Suryakumar Yadav ਬਣੇ ਪਿਤਾ; ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਪਹਿਲੀ ਝਲਕ
ਨਵੀ ਦਿੱਲੀ, 7 ਮਈ (ਵਿਸ਼ਵ ਵਾਰਤਾ): ਭਾਰਤੀ ਟੀ-20 ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਦੇਵਿਸ਼ਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਇਹ ਬੇਟੀ ਦੋਵਾਂ ਦੀ ਪਹਿਲੀ ਸੰਤਾਨ ਹੈ।

ਸੂਰਿਆਕੁਮਾਰ ਯਾਦਵ ਨੇ ਇਹ ਖੁਸ਼ਖਬਰੀ ਸਾਂਝੀ ਕਰਦਿਆਂ ਆਪਣੇ X (ਟਵਿੱਟਰ) ਅਕਾਊਂਟ ‘ਤੇ ਲਿਖਿਆ, “ਖਿੜਖਿੜਾਉਂਦੇ ਹਾਸੇ, ਪਿਆਰ ਭਰੀ ਜੱਫੀ ਅਤੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ, ਅਸੀਂ ਆਪਣੀ ਬੇਬੀ ਗਰਲ (ਧੀ) ਦਾ ਸਵਾਗਤ ਕਰਦੇ ਹਾਂ।”
ਦੱਸ ਦਈਏ ਕਿ ਮਾਰਚ ਵਿੱਚ ਦੇਵਿਸ਼ਾ ਦੇ ਬੇਬੀ ਸ਼ਾਵਰ ਦੀ ਵੀਡੀਓ ਵਾਇਰਲ ਹੋਈ ਸੀ। 35 ਸਾਲਾਂ ਦੇ ਸੂਰਿਆਕੁਮਾਰ ਯਾਦਵ ਨੇ 2016 ਵਿੱਚ ਦੇਵਿਸ਼ਾ ਸ਼ੈੱਟੀ ਨਾਲ ਲਵ ਮੈਰਿਜ ਕੀਤੀ ਸੀ। ਕਾਲਜ ਦੇ ਦਿਨਾਂ ਵਿੱਚ ਇੱਕ ਡਾਂਸ ਪਰਫਾਰਮੈਂਸ ਦੌਰਾਨ ਸੂਰਿਆ ਨੇ ਦੇਵਿਸ਼ਾ ਨੂੰ ਦੇਖਿਆ ਸੀ ਅਤੇ ਉਹ ਉਨ੍ਹਾਂ ਨੂੰ ਪਸੰਦ ਕਰਨ ਲੱਗੇ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























