ਸੀਨੀਅਰ ਪ੍ਰੈਸ ਫੋਟੋਗ੍ਰਾਫਰ ਸੁਖਵਿੰਦਰ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ ; ਪਾਠ ਦਾ ਭੋਗ 30 ਅਗਸਤ ਨੂੰ
ਵਿਸ਼ਵ ਵਾਰਤਾ ਅਦਾਰੇ ਦੇ ਸੰਸਥਾਪਕ ਦਵਿੰਦਰਜੀਤ ਸਿੰਘ ਦਰਸ਼ੀ, ਮੈਨੇਜਿੰਗ ਐਡੀਟਰ ਗੁਰਪੁਨੀਤ ਸਿੰਘ ਸਿੱਧੂ ਤੇ ਵਿਸ਼ਵ ਵਾਰਤਾ ਸਟਾਫ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 27 ਅਗਸਤ (ਵਿਸ਼ਵ ਵਾਰਤਾ) ਵਿਸ਼ਵ ਵਾਰਤਾ ਅਦਾਰੇ ਦੇ ਸੀਨੀਅਰ ਪ੍ਰੈਸ ਫੋਟੋਗ੍ਰਾਫਰ ਸੁਖਵਿੰਦਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਗੁਰਮੀਤ ਕੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਮਾਤਾ ਗੁਰਮੀਤ ਕੌਰ ਨਮਿੱਤ ਪਾਠ ਦੇ ਭੋਗ 30 ਅਗਸਤ ਨੂੰ ਸ਼ਾਹ ਪੁਰ ਗੁਰਦੁਆਰਾ, ਸੈਕਟਰ-38-B, ਚੰਡੀਗੜ੍ਹ ਵਿਖੇ ਪਾਏ ਜਾਣਗੇ।

ਮਾਤਾ ਗੁਰਮੀਤ ਕੌਰ ਦੇ ਦਿਹਾਂਤ ਤੇ ਵਿਸ਼ਵ ਵਾਰਤਾ ਅਦਾਰੇ ਦੇ ਸੰਸਥਾਪਕ ਦਵਿੰਦਰਜੀਤ ਸਿੰਘ ਦਰਸ਼ੀ, ਮੈਨੇਜਿੰਗ ਐਡੀਟਰ ਗੁਰਪੁਨੀਤ ਸਿੰਘ ਸਿੱਧੂ ਤੇ ਵਿਸ਼ਵ ਵਾਰਤਾ ਸਟਾਫ ਨੇ ਦੁੱਖ ਪ੍ਰਗਟਾਇਆ। ਦਵਿੰਦਰਜੀਤ ਸਿੰਘ ਦਰਸ਼ੀ ਨੇ ਕਿਹਾ ਇਸ ਦੁੱਖ ਦੀ ਘੜੀ ਵਿਚ ਅਸੀਂ ਪਰਿਵਾਰ ਨਾਲ ਖੜੇ ਹਾਂ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।























