Indian Premier League : ਅੱਜ ਦਾ ਦੂਜਾ ਮੁਕਾਬਲਾ ਪੰਜਾਬ ਕਿੰਗਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਜਾਰੀ
ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਹੈ ਫੈਸਲਾ ; ਪੰਜਾਬ ਕਿੰਗਜ਼ ਵੱਲੋਂ ਪ੍ਰਿਯਾਂਸ਼ ਆਰੀਆ ਨੇ ਪਹਿਲੀ ਹੀ ਗੇਂਦ ‘ਤੇ ਜੜਿਆ ਛੱਕਾ

ਚੰਡੀਗੜ੍ਹ, 8ਅਪ੍ਰੈਲ(ਵਿਸ਼ਵ ਵਾਰਤਾ)Indian Premier League : ਇੰਡੀਅਨ ਪ੍ਰੀਮੀਅਰ ਲੀਗ (IPL) 2025 ਵਿੱਚ ਅੱਜ ਦਾ ਦੂਜਾ ਮੈਚ ਪੰਜਾਬ ਕਿੰਗਜ਼ (PBKS) ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਕਾਰ ਖੇਡਿਆ ਜਾ ਰਿਹਾ ਹੈ। ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ।

ਪੰਜਾਬ ਨੇ 3.2 ਓਵਰਾਂ ਬਾਅਦ 1 ਵਿਕਟ ਦੇ ਨੁਕਸਾਨ ‘ਤੇ 36 ਦੌੜਾਂ ਬਣਾ ਲਈਆਂ। ਟੀਮ ਵੱਲੋਂ ਪ੍ਰਿਯਾਂਸ਼ ਆਰੀਆ ਅਤੇ ਸ਼੍ਰੇਅਸ ਅਈਅਰ ਮੈਦਾਨ ‘ਤੇ ਹਨ। ਮੁਕੇਸ਼ ਚੌਧਰੀ ਨੇ ਦੂਜੇ ਓਵਰ ਵਿੱਚ ਪ੍ਰਭਸਿਮਰਨ ਸਿੰਘ ਨੂੰ ਬੋਲਡ ਕੀਤਾ। ਪੰਜਾਬ ਕਿੰਗਜ਼ ਵੱਲੋਂ ਪ੍ਰਿਯਾਂਸ਼ ਆਰੀਆ ਨੇ ਪਹਿਲੀ ਹੀ ਗੇਂਦ ‘ਤੇ ਛੱਕਾ ਮਾਰਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























