Sunanda Sharma ਦੇ ਸ਼ੋਅ ਦੌਰਾਨ ਸਟੇਜ ‘ਤੇ ਚੜ੍ਹਨ ਵਾਲੇ ਪ੍ਰਸ਼ੰਸਕ ਨੇ ਕੰਨ ਫੜ ਕੇ ਮੰਗੀ ਮੁਆਫੀ
– ਸੁਨੰਦਾ ਸ਼ਰਮਾ ਦੀ ਪ੍ਰਤੀਕਿਰਿਆ ਵੀ ਆਈ ਸਾਹਮਣੇ
ਚੰਡੀਗੜ੍ਹ, 5 ਅਪ੍ਰੈਲ (ਵਿਸ਼ਵ ਵਾਰਤਾ) – ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਇੱਕ ਤਾਜ਼ਾ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਗਾਜ਼ੀਆਬਾਦ ਦੇ RKGIT ਵਿੱਚ ਇੱਕ ਸਟੇਜ ਸ਼ੋਅ ਦੌਰਾਨ ਵਾਪਰੀ ਘਟਨਾ ਬਾਰੇ ਗੱਲ ਕੀਤੀ ਹੈ। ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਗਾਇਕਾ ਨੇ ਕਾਲਜ ਮੈਨੇਜਮੈਂਟ ਨੂੰ ਬੇਨਤੀ ਕੀਤੀ ਕਿ ਉਹ ਉਸ ਵਿਦਿਆਰਥੀ ਨੂੰ ਮੁਆਫ਼ ਕਰ ਦੇਣ। ਦੱਸ ਦਈਏ ਕਿ ਮੰਚ ‘ਤੇ ਅਚਾਨਕ ਪਹੁੰਚਣ ਵਾਲੇ ਵਿਦਿਆਰਥੀ ਨੇ ਵੀ ਗਾਇਕਾ ਤੋਂ ਮੁਆਫ਼ੀ ਮੰਗ ਲਈ ਹੈ।
ਦੱਸ ਦੇਈਏ ਕਿ ਸੁਨੰਦਾ ਸ਼ਰਮਾ ਗਾਜ਼ੀਆਬਾਦ ਦੇ RKGIT ਕਾਲਜ ਵਿੱਚ ਇਕ ਸ਼ੋ ਲਈ ਗਈ ਸੀ। ਉਨ੍ਹਾਂ ਦੇ ਸਟੇਜ ਸ਼ੋਅ ਦੌਰਾਨ ਅਚਾਨਕ ਇੱਕ ਵਿਦਿਆਰਥੀ ਸਟੇਜ ‘ਤੇ ਚੜ੍ਹ ਗਿਆ, ਜਿਸ ਕਾਰਨ ਗਾਇਕਾ ਅਤੇ ਦਰਸ਼ਕ ਦੋਵੇਂ ਹੀ ਘਬਰਾ ਗਏ। ਸਟੇਜ ‘ਤੇ ਵਿਦਿਆਰਥੀ ਦੇ ਆਉਣ ਤੋਂ ਬਾਅਦ, ਸੁਨੰਦਾ ਆਪਣੀ ਸੁਰੱਖਿਆ ਲਈ ਤੁਰੰਤ ਸਟੇਜ ਤੋਂ ਪਿੱਛੇ ਹਟ ਗਈ। ਦੂਜੇ ਪਾਸੇ, ਸੁਰੱਖਿਆ ਟੀਮ ਨੇ ਤੁਰੰਤ ਉਸ ਵਿਦਿਆਰਥੀ ਨੂੰ ਸਟੇਜ ਤੋਂ ਬਾਹਰ ਕੱਢ ਦਿੱਤਾ। ਇਸ ਤੋਂ ਸ਼ੋਅ ਕੈਂਸਲ ਕਰ ਦਿੱਤਾ ਗਿਆ।
ਇਸ ਮਾਮਲੇ ‘ਚ ਹੁਣ ਸਟੂਡੈਂਟ ਨੇ ਵੀ ਆਪਣੀ ਵੀਡੀਓ ਜਾਰੀ ਕਰਦੇ ਹੋਏ ਕੰਨ ਫੜ ਕੇ ਸੁਨੰਦਾ ਤੋਂ ਮੁਆਫੀ ਮੰਗੀ ਹੈ। ਸਟੂਡੈਂਟ ਨੇ ਕਿਹਾ ਕਿ ਮੇਰਾ ਨਾਂ ਸ਼ਿਵਾਂਗ ਪਾਂਡੇ ਹੈ। ਮੈਂ ਸੁਨੰਦਾ ਦਾ ਪ੍ਰਸ਼ੰਸਕ (ਫੈਨ) ਹਾਂ। ਜਦੋਂ ਉਹ ਸਟੇਜ ‘ਤੇ ਗਾ ਰਹੀ ਸੀ ਤਾਂ ਮੈਂ ਅਚਾਨਕ ਉੱਥੇ ਚਲਾ ਗਿਆ ਅਤੇ ਗਾਇਕਾ ਦੇ ਪੈਰ ਛੂਹਣੇ ਚਾਹੇ। ਸ਼ਿਵਾਂਗ ਨੇ ਕਿਹਾ ਕਿ “ਜੋ ਕੁਝ ਵੀ ਹੋਇਆ ਮੈਂ ਮੰਗਦਾ ਹਾਂ। ਜੇਕਰ ਤੁਸੀਂ ਮੈਨੂੰ ਮੁਆਫ ਕਰ ਦਿਓਗੇ ਤਾਂ ਮੈਨੂੰ ਕਾਲਜ ਮੈਨੇਜਮੈਂਟ ਵੀ ਮੁਆਫ ਕਰ ਦੇਵੇਗੀ। ਸੌਰੀ ਮੈਮ।”
ਸੁਨੰਦਾ ਸ਼ਰਮਾ ਨੇ ਵੀਡੀਓ ਜਾਰੀ ਕਰ ਕਿਹਾ ਕਿ 3 ਅਪ੍ਰੈਲ ਦੀ ਘਟਨਾ ਲਈ ਕਾਲਜ ਮੈਨੇਜਮੈਂਟ ਅਤੇ ਪ੍ਰਸ਼ਾਸਨ ਨਰਮ ਰੁਖ ਅਪਣਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕਾਲਜ ਪ੍ਰਸ਼ਾਸਨ ਉਸ ਵਿਦਿਆਰਥੀ ਖ਼ਿਲਾਫ਼ ਸਖ਼ਤ ਐਕਸ਼ਨ ਲੈ ਰਿਹਾ ਹੈ, ਪਰ ਉਹ ਚਾਹੁੰਦੀ ਹੈ ਕਿ ਉਸ ਨੂੰ ਮੁਆਫ਼ ਕਰ ਦਿੱਤਾ ਜਾਵੇ। ਸੁਨੰਦਾ ਨੇ ਕਿਹਾ ਕਿ ਕਈ ਵਾਰ ਪ੍ਰਸ਼ੰਸਕਾਂ ਦਾ ਪਿਆਰ ਜਤਾਉਣ ਦਾ ਤਰੀਕਾ ਗ਼ਲਤ ਹੋ ਜਾਂਦਾ ਹੈ, ਪਰ ਉਸ ਵਿਦਿਆਰਥੀ ਦੀ ਮੰਸ਼ਾ ਸ਼ਾਇਦ ਬੁਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਖ਼ੁਦ ਉਸ ਨੂੰ ਮੁਆਫ਼ ਕਰ ਦਿੱਤਾ ਹੈ, ਤਾਂ ਪ੍ਰਸ਼ਾਸਨ ਨੂੰ ਵੀ ਉਸ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ। ਸੁਨੰਦਾ ਨੇ ਕਾਲਜ ਪ੍ਰਬੰਧਨ ਨੂੰ ਵਿਦਿਆਰਥੀ ਨੂੰ ਮੁਆਫ਼ ਕਰਨ ਦੀ ਅਪੀਲ ਕੀਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























