Stock Market Crash :ਭਾਰਤੀ ਸਟਾਕ ਮਾਰਕੀਟ ਵਿੱਚ ਵੱਡੀ ਉਥਲ ਪੁਥਲ! ਨਿਵੇਸ਼ਕਾਂ ਦਾ ਵੱਡਾ ਨੁਕਸਾਨ
ਜਾਣੋ ਬਾਜ਼ਾਰ ਵਿੱਚ ਅਚਾਨਕ ਆਈ ਗਿਰਾਵਟ ਦਾ ਕਾਰਨ
ਨਵੀ ਦਿੱਲੀ, 19 ਮਾਰਚ 2026 (ਵਿਸ਼ਵ ਵਾਰਤਾ) – : ਭਾਰਤੀ ਸ਼ੇਅਰ ਬਾਜ਼ਾਰ ਲਈ ਵੀਰਵਾਰ ਦਾ ਦਿਨ ਬਹੁਤ ਹੀ ਮਾੜਾ ਰਿਹਾ। ਨਕਾਰਾਤਮਕ ਗਲੋਬਲ ਸੰਕੇਤਾਂ ਅਤੇ ਮਿਡਲ ਈਸਟਵਿੱਚ ਵਧਦੇ ਤਣਾਅ ਦੇ ਚਲਦਿਆਂ ਬਾਜ਼ਾਰ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਿਆ।
ਸੈਂਸੈਕਸ ਕਰੀਬ 2,496 ਅੰਕ ਜਾਂ 3.26% ਟੁੱਟ ਕੇ 74,207.24 ਦੇ ਹੇਠਲੇ ਪੱਧਰ ਤੱਕ ਚਲਾ ਗਿਆ।ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ-50 ਵੀ 775.65 ਅੰਕ (3.26%) ਦੀ ਭਾਰੀ ਗਿਰਾਵਟ ਦੇ ਨਾਲ 23,002.15 ਦੇ ਪੱਧਰ ‘ਤੇ ਆ ਗਿਆ। ਅੱਜ ਦੇ ਕਾਰੋਬਾਰੀ ਸੈਸ਼ਨ ਵਿੱਚ ਨਿਵੇਸ਼ਕਾਂ ਦੇ ਕਰੀਬ 12 ਲੱਖ ਕਰੋੜ ਰੁਪਏ ਸਵਾਹ ਹੋ ਗਏ।
ਬਾਜ਼ਾਰ ਵਿੱਚ ਗਿਰਾਵਟ ਦਾ ਕਾਰਨ?
ਦੱਸ ਦਈਏ ਕਿ ਇਜ਼ਰਾਈਲ ਅਤੇ ਈਰਾਨ ਵਿਚਕਾਰ ਵਧਦੇ ਟਕਰਾਅ ਨੇ ਵਿਸ਼ਵ ਬਾਜ਼ਾਰਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ। ਈਰਾਨ ਦੇ ਇੱਕ ਵੱਡੇ ਐਲਐਨਜੀ ਪਲਾਂਟ ‘ਤੇ ਹਮਲੇ ਦੀਆਂ ਰਿਪੋਰਟਾਂ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 120 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਈਆਂ। ਭਾਰਤ ਆਪਣੀਆਂ ਤੇਲ ਦੀਆਂ ਜ਼ਰੂਰਤਾਂ ਦਾ ਇੱਕ ਵੱਡਾ ਹਿੱਸਾ ਆਯਾਤ ਕਰਦਾ ਹੈ, ਇਸ ਲਈ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਭਾਰਤੀ ਅਰਥਵਿਵਸਥਾ ਲਈ ਸਿੱਧਾ ਖ਼ਤਰਾ ਪੈਦਾ ਕਰਦਾ ਹੈ।
HDFC ਬੈਂਕ ਦੇ ਚੇਅਰਮੈਨ ਅਤਨੂ ਚੱਕਰਵਰਤੀ ਦੇ ਅਸਤੀਫ਼ੇ ਦੀ ਖ਼ਬਰ ਨੇ ਬੈਂਕਿੰਗ ਸੈਕਟਰ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ। HDFC ਬੈਂਕ ਦੇ ਸ਼ੇਅਰ 8% ਤੱਕ ਡਿੱਗ ਗਏ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























