲ ਕਰਦਾ ਹੈ ਸਾਨੂੰ ਸਭ ਨੂੰ, ਕੌਣ ਭਰੇਗਾ ਉਸ ਦਾ ਖ਼ਲਾਅ ।
ਉਸ ਦੇ ਵਾਹੇ ਨਕਸ਼ਿਆਂ ਵਿੱਚ ਕੌਣ ਰੰਗ ਭਰੇਗਾ?

ਉਸ ਪੱਤਰਕਾਰੀ ਕੀਤੀ ਤਾਂ ਨਿਵੇਕਲੀ। ਲੋਕ ਸਮੱਸਿਆਵਾਂ ਨੂੰ ਹਕੂਮਤੀ ਦਰਬਾਰਾਂ ਸਨਮੁੱਖ ਕਲਮ ਰਾਹੀਂ ਪੇਸ਼ ਕੀਤਾ।
ਸਵਰਨ ਸਿੰਘ ਭੰਗੂ ਨਾਲ ਮੇਰੀ ਮੁਲਾਕਾਤ ਤਾਂ ਚੋਖੀ ਪੁਰਾਣੀ ਸੀ ਪਰ ਨਿਕਟਵਰਤੀ ਲੰਮੀ ਮੁਲਾਕਾਤ ਡੈਲਸ(ਅਮਰੀਕਾ) ਵੱਸਦੀ ਸ਼ਾਇਰਾ ਜਸਬੀਰ ਕੌਰ ਨੇ ਕਰਵਾਈ 2024 ਨਵੰਬਰ ਵਿੱਚ। ਜਸਬੀਰ ਨਾਲ ਸਵਰਨ ਤੇ ਉਸਦੀ ਜੀਵਨ ਸਾਥਣ ਗੁਰਪ੍ਰੀਤ ਕੌਰ ਭੰਗੂ ਵੀ ਸਾਡੇ ਘਰ ਆਏ। ਪ੍ਰੋ਼ ਰਵਿੰਦਰ ਭੱਠਲ ਤੇ ਡਾ. ਸੁਰਿੰਦਰ ਕੌਰ ਭੱਠਲ ਨਾਲ।
ਗੁਰਪ੍ਰੀਤ ਭੰਗੂ ਪਹਿਲਾਂ ਭਾ ਜੀ ਗੁਰਸ਼ਰਨ ਸਿੰਘ ਨਾਲ ਨਾਟਕਾਂ ਵਿੱਚ ਕੰਮ ਕਰਦੀ ਸੀ ਪਰ ਹੁਣ ਲੰਮੇ ਸਮੇਂ ਤੋਂ ਪੰਜਾਬੀ ਫ਼ਿਲਮਾਂ ਵਿੱਚ ਸਮਰੱਥ ਕਲਾਕਾਰ ਵਜੋਂ ਹਾਜ਼ਰ ਹੈ।

ਸਵਰਨ ਅਗਾਂਹਵਧੂ ਸੋਚ ਕਾਰਨ ਤਰਕਸ਼ੀਲ ਲਹਿਰ, ਪੰਜਾਬ ਲੋਕ ਸੱਭਿਆਚਾਰ ਮੰਚ ਤੇ ਕਈ ਹੋਰ ਸੰਸਥਾਵਾਂ ਲਈ ਕੰਮ ਕਰਦਾ ਸੀ।
ਪੇਂਡੂ ਸਿੱਖਿਆ ਦੇ ਖੇਤਰ ਵਿੱਚ ਸਵਰਨ ਸਿੰਘ ਭੰਗੂ ਮਾਡਲ ਦੀ ਮਿਸਾਲ ਡਾਂ ਮਨਮੋਹਨ ਸਿੰਘ ਆਈ ਏ ਐੱਸ ਤੇ ਡਾ. ਕੁਲਦੀਪ ਸਿੰਘ ਵਰਗੇ ਵੱਡੇ ਸਿੱਖਿਆ ਸ਼ਾਸਤਰੀ ਦਿੰਦੇ ਹਨ। ਮੈਂ ਆਪ ਉਸ ਦੇ ਬੱਸੀ ਗੁੱਜਰਾਂ ਵਿੱਚ ਚਲਾਏ ਜਾ ਰਹੇ ਸਾਲਾਨਾ ਸਮਾਗਮ ਵਿੱਚ 2024 ਦੇ ਇੱਕ ਸਿਆਲ ਆਪਣੇ ਮਿੱਤਰਾਂ ਦਿਲਬਾਗ ਸਿੰਘ ਭੱਟੀ ਤੇ ਗੁਰਨਾਮ ਸਿੰਘ ਧਾਲੀਵਾਲ ਸਮੇਤ ਸ਼ਾਮਲ ਹੋਇਆ ਸਾਂ। ਫਿਰ ਮਿਲਣ ਦੀ ਇਕਰਾਰ ਕਰਕੇ ਨਿੱਖੜਿਆ ਪਰ ਉਹ ਫਿਰ ਹੁਣ ਕਦੇ ਨਹੀਂ ਆਵੇਗੀ। ਸਵਰਨ ਦੇ ਵਟਸਐਪ ਵਿੱਚ ਕੁਲਵੰਤ ਨੀਲੋਂ ਦਾ ਲਿਖਿਆ ਸ਼ਿਅਰ ਹੁਣ ਵੀ ਲਗਾਤਾਰ ਪੜ੍ਹ ਰਿਹਾ ਹਾਂ।

ਤੂੰ ਠੋਕਰਾਂ ‘ਚੋਂ ਠੋਸ ਇਰਾਦੇ ਨੂੰ ਜਨਮ ਦੇਹ,
ਸੌ ਵਾਰ ਤੈਨੂੰ ਆਖਿਐ ਹੌਕਾ ਨਹੀਂ ਭਰੀਦਾ।

ਸਵਰਨ ਸਿੰਘ ਭੰਗੂ ਤੇ ਉਸ ਦੀ ਜੀਵਨ ਸਾਥਣ ਗੁਰਪ੍ਰੀਤ ਭੰਗੂ ਪਰੂੰ ਪਰਾਰ ਲਾਹੌਰ ਗਏ ਤਾਂ ਲੋਕ ਮਨਾਂ ਤੇ ਪੈੜਾਂ ਪਾ ਕੇ ਆਏ। ਸਹਿਜਪ੍ਹੀਤ ਮਾਂਗਟ ਦੱਸ ਰਿਹਾ ਸੀ ਕਿ ਆਪਣੀ ਗਹਿਰ ਗੰਭੀਰਤਾ ਤੇ ਸਾਦਗੀ ਕਾਰਨ ਉਨ੍ਹਾਂ ਬੜਾ ਜੱਸ ਖੱਟਿਆ।
ਸਵਰਨ ਦੇ ਜਾਣ ਕੇ ਮੈਂ ਆਪਣੀ ਇਹ ਗ਼ਜ਼ਲ ਉਸ ਦੇ ਨਾਮ ਕਰਦਾ ਹਾਂ।
ਖ਼ੁਸ਼ਬੂ ਦਾ ਫੁੱਲ ਤੂੰ ਵਿਛੜਨਾ, ਕੀ ਕਹਿਰ ਕਰ ਗਿਆ ।
ਖਿੜਿਆ ਗੁਲਾਬ, ਆਪਣੇ ਰੰਗਾਂ ਤੋਂ ਡਰ ਗਿਆ ।

ਸ਼ਬਦਾਂ ਨੂੰ ਇਮਤਿਹਾਨ ਵਿੱਚ ਪਾਇਆ ਹੈ ਵਕਤ ਨੇ,
ਸਿਦਕਾਂ ਦੀ ਪਰਖ ਵਾਸਤੇ, ਤਵੀਆਂ ’ਤੇ ਕਰ ਗਿਆ ।

ਹੰਝੂ ਦਾ ਅੱਖ ‘ਚ ਠਹਿਰਨਾ, ਆਉਣਾ ਨਾ ਬਾਹਰ ਨੂੰ,
ਧੜਕਣ ਨੂੰ ਏਹੀ ਹਾਦਸਾ, ਪੱਥਰ ਹੈ ਕਰ ਗਿਆ ।

ਆਇਆ ਤੂਫ਼ਾਨ, ਆਣ ਕੇ, ਰੁਕਿਆ ਨਾ ਅਟਕਿਆ,
ਬਸਤੀ ਉਜਾੜ ਤੁਰ ਗਿਆ, ਖੰਡਰ ਹੈ ਕਰ ਗਿਆ ।

ਕਿੱਥੇ ਬਿਰਾਜਮਾਨ ਹੈਂ ਤੂੰ, ਦਿਲ ਦੇ ਮਹਿਰਮਾ,
ਦੇ ਜਾ ਉਧਾਰਾ ਜ਼ਖਮ ਇੱਕ, ਪਹਿਲਾ ਤਾਂ ਭਰ ਗਿਆ ।

ਗ਼ਰਜ਼ਾਂ ਦੇ ਡੂੰਘੇ ਸਾਗਰੀਂ, ਤੂੰ ਤੈਰਿਆ ਨਹੀਂ,
ਜਿਹੜਾ ਵੀ ਲਾਸ਼ ਬਣ ਗਿਆ, ਉਹੀ ਏ ਤਰ ਗਿਆ ।

ਤੇਰੀ ਰਜ਼ਾ ਕਮਾਲ ਹੈ, ਬੇ-ਰਹਿਮ ਐ ਨਿਜ਼ਾਮ,
ਬਾਗਾਂ ‘ਚੋਂ ਫੁੱਲ ਤੋੜ ਕੇ, ਸਿਵਿਆਂ ਤੇ ਧਰ ਗਿਆ ।

Tags: Breaking news in PunjabiGurbhajan GillLatest News In PunjabiMANSAMansa NewsPUNJABpunjab newsPunjab news in PunjabiSwaran Singh Bhangutop headlines in Punjabi
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
September 20, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 20 ਸਤੰਬਰ ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

by Ankit
September 20, 2026
0

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ ਸਰਹੱਦ ਪਾਰਲੇ ਹੈਰੋਇਨ ਅਤੇ ਹਥਿਆਰ ਤਸਕਰੀ ਨੈੱਟਵਰਕ ਨਾਲ ਜੁੜੇ...

‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

by Ankit
September 20, 2026
0

  ‘ਗੈਂਗਸਟਰਾਂ 'ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ — ਅੱਠ ਮਹੀਨਿਆਂ ਵਿੱਚ, ਪੁਲਿਸ ਟੀਮਾਂ ਨੇ 37 ਹਜ਼ਾਰ ਵਿਅਕਤੀਆਂ...

ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਕੱਲ੍ਹ ਨੂੰ ਹੋਵੇਗਾ ਸ਼ੁਰੂ 

ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਕੱਲ੍ਹ ਨੂੰ ਹੋਵੇਗਾ ਸ਼ੁਰੂ 

by Navjot
September 20, 2026
0

ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਕੱਲ੍ਹ ਨੂੰ ਹੋਵੇਗਾ ਸ਼ੁਰੂ  ਦੇਹਰਾਦੂਨ, 20 ਸਤੰਬਰ (ਵਿਸ਼ਵ ਵਾਰਤਾ): ਉਤਰਾਖੰਡ ਪ੍ਰੀਮੀਅਰ ਲੀਗ (UPL) ਦਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
September 20, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 20 ਸਤੰਬਰ ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

Most Popular

International: ਪਾਕਿਸਤਾਨ ਵਿੱਚ 200 ਸਾਲ ਪੁਰਾਣਾ ਗੁਰਦੁਆਰਾ ਢਾਹਿਆ, ਉਸੇ ਥਾਂ ‘ਤੇ ਬਣ ਰਿਹਾ ਸ਼ਾਪਿੰਗ ਮਾਲ

International: ਪਾਕਿਸਤਾਨ ਵਿੱਚ 200 ਸਾਲ ਪੁਰਾਣਾ ਗੁਰਦੁਆਰਾ ਢਾਹਿਆ, ਉਸੇ ਥਾਂ ‘ਤੇ ਬਣ ਰਿਹਾ ਸ਼ਾਪਿੰਗ ਮਾਲ

by Ranjit Singh
3 weeks ago
0

International: ਪਾਕਿਸਤਾਨ ਵਿੱਚ 200 ਸਾਲ ਪੁਰਾਣਾ ਗੁਰਦੁਆਰਾ ਢਾਹਿਆ, ਉਸੇ ਥਾਂ 'ਤੇ ਬਣ ਰਿਹਾ ਸ਼ਾਪਿੰਗ ਮਾਲ ਨਵੀਂ ਦਿੱਲੀ, 28 ਅਗਸਤ (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 