Supreme Court ਦੇ ਅੰਦਰ ਚੀਫ਼ ਜਸਟਿਸ ਗਵਈ ‘ਤੇ ਜੁੱਤੀ ਸੁੱਟਣ ਦੀ ਕੋਸ਼ਿਸ਼
ਨਵੀ ਦਿੱਲੀ, 6 ਅਕਤੁਬਤ (ਵਿਸ਼ਵ ਵਾਰਤਾ): ਸੋਮਵਾਰ ਨੂੰ ਸੁਪਰੀਮ ਕੋਰਟ (Supreme Court) ‘ਚ ਇੱਕ ਵਕੀਲ ਨੇ ਭਾਰਤ ਦੇ ਚੀਫ਼ ਜਸਟਿਸ (ਸੀ.ਜੇ.ਆਈ.) ਬੀ.ਆਰ. ਗਵਈ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਬਹਿਸ ਦੇ ਦੌਰਾਨ ਵਕੀਲ ਮੰਚ ਕੋਲ ਪਹੁੰਚਿਆ ਅਤੇ ਆਪਣਾ ਜੁੱਤਾ ਉਤਾਰਿਆ ਅਤੇ ਸੀਜੇਆਈ ‘ਤੇ ਸੁੱਟਣ ਦੀ ਕੋਸ਼ਿਸ਼ ਕੀਤੀ।
ਹਾਲਾਂਕਿ, ਅਦਾਲਤ ਦੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਵਕੀਲ ਨੂੰ ਫੜ ਲਿਆ ਅਤੇ ਉਸਨੂੰ ਲੈ ਗਏ। ਸੀਜੇਆਈ ਗਵਈ ਨੇ ਪੂਰੀ ਘਟਨਾ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਸੀਜੇਆਈ ਨੇ ਅਦਾਲਤ ਵਿੱਚ ਮੌਜੂਦ ਵਕੀਲਾਂ ਨੂੰ ਆਪਣੀਆਂ ਦਲੀਲਾਂ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ, “ਇਸ ਸਭ ਕਾਰਨ ਧਿਆਨ ਭਟਕਾਓ ਨਾ। ਇਹ ਚੀਜ਼ਾਂ ਮੈਨੂੰ ਪ੍ਰਭਾਵਿਤ ਨਹੀਂ ਕਰਦੀਆਂ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























