ਪਟਿਆਲਾ ‘ਚ ਮਜਬੂਤ ਹੋ ਰਹੀ ਹੈ BJP- ਪ੍ਰਨੀਤ ਕੌਰ
ਪਟਿਆਲਾ 4 ਅਪ੍ਰੈਲ 2025, ( ਵਿਸ਼ਵ ਵਾਰਤਾ ) ਕੱਲ੍ਹ ਬੀਤੇ ਦਿਨ ਭਾਜਪਾ ਪਾਰਟੀ ਨੂੰ ਉਸ ਵਕਤ ਵੱਡਾ ਬਲ ਮਿਲਿਆ, ਜਦ ਪਟਿਆਲਾ ਦੇ ਨਾਲ ਲੱਗਦੇ ਪਿੰਡ ਆਲੋਵਾਲ ਮੰਡਲ ਤੋਂ ਵੱਖ-ਵੱਖ ਪਾਰਟੀ ਨਾਲ ਸਬੰਧਤ ਸਾਬਕਾ ਸਰਪੰਚ ਅਤੇ ਪੰਚ ਆਪਣੇ ਸਾਥੀਆਂ ਸਮੇਤ ਭਾਜਪਾ ਪਾਰਟੀ ਵਿਚ ਸ਼ਾਮਲ ਹੋਏ। ਪਟਿਆਲਾ ਸਥਿਤ ਨਿਊ ਮੋਤੀ ਬਾਗ ਵਿਖੇ ਸਾਬਕਾ ਸੰਸਦ ਅਤੇ ਕੇਂਦਰੀ ਮੰਤਰੀ ਪ੍ਰਨੀਤ ਕੌਰ ਵੱਲੋਂ ਸ਼ਾਮਿਲ ਹੋਏ ਨਵੇਂ ਮੈਂਬਰਾਂ ਸਵਾਗਤ ਕੀਤਾ ਗਿਆ।
ਪ੍ਰਨੀਤ ਕੌਰ ਵੱਲੋਂ ਇਨ੍ਹਾਂ ਸਾਰੇ ਸਰਪੰਚ ਅਤੇ ਪੰਚਾਂ ਨੂੰ ਸਿਰੋਪਾਓ ਦੇ ਕੇ ਭਾਜਪਾ ਵਿੱਚ ਸ਼ਾਮਿਲ ਕਰਦਿਆਂ ਕਿਹਾ ਕਿ ” ਨਰਿੰਦਰ ਮੋਦੀ ਵੱਲੋਂ ਪਿਛਲੇ 10 ਸਾਲਾਂ ਦੌਰਾਨ ਕੀਤੇ ਦੇਸ਼ ਹਿੱਤ ਕਾਰਜਾਂ ਨੂੰ ਵੇਖਦਿਆਂ ਦੂਜੀਆਂ ਪਾਰਟੀਆਂ ਦੇ ਆਗੂ ਤੇ ਵਰਕਰ ਲਗਾਤਾਰ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ ਜਿਸ ਨਾਲ ਪੰਜਾਬ ਵਿੱਚ ਭਾਜਪਾ ਆਪਣੀ ਸਰਕਾਰ ਕਾਇਮ ਕਰਨ ਲਈ ਅੱਗੇ ਵੱਧ ਰਹੀ ਹੈ।”
ਅੱਗੇ ਗੱਲਬਾਤ ਕਰਦੇ ਪ੍ਰਨੀਤ ਕੌਰ ਨੇ ਕਿਹਾ ਕਿ ਇਹ “ਸਾਰੇ ਉਕਤ ਵਿਅਕਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਵਿਚ ਚਲਣ ਦਾ ਪ੍ਰਣ ਕੀਤਾ ਹੈ ਅਤੇ ਪੰਜਾਬ ਵਿਚ ਸਿਰਫ ਇੱਕ ਹੀ ਪਾਰਟੀ ਭਾਜਪਾ ਪਾਰਟੀ ਹੈ ਜਿਹੜੀ ਕਿ ਧਰਮ ਨਿਰਪੱਖ ਪਾਰਟੀ ਹੈ ਅਤੇ ਸੂਬੇ ਦੇ ਹਰੇਕ ਜਾਤ ਅਤੇ ਹਰੇਕ ਵਰਗ ਦਾ ਸਨਮਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਭਾਰਤੀ ਜਨਤਾ ਪਾਰਟੀ ਨਾਲ ਆਪ ਮੁਹਾਰੇ ਜੁੜ ਰਹੇ ਹਨ ਤੇ ਪਾਰਟੀ ਦਾ ਪਰਿਵਾਰ ਦਿਨੋ ਦਿਨ ਵੱਡਾ ਹੁੰਦਾ ਜਾ ਰਿਹਾ ਹੈ, ਜੋ ਲੋਕਤੰਤਰ ਦੀ ਹੋਰ ਮਜ਼ਬੂਤੀ ਲਈ ਸੁੱਭਰ ਸੰਕੇਤ ਹੈ।
ਮੌਜੂਦਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦੇ ਹੋਏ ਪ੍ਰਨੀਤ ਕੌਰ ਨੇ ਕਿਹਾ ਕਿ “ਆਪ” ਪਾਰਟੀ ਨੇ ਤਿੰਨ ਸਾਲਾਂ ਅੰਦਰ ਪੰਜਾਬ ਦਾ ਮਾਹੌਲ ਖ਼ਰਾਬ ਕਰ ਦਿੱਤਾ ਹੈ, ਪੰਜਾਬ ਦੇ ਲੋਕ ਇਹਨਾਂ ਦੀਆਂ ਨੀਤੀਆਂ ਤੋਂ ਚੰਗੀ ਤਰ੍ਹਾ ਜਾਣੂ ਹੋ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਪ੍ਰਸ਼ਾਸ਼ਨ ਨਾਲ ਮਿਲ ਕੇ ਕਿਸ ਤਰ੍ਹਾਂ ਪੰਜਾਬ ਅੰਦਰ ਗੁੰਡਾਗਰਦੀ ਵਾਲਾ ਮਾਹੌਲ ਬਣ ਰੱਖਿਆ ਹੈ। ਇਹ ਲਾਰਿਆਂ ਦੀ ਸਰਕਾਰ ਨੇ ਜੋਂ ਵਾਅਦੇ ਚੋਣਾਂ ਸਮੇਂ ਕੀਤੇ ਸੀ ਉਹਨਾਂ ਵਿੱਚ ਇੱਕ ਵੀ ਪੂਰਾ ਨਹੀਂ ਕੀਤਾ ਗਿਆ।”
ਉਪਰੋਕਤ ਗੱਲਾਂ ਤੋਂ ਤੰਗ ਹੋ ਕੇ ਅੱਜ ਵੱਖ ਵੱਖ ਪਾਰਟੀ ਨਾਲ ਜੁੜੇ ਵਰਕਰ ਭਾਰਤੀ ਜਨਤਾ ਪਾਰਟੀ ਦਾ ਪਲ ਫੜ ਰਹੇ ਹਨ, ਕਿਉਂਕਿ ਕੇਵਲ ਭਾਰਤੀ ਜਨਤਾ ਪਾਰਟੀ ਹੈ ਜੋ ਹਮੇਸ਼ਾ ਜਨ ਹਿੱਤ ਵਿੱਚ ਹਾਜ਼ਰ ਰਹਿੰਦੀ ਹੈ।
ਇਸ ਮੌਕੇ ਆਲੋਵਾਲ ਮੰਡਲ ਦੇ ਪ੍ਰਧਾਨ ਗੁਰਭਜਨ ਸਿੰਘ ਜੀ ਵੀ ਮੌਜੂਦ ਰਹੇ ਅਤੇ ਪ੍ਰਨੀਤ ਕੌਰ ਵੱਲੋਂ ਪਿੰਡ ਹਿਰਦਾਪੁਰ ਤੋਂ ਜਸਵੀਰ ਸਿੰਘ,ਹਿਮਾਂਸ਼ੂ ਸ਼ਰਮਾ,ਪ੍ਰਭਜੋਤ ਸਿੰਘ, ਨਵਜੀਤ ਸਿੰਘ,ਨਰਿੰਦਰ ਸਿੰਘ ਅਤੇ ਪਿੰਡ ਆਲੋਵਾਲ ਤੇ ਸਿੰਬਰੋ ਤੋਂ ਕੁਕੂ ਸ਼ਰਮਾ,ਦਿਲਪ੍ਰੀਤ ਸਿੰਘ, ਪ੍ਰਗਟ ਸਿੰਘ,ਹਰਸ਼ਪ੍ਰੀਤ ਸਿੰਘ,ਸੁਖਪ੍ਰੀਤ ਸਿੰਘ, ਰਹੁਲ ਸਿੰਘ,ਗੁਰਸੇਵਕ ਸਿੰਘ,ਕਰਨ ਭਾਰਦਵਾਜ,ਰੁਪਿੰਦਰ ਸਿੰਘ,ਗੁਰਿੰਦਰ ਸਿੰਘ, ਗੁਰਧੀਰ ਸਿੰਘ,ਮਨਿੰਦਰ ਇਸ ਤੋਂ ਇਲਾਵਾ ਪੰਚਾਇਤ ਮੈਂਬਰ ਨਾਹਰ ਸਿੰਘ,ਬਹਾਦਰ ਸਿੰਘ,ਦਿਲਬਾਗ ਸਿੰਘ,ਹਰਦੀਪ ਸਿੰਘ,ਹਰਮਿੰਦਰ ਸਿੰਘ,ਰਾਜਿੰਦਰ ਸਿੰਘ, ਅਵਤਾਰ ਸਿੰਘ, ਸੌਰਭ ਸ਼ਰਮਾ, ਪਿੰਡ ਕਮਰੋਂਦਾ ਤੋਂ ਸਤਿਗੁਰੂ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ,ਬਲਦੇਵ ਸਿੰਘ,ਕੁਲਜਿੰਦਰ ਸਿੰਘ,ਕੁਲਵੀਰ ਸਿੰਘ,ਟੋਨੀ, ਭਿੰਦਰ ਸਿੰਘ ਅਤੇ ਪਰਮਵੀਰ ਸਿੰਘ ਆਦਿ ਦਾ ਭਾਜਪਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ ਗਿਆ।