• Latest
  • Trending
ਸਿੱਖੀ ਦੇ ਵਿਆਪਕ ਪ੍ਰਚਾਰ ਲਈ ਜੱਥੇਦਾਰ ਦੀ ਇੱਕਜੁੱਟਤਾ ਅਪੀਲ ਦਾ Global Sikh Council ਵੱਲੋਂ ਸਮਰਥਨ

ਸਿੱਖੀ ਦੇ ਵਿਆਪਕ ਪ੍ਰਚਾਰ ਲਈ ਜੱਥੇਦਾਰ ਦੀ ਇੱਕਜੁੱਟਤਾ ਅਪੀਲ ਦਾ Global Sikh Council ਵੱਲੋਂ ਸਮਰਥਨ

1 year ago
Chandigarh ਪ੍ਰਸ਼ਾਸਨ ਦੇ ਵਿੱਤ ਵਿਭਾਗ ’ਚ ਵੱਡਾ ਫੇਰਬਦਲ

Chandigarh ਪ੍ਰਸ਼ਾਸਨ ਦੇ ਵਿੱਤ ਵਿਭਾਗ ’ਚ ਵੱਡਾ ਫੇਰਬਦਲ

16 minutes ago
ਕੁੱਲੂ-ਮਨਾਲੀ-ਚੰਡੀਗੜ੍ਹ ਮੁੱਖ ਮਾਰਗ ’ਤੇ ਵੱਡਾ ਹਾਦਸਾ, ਗੱਡੀ ਡੂੰਘੀ ਖੱਡ ’ਚ ਡਿੱਗੀ

ਕੁੱਲੂ-ਮਨਾਲੀ-ਚੰਡੀਗੜ੍ਹ ਮੁੱਖ ਮਾਰਗ ’ਤੇ ਵੱਡਾ ਹਾਦਸਾ, ਗੱਡੀ ਡੂੰਘੀ ਖੱਡ ’ਚ ਡਿੱਗੀ

38 minutes ago
Punjab Breaking: ਸੂਬੇ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ

Punjab Breaking: ਸੂਬੇ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ

1 hour ago
National: ਕਰਨਾਟਕ ਦੀ ਧਾਰਵਾੜ ਸੀਟ ‘ਤੇ ਭਾਜਪਾ ਉਮੀਦਵਾਰ ਦੀ ਜਿੱਤ

National: ਕਰਨਾਟਕ ਦੀ ਧਾਰਵਾੜ ਸੀਟ ‘ਤੇ ਭਾਜਪਾ ਉਮੀਦਵਾਰ ਦੀ ਜਿੱਤ

2 hours ago
Punjab: ਪਰਮਿੰਦਰ ਝੋਟੇ ਨੂੰ ਇਨਸਾਫ਼ ਅਤੇ ਪੰਜਾਬ ਦੀ ਜਵਾਨੀ ਦੀ ਚੜ੍ਹਦੀ ਕਲਾ ਲਈ ਅੱਜ ਹੋਵੇਗੀ ਅਰਦਾਸ

Punjab: ਪਰਮਿੰਦਰ ਝੋਟੇ ਨੂੰ ਇਨਸਾਫ਼ ਅਤੇ ਪੰਜਾਬ ਦੀ ਜਵਾਨੀ ਦੀ ਚੜ੍ਹਦੀ ਕਲਾ ਲਈ ਅੱਜ ਹੋਵੇਗੀ ਅਰਦਾਸ

2 hours ago
National: ਦਿੱਲੀ ’ਚ ਸ਼ਰਾਬ ਦੀ ਐਡਵਾਂਸ ਬੁਕਿੰਗ ਲਈ ਮੋਬਾਈਲ ਐਪ ਲਾਂਚ

National: ਦਿੱਲੀ ’ਚ ਸ਼ਰਾਬ ਦੀ ਐਡਵਾਂਸ ਬੁਕਿੰਗ ਲਈ ਮੋਬਾਈਲ ਐਪ ਲਾਂਚ

3 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
National: ਕੀ ਇੱਕੋ ਘਰ ਵਿੱਚ ਮਕਾਨ ਮਾਲਕ ਅਤੇ ਕਿਰਾਏਦਾਰ ਲੈ ਸਕਦੇ ਹਨ ਵੱਖ-ਵੱਖ LPG ਕੁਨੈਕਸ਼ਨ ? ਜਾਣੋ ਕੀ ਹਨ ਨਿਯਮ

National: ਕੀ ਇੱਕੋ ਘਰ ਵਿੱਚ ਮਕਾਨ ਮਾਲਕ ਅਤੇ ਕਿਰਾਏਦਾਰ ਲੈ ਸਕਦੇ ਹਨ ਵੱਖ-ਵੱਖ LPG ਕੁਨੈਕਸ਼ਨ ? ਜਾਣੋ ਕੀ ਹਨ ਨਿਯਮ

3 hours ago
CBI ਨੇ 4.5 ਘੰਟਿਆਂ ਵਿੱਚ ਮੇਰੇ ਤੋਂ ਲਗਭਗ 100 ਸਵਾਲ ਪੁੱਛੇ, ਏਜੰਸੀਆਂ ਰਾਜਨੀਤਿਕ ਦਬਾਅ ਹੇਠ: OSD ਰਾਜਬੀਰ ਘੁੰਮਣ

CBI ਨੇ 4.5 ਘੰਟਿਆਂ ਵਿੱਚ ਮੇਰੇ ਤੋਂ ਲਗਭਗ 100 ਸਵਾਲ ਪੁੱਛੇ, ਏਜੰਸੀਆਂ ਰਾਜਨੀਤਿਕ ਦਬਾਅ ਹੇਠ: OSD ਰਾਜਬੀਰ ਘੁੰਮਣ

3 hours ago
National: ਚੱਕਰਵਾਤੀ ਤੂਫ਼ਾਨ ‘ਅਰਨਬ’ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਇਆ, 135 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ

National: ਚੱਕਰਵਾਤੀ ਤੂਫ਼ਾਨ ‘ਅਰਨਬ’ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਇਆ, 135 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ

4 hours ago
WPL Mini Auction: ਵੁਮੈਨ ਪ੍ਰੀਮੀਅਰ ਲੀਗ ਦੀ ਮਿੰਨੀ ਨਿਲਾਮੀ ਅੱਜ

WPL Mini Auction: ਵੁਮੈਨ ਪ੍ਰੀਮੀਅਰ ਲੀਗ ਦੀ ਮਿੰਨੀ ਨਿਲਾਮੀ ਅੱਜ

4 hours ago
Hukamnama Sri Darbar Sahib Today – 28 October 2026 | Ang 632 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 28 October 2026 | Ang 632 I ਅੱਜ ਦਾ ਹੁਕਮਨਾਮਾ

5 hours ago
Hindi News
English News
Wednesday, October 28, 2026
No Result
View All Result
28 °c
Chandigarh
22 ° Thu
20 ° Fri
22 ° Sat
24 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸਿੱਖੀ ਦੇ ਵਿਆਪਕ ਪ੍ਰਚਾਰ ਲਈ ਜੱਥੇਦਾਰ ਦੀ ਇੱਕਜੁੱਟਤਾ ਅਪੀਲ ਦਾ Global Sikh Council ਵੱਲੋਂ ਸਮਰਥਨ

ਗੁਰਸਿੱਖੀ ਦੇ ਪ੍ਰਚਾਰ ਚ ਤੇਜ਼ੀ ਲਿਆਉਣ ਲਈ ਪੰਥ ਚੋਂ ਛੇਕਣ ਦੇ ਆਦੇਸ਼ ਰੱਦ ਕਰਨ ਦੀ ਮੰਗ

May 4, 2025
in ਖਬਰਾਂ, ਪੰਜਾਬ
ਸਿੱਖੀ ਦੇ ਵਿਆਪਕ ਪ੍ਰਚਾਰ ਲਈ ਜੱਥੇਦਾਰ ਦੀ ਇੱਕਜੁੱਟਤਾ ਅਪੀਲ ਦਾ Global Sikh Council ਵੱਲੋਂ ਸਮਰਥਨ

ਸਿੱਖੀ ਦੇ ਵਿਆਪਕ ਪ੍ਰਚਾਰ ਲਈ ਜੱਥੇਦਾਰ ਦੀ ਇੱਕਜੁੱਟਤਾ ਅਪੀਲ ਦਾ Global Sikh Council ਵੱਲੋਂ ਸਮਰਥਨ

ਗੁਰਸਿੱਖੀ ਦੇ ਪ੍ਰਚਾਰ ਚ ਤੇਜ਼ੀ ਲਿਆਉਣ ਲਈ ਪੰਥ ਚੋਂ ਛੇਕਣ ਦੇ ਆਦੇਸ਼ ਰੱਦ ਕਰਨ ਦੀ ਮੰਗ

ਕੌਂਸਲ ਵੱਲੋਂ ਇੱਕਜੁੱਟਤਾ ਨਾਲ ਗੁਰਸਿੱਖੀ, ਗੁਰਮਤਿ ਤੇ ਗੁਰਬਾਣੀ ਦੇ ਪ੍ਰਚਾਰ ਦੀ ਲੋੜ ਤੇ ਜ਼ੋਰ ਦੇਣ ਦਾ ਸੱਦਾ

ਚੰਡੀਗੜ੍ਹ, 4 ਮਈ 2025 (ਵਿਸ਼ਵ ਵਾਰਤਾ):- Global Sikh Council ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਉਸ ਅਪੀਲ ਦਾ ਸਮਰਥਨ ਕੀਤਾ ਹੈ ਜਿਸ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਸਮੇਤ ਸਾਰੇ ਸਿੱਖ ਪ੍ਰਚਾਰਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰਛਾਇਆ ਹੇਠ ਇਕੱਤਰ ਹੋ ਕੇ ਦੇਸ਼ ਭਰ ਵਿੱਚ ਸਿੱਖੀ ਪ੍ਰਚਾਰ ਦੇ ਮਿਸ਼ਨ ਨੂੰ ਮੁੜ ਸੁਰਜੀਤ ਕਰਨ ਤੇ ਖਾਲਸਾ ਪੰਥ ਅੰਦਰ ਰੁਹਾਨੀਅਤ ਨੂੰ ਉਤਸ਼ਾਹਿਤ ਕਰਨ ਦੀ ਗੁਜ਼ਾਰਿਸ਼ ਕੀਤੀ ਹੈ।
ਇੱਥੇ ਇੱਕ ਬਿਆਨ ਵਿੱਚ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਕੰਵਲਜੀਤ ਕੌਰ, ਧਾਰਮਿਕ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਡਾ. ਕਰਮਿੰਦਰ ਸਿੰਘ, ਕਾਨੂੰਨੀ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਜਗੀਰ ਸਿੰਘ ਅਤੇ ਕੌਂਸਲ ਦੇ ਸਕੱਤਰ ਹਰਜੀਤ ਸਿੰਘ ਨੇ ਜੱਥੇਦਾਰ ਦੀ ਇਸ ਕੋਸ਼ਿਸ਼ ਨੂੰ “ਸਮੇਂ ਦੀ ਲੋੜ ਅਤੇ ਵੇਲੇ ਸਿਰ ਨਿਭਾਈ ਧਾਰਮਿਕ ਪਹਿਲਕਦਮੀ” ਕਰਾਰ ਦਿੱਤਾ ਹੈ ਤਾਂ ਜੋ ਪੰਜਾਬ ਅਤੇ ਹੋਰ ਰਾਜਾਂ ਵਿੱਚ ਸਿੱਖੀ ਨੂੰ ਕਾਇਮ ਰੱਖਣ ਪ੍ਰਤੀ ਘਟ ਰਹੀ ਪ੍ਰਵਿਰਤੀ ਨੂੰ ਠੱਲ੍ਹ ਪਾਈ ਜਾ ਸਕੇ।
ਗਲੋਬਲ ਸਿੱਖ ਕੌਂਸਲ ਨੇ ਜੱਥੇਦਾਰ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਉੱਨਾਂ ਸਾਰੇ ਪ੍ਰਭਾਵਸ਼ਾਲੀ ਅਤੇ ਪ੍ਰਤੀਬੱਧ ਪ੍ਰਚਾਰਕਾਂ ਨੂੰ ਵੀ ਇਸੇ ਤਰ੍ਹਾਂ ਪੰਥਕ ਸੇਵਾ ਦਾ ਸੱਦਾ ਦੇਣ ਜੋ ਪਹਿਲਾਂ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਵਿੱਚੋਂ ਛੇਕੇ ਜਾਣ ਵਰਗੇ ਫ਼ੈਸਲਿਆਂ ਕਾਰਨ ਸੇਵਾ ਤੋਂ ਦੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ ਵੇਲਾ ਵਿਤਕਰੇਬਾਜੀ, ਤੋੜ-ਵਿਛੋੜੇ ਜਾਂ ਵੰਡੀਆਂ ਪਾਉਣ ਦਾ ਨਹੀਂ ਸਗੋਂ ਸੂਝ-ਬੂਝ ਨਾਲ ਕੌਮ ਦੀ ਇੱਕਜੁੱਟਤਾ ਅਤੇ ਗੁਰਮਤਿ ਅਧਾਰਿਤ ਪੰਥਕ ਏਕਤਾ ਕਰਾਉਣ ਦਾ ਸਮਾਂ ਹੈ। ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਖ਼ਾਲਸਾ ਪੰਥ ਦੀ ਦੁਨਿਆਵੀ, ਧਾਰਮਿਕ ਅਤੇ ਰੂਹਾਨੀ ਸਰਵਉੱਚਤਾ ਦਾ ਕੇਂਦਰ ਹੋਣ ਦੇ ਨਾਤੇ ਗੁਰਮਤਿ ਦੇ ਸਿਧਾਂਤਾਂ ਅਨੁਸਾਰ ਮੁਆਫ਼ ਕਰਨ, ਗਲੇ ਲਾਉਣ ਅਤੇ ਕੌਮ ਦੀ ਚੜ੍ਹਦੀਕਲਾ ਲਈ ਯਤਨਸ਼ੀਲ ਹੋਵੇ।”
ਕੌਂਸਲ ਨੇ ਤਰਕ ਦਿੱਤਾ ਹੈ ਕਿ ਗੁਰਮਤਿ ਤੇ ਗੁਰਬਾਣੀ ਪ੍ਰਚਾਰ ਵਿੱਚ ਗੰਭੀਰ ਗਿਰਾਵਟ ਕਾਰਨ ਨੌਜਵਾਨਾਂ ਵਿੱਚ ਧਾਰਮਿਕ ਰੁਚੀ ਘਟ ਰਹੀ ਹੈ ਅਤੇ ਸਿੱਖਾਂ ਵਿੱਚ ਧਰਮ-ਪਰਿਵਰਤਨ ਵਧ ਰਿਹਾ ਹੈ। ਪੰਥ ਵਿੱਚੋਂ ਛੇਕਣ ਵਰਗੀ ਰਵਾਇਤ ਈਸਾਈ ਪਰੰਪਰਾ ਵਿੱਚ ਪ੍ਰਚਲਿਤ ਧਾਰਨਾ ਤੋਂ ਅਪਣਾਈ ਗਈ ਹੈ ਅਤੇ ਇਸਦਾ ਪੁਰਾਤਨ ਸਿੱਖ ਮਰਯਾਦਾ ਨਾਲ ਕੋਈ ਲੈਣਾ ਦੇਣਾ ਨਹੀਂ। ਇਸ ਲਈ ਗੁਰਸਿੱਖੀ ਵਿੱਚ ਸਰਬੱਤ ਦਾ ਭਲਾ ਹੀ ਹਰ ਕਾਰਜ ਲਈ ਪ੍ਰੇਰਣਾ ਸਰੋਤ ਹੋਣਾ ਚਾਹੀਦਾ ਹੈ।
ਪ੍ਰਧਾਨ ਕੰਵਲਜੀਤ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਕੌਂਸਲ ਦੀਆਂ 30 ਤੋਂ ਵੱਧ ਦੇਸ਼ਾਂ ਵਿੱਚ ਮੈਂਬਰ ਸੰਸਥਾਵਾਂ ਹਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ ਅਤੇ ਗੁਰੂ ਸਾਹਿਬਾਨ ਦੇ ਮਾਨਵਤਾ ਪੱਖੀ ਗੁਰਸੰਦੇਸ਼ ਦੇ ਪ੍ਰਚਾਰ ਲਈ ਪ੍ਰਚਾਰਕਾਂ ਨੂੰ ਰੂਹਾਨੀ ਅਤੇ ਬੌਧਿਕ ਸਿਖਲਾਈ ਦੇ ਕੇ ਸੇਵਾ ਦੇ ਕਾਰਜ ਵਿੱਚ ਭੇਜਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਇਸ ਵੇਲੇ ਖ਼ਾਲਸਾ ਪੰਥ ਨੂੰ ਇੱਕਸੁਰ ਅਤੇ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਇਹ ਸਮਾਂ ਵੰਡੀਆਂ ਪਾਉਣ ਦਾ ਨਹੀਂ, ਸਗੋਂ ਸਾਂਝੀ ਸੋਚ ਰਾਹੀਂ ਗੁਰਮਤਿ ਪ੍ਰਚਾਰ ਦੀ ਨਵੀਂ ਲਹਿਰ ਸਿਰਜਣ ਦਾ ਹੈ।
ਪੰਥਕ ਏਕਤਾ, ਗੁਰਮਤਿ ਅਧਾਰਿਤ ਵਾਰਤਾਲਾਪ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦੇ ਸੰਕਲਪ ਨੂੰ ਦੁਹਰਾਉਂਦਿਆਂ ਗਲੋਬਲ ਸਿੱਖ ਕੌਂਸਲ ਨੇ ਸਮੂਹ ਸਿੱਖ ਨੇਤਾਵਾਂ ਨੂੰ ਕੌਮ ਦੇ ਵਡੇਰੇ ਹਿਤਾਂ ਦੇ ਮੱਦੇਨਜ਼ਰ ਆਪਸੀ ਪੁਰਾਣੇ ਮਤਭੇਦਾਂ ਤੋਂ ਉੱਪਰ ਉੱਠ ਕੇ ਕੌਮ ਦੀ ਸੇਵਾ ਲਈ ਜੁਟੇ ਸਾਰੇ ਪ੍ਰਚਾਰਕਾਂ ਤੇ ਨੇਤਾਵਾਂ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇੱਕਜੁੱਟਤਾ ਨਾਲ ਦੇਸ਼ ਭਰ ਵਿੱਚ ਗੁਰਸਿੱਖੀ, ਗੁਰਮਤਿ ਅਤੇ ਗੁਰਬਾਣੀ ਦੇ ਪ੍ਰਚਾਰ ਨੂੰ ਇਸਦੇ ਸਹੀ ਮਾਅਨਿਆਂ ਵਿੱਚ ਮਜ਼ਬੂਤ ਕੀਤਾ ਜਾ ਸਕੇ।

Tags: Breaking news in PunjabiGlobal Sikh CouncilLatest Punjab newsLatest Punjab news in PunjabiPUNJABPunjab Governmentpunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਪ੍ਰਸ਼ਾਸਨ ਦੇ ਵਿੱਤ ਵਿਭਾਗ ’ਚ ਵੱਡਾ ਫੇਰਬਦਲ

Chandigarh ਪ੍ਰਸ਼ਾਸਨ ਦੇ ਵਿੱਤ ਵਿਭਾਗ ’ਚ ਵੱਡਾ ਫੇਰਬਦਲ

by Ranjit Singh
October 28, 2026
0

Chandigarh ਪ੍ਰਸ਼ਾਸਨ ਦੇ ਵਿੱਤ ਵਿਭਾਗ ’ਚ ਵੱਡਾ ਫੇਰਬਦਲ ਚੰਡੀਗੜ੍ਹ, 28 ਅਕਤੂਬਰ (ਵਿਸ਼ਵ ਵਾਰਤਾ): ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਤ ਵਿਭਾਗ ਵਿੱਚ ਵੱਡੇ...

ਕੁੱਲੂ-ਮਨਾਲੀ-ਚੰਡੀਗੜ੍ਹ ਮੁੱਖ ਮਾਰਗ ’ਤੇ ਵੱਡਾ ਹਾਦਸਾ, ਗੱਡੀ ਡੂੰਘੀ ਖੱਡ ’ਚ ਡਿੱਗੀ

ਕੁੱਲੂ-ਮਨਾਲੀ-ਚੰਡੀਗੜ੍ਹ ਮੁੱਖ ਮਾਰਗ ’ਤੇ ਵੱਡਾ ਹਾਦਸਾ, ਗੱਡੀ ਡੂੰਘੀ ਖੱਡ ’ਚ ਡਿੱਗੀ

by Ranjit Singh
October 28, 2026
0

ਕੁੱਲੂ-ਮਨਾਲੀ-ਚੰਡੀਗੜ੍ਹ ਮੁੱਖ ਮਾਰਗ ’ਤੇ ਵੱਡਾ ਹਾਦਸਾ, ਗੱਡੀ ਡੂੰਘੀ ਖੱਡ ’ਚ ਡਿੱਗੀ ਕੀਰਤਪੁਰ ਸਾਹਿਬ, 28 ਅਕਤੂਬਰ (ਵਿਸ਼ਵ ਵਾਰਤਾ): ਕੁੱਲੂ-ਮਨਾਲੀ-ਚੰਡੀਗੜ੍ਹ ਮੁੱਖ ਮਾਰਗ...

Punjab Breaking: ਸੂਬੇ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ

Punjab Breaking: ਸੂਬੇ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ

by Ranjit Singh
October 28, 2026
0

Punjab Breaking: ਸੂਬੇ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ ਚੰਡੀਗੜ੍ਹ, 28 ਅਕਤੂਬਰ (ਵਿਸ਼ਵ ਵਾਰਤਾ): ਪੰਜਾਬ 'ਚ ਸਕੂਲਾਂ ਦਾ ਸਮਾਂ 2...

National: ਕਰਨਾਟਕ ਦੀ ਧਾਰਵਾੜ ਸੀਟ ‘ਤੇ ਭਾਜਪਾ ਉਮੀਦਵਾਰ ਦੀ ਜਿੱਤ

National: ਕਰਨਾਟਕ ਦੀ ਧਾਰਵਾੜ ਸੀਟ ‘ਤੇ ਭਾਜਪਾ ਉਮੀਦਵਾਰ ਦੀ ਜਿੱਤ

by Ranjit Singh
October 28, 2026
0

National: ਕਰਨਾਟਕ ਦੀ ਧਾਰਵਾੜ ਸੀਟ 'ਤੇ ਭਾਜਪਾ ਉਮੀਦਵਾਰ ਦੀ ਜਿੱਤ - ਭਾਜਪਾ ਨੇ ਬਰੇਲੀ-ਮੁਰਾਦਾਬਾਦ ਹਲਕੇ 'ਤੇ ਵੀ ਜਿੱਤ ਪ੍ਰਾਪਤ ਕੀਤੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Chandigarh ਪ੍ਰਸ਼ਾਸਨ ਦੇ ਵਿੱਤ ਵਿਭਾਗ ’ਚ ਵੱਡਾ ਫੇਰਬਦਲ

Chandigarh ਪ੍ਰਸ਼ਾਸਨ ਦੇ ਵਿੱਤ ਵਿਭਾਗ ’ਚ ਵੱਡਾ ਫੇਰਬਦਲ

by Ranjit Singh
October 28, 2026
0

Chandigarh ਪ੍ਰਸ਼ਾਸਨ ਦੇ ਵਿੱਤ ਵਿਭਾਗ ’ਚ ਵੱਡਾ ਫੇਰਬਦਲ ਚੰਡੀਗੜ੍ਹ, 28 ਅਕਤੂਬਰ (ਵਿਸ਼ਵ ਵਾਰਤਾ): ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਤ ਵਿਭਾਗ ਵਿੱਚ ਵੱਡੇ...

Most Popular

International: ਯੂਰਪੀ ਸੰਸਦ ’ਚ ਟਰੰਪ ਦੀ 8.5 ਫੁੱਟ ਉੱਚੀ ਸੋਨੇ ਦੀ ਮੂਰਤੀ ਲਾਈ ਗਈ

International: ਯੂਰਪੀ ਸੰਸਦ ’ਚ ਟਰੰਪ ਦੀ 8.5 ਫੁੱਟ ਉੱਚੀ ਸੋਨੇ ਦੀ ਮੂਰਤੀ ਲਾਈ ਗਈ

by Ranjit Singh
3 weeks ago
0

International: ਯੂਰਪੀ ਸੰਸਦ ’ਚ ਟਰੰਪ ਦੀ 8.5 ਫੁੱਟ ਉੱਚੀ ਸੋਨੇ ਦੀ ਮੂਰਤੀ ਲਾਈ ਗਈ - ਮੂਰਤੀ 'ਚ ਟਰੰਪ ਨੂੰ ਨਗਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 