Sports: ਕਿਲਾ ਰਾਏਪੁਰ ਪੇਂਡੂ ਓਲੰਪਿਕ ਖੇਡਾਂ ਦਾ ਅੱਜ ਤੀਜਾ ਅਤੇ ਆਖਰੀ ਦਿਨ
ਕਿਲਾ ਰਾਏਪੁਰ (ਲੁਧਿਆਣਾ), 19 ਫਰਵਰੀ 2026 (ਵਿਸ਼ਵ ਵਾਰਤਾ) – ਕਿਲਾ ਰਾਏਪੁਰ ਪੇਂਡੂ ਓਲੰਪਿਕ-2026 ਖੇਡਾਂ ਦਾ ਅੱਜ ਤੀਜਾ ਅਤੇ ਆਖਰੀ ਦਿਨ ਹੈ। 17 ਫਰਵਰੀ ਨੂੰ ਇਨ੍ਹਾਂ ਖੇਡਾਂ ਦਾ ਰਸਮੀ ਆਗਾਜ਼ ਹੋਇਆ ਸੀ ਅਤੇ ਅੱਜ 19 ਫਰਵਰੀ ਦਾ ਆਖਰੀ ਦਿਨ ਹੈ। ਖੇਡਾਂ ਦੇ ਤਿੰਨੋਂ ਦਿਨ ਬੈਲਗੱਡੀਆਂ ਦੀਆਂ ਦੌੜਾ ਖਿੱਚ ਦਾ ਕੇਂਦਰ ਰਹਿਣਗੀਆਂ। ਇੱਥੇ ਇਹ ਦੱਸ ਦਈਏ ਕਿ 12 ਸਾਲ ਬਾਅਦ ਇਸ ਵਾਰ ਬੈਲ ਗੱਡੀਆਂ ਦੀਆਂ ਦੌੜਾਂ ਤਿੰਨੋਂ ਦਿਨ ਹੋਣਗੀਆਂ। ਗੱਡੀਆਂ ਦੀਆਂ ਦੌੜਾਂ ਤੋਂ ਇਲਾਵਾ ਹਾਕੀ, ਕਬੱਡੀ, ਅਥਲੈਟਿਕਸ ਤੇ ਰਵਾਇਤੀ ਖੇਡਾਂ ਦੇ ਫੱਸਵੇਂ ਮੁਕਾਬਲੇ ਵੀ ਦੇਖਣ ਨੂੰ ਮਿਲਣਗੇ।
ਤੀਸਰੇ ਤੇ ਅਖੀਰਲੇ ਦਿਨ 19 ਫਰਵਰੀ ਨੂੰ ਸਵੇਰੇ 9 ਵਜੇ ਕਬੱਡੀ ਨੈਸਨਲ ਸਟਾਈਲ ਅੰ-17 ਲੜਕੀਆਂ ਦਾ ਮੈਚ ਹੋਵੇਗਾ ਜਦਕਿ ਮੈਚ ਉਪਰੰਤ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ, ਉਸ ਤੋਂ ਬਾਅਦ ਕਬੱਡੀ ਸਰਕਲ ਸਟਾਈਲ ਇੱਕ ਪਿੰਡ ਓਪਨ (ਲੜਕੇ), ਸਾਟਪੁੱਟ ਲੜਕੇ ਫਾਈਨਲ, 200 ਮੀਟਰ ਲੜਕੇ ਤੇ ਲੜਕੀਆਂ ਹੀਟਸ/ਫਾਈਨਲ, ਹਾਈ ਜੰਪ ਲੜਕੇ ਫਾਈਨਲ, ਸ਼ਾਟਪੁੱਟ ਲੜਕੀਆਂ ਫਾਈਨਲ, 80 ਮੀਟਰ ਲੜਕੇ ਤੇ ਲੜਕੀਆਂ ਫਾਈਨਲ, ਹਾਈ ਜੰਪ ਲੜਕੀਆਂ ਫਾਈਨਲ, 2000 ਮੀਟਰ ਸਾਈਕਲ ਰੇਸ (ਲੜਕੇ), 2000 ਮੀਟਰ ਸਾਈਕਲ ਰੇਸ (ਲੜਕੀਆਂ), 100 ਮੀਟਰ ਦੌੜ 65 (ਪੁਰਸ਼), 100 ਮੀਟਰ ਦੌੜ 75 (ਪੁਰਸ਼), 100 ਮੀਟਰ ਦੌੜ 80 (ਪੁਰਸ਼), ਟਰਾਲੀ ਲੋਡਿੰਗ ਅਨਲੋਡਿੰਗ, ਟਰਾਈ ਸਾਈਕਲ ਰੇਸ ਤੋਂ ਇਲਾਵਾ ਸ਼ਾਮ ਕਰੀਬ 5 ਵਜੇ ਬੈਲ ਗੱਡੀਆਂ ਦੀਆਂ ਦੌੜਾਂ ਹੋਣਗੀਆਂ।
ਕਿਲਾ ਰਾਏਪੁਰ ਪੇਂਡੂ ਓਲੰਪਿਕ-2026 ਖੇਡਾਂ ਦਾ ਉਦਘਾਟਨ ਮੰਗਲਵਾਰ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਕਿਲਾ ਰਾਏਪੁਰ ਦੇ ਖੇਡ ਸਟੇਡੀਅਮ ਵਿੱਚ ਕੀਤਾ ਸੀ। ਇਨ੍ਹਾਂ ਵਿਸ਼ਵ-ਪ੍ਰਸਿੱਧ ਬੈਲ ਗੱਡੀਆਂ ਦੀਆਂ ਦੌੜਾਂ ਦੇ ਮੁੜ ਸ਼ੁਰੂ ਹੋਣ ਨਾਲ ਲੋਕਾਂ/ਦਰਸ਼ਕਾਂ ਦਾ ਬਹੁਤ ਭਾਰੀ ਇਕੱਠ ਹੋਇਆ।
ਕਿਲਾ ਰਾਏਪੁਰ ਵਿੱਚ 19 ਫਰਵਰੀ ਤੱਕ ਚੱਲਣ ਵਾਲੀਆਂ ਇਹਨਾਂ ਖੇਡਾਂ ਵਿੱਚ ਨਾ ਸਿਰਫ਼ 12 ਸਾਲਾਂ ਦੇ ਅੰਤਰਾਲ ਤੋਂ ਬਾਅਦ ਬੈਲ ਗੱਡੀਆਂ ਦੀਆਂ ਦੌੜਾਂ ਦੀ ਬਹੁਤ ਉਮੀਦ ਬਾਅਦ ਤੋਂ ਵਾਪਸੀ ਹੋਈ ਹੈ। ਇਹਨਾਂ ਖੇਡਾਂ ਵਿੱਚ ਕਬੱਡੀ, ਹਾਕੀ, ਐਥਲੈਟਿਕਸ, ਸਾਈਕਲਿੰਗ, ਰੱਸਾਕਸ਼ੀ ਅਤੇ ਹੋਰ ਬਹੁਤ ਸਾਰੀਆਂ ਰਵਾਇਤੀ ਖੇਡਾਂ ਵੀ ਸ਼ਾਮਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























