Sports: ਪ੍ਰੀਤੀ ਜ਼ਿੰਟਾ ਨੇ PBKS ਪ੍ਰਸ਼ੰਸਕਾਂ ਲਈ ਲਿਖਿਆ ਭਾਵੁਕ ਨੋਟ, ਪੜ੍ਹੋ ਕੀ ਕਿਹਾ ?
ਚੰਡੀਗੜ੍ਹ, 28 ਮਈ (ਵਿਸ਼ਵ ਵਾਰਤਾ): IPL 2026 ਤੋਂ Punjab Kings ਦੇ ਬਾਹਰ ਹੋਣ ਤੋਂ ਬਾਅਦ ਟੀਮ ਦੀ ਸਹਿ-ਮਾਲਕ ਅਤੇ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਪ੍ਰਸ਼ੰਸਕਾਂ ਲਈ ਇੱਕ ਭਾਵੁਕ ਸੰਦੇਸ਼ ਸਾਂਝਾ ਕੀਤਾ। ਪ੍ਰੀਤੀ ਜ਼ਿੰਟਾ ਨੇ ਆਪਣੀ ਪੋਸਟ ਵਿੱਚ ਲਿਖਿਆ, “IPL 2026 ਦੇ ਇਸ ਸਫ਼ਰ ਦੌਰਾਨ ਸਾਡੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿਣ ਲਈ ਸਾਰੇ ਪੰਜਾਬ ਕਿੰਗਜ਼ ਪ੍ਰਸ਼ੰਸਕਾਂ ਦਾ ਬਹੁਤ-ਬਹੁਤ ਧੰਨਵਾਦ। ਤੁਹਾਡੇ ਪਿਆਰ ਨੇ, ਚੰਗੇ ਅਤੇ ਮਾੜੇ ਸਮੇਂ ਵਿੱਚ, ਇਸ ਸਫ਼ਰ ਨੂੰ ਹੋਰ ਵੀ ਖ਼ਾਸ ਬਣਾਇਆ।”

ਇਸ ਸੀਜ਼ਨ ਵਿੱਚ ਪੰਜਾਬ ਕਿੰਗਜ਼ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ, ਅਤੇ ਆਪਣੇ ਪਹਿਲੇ 7 ਮੈਚਾਂ ‘ਚੋਂ 6 ਜਿੱਤੇ ਅਤੇ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਪਰ ਬਾਅਦ ਵਿੱਚ ਟੀਮ ਦੀ ਲਗਾਤਾਰ ਹਾਰਾਂ ਨੇ ਪਲੇਆਫ ਦੀ ਦੌੜ ਨੂੰ ਮੁਸ਼ਕਿਲ ਬਣਾ ਦਿੱਤਾ। ਆਖ਼ਰਕਾਰ PBKS 15 ਅੰਕਾਂ ਨਾਲ ਅੰਕ-ਤਾਲਿਕਾ ਵਿੱਚ ਪੰਜਵੇਂ ਸਥਾਨ ’ਤੇ ਰਹੀ ਅਤੇ ਸਿਰਫ਼ ਇੱਕ ਅੰਕ ਨਾਲ ਪਲੇਆਫ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਈ।
2025 ਵਿੱਚ ਉਪ ਜੇਤੂ ਰਹੀ ਪੰਜਾਬ ਕਿੰਗਜ਼ ਨੂੰ ਇਸ ਸੀਜ਼ਨ ਦੀ ਸ਼ੁਰੂਆਤ ਵਿੱਚ ਜਿੱਤ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਟੀਮ ਨੇ IPL ‘ਚ ਲਗਾਤਾਰ ਛੇ ਜਿੱਤਾਂ ਅਤੇ ਇੱਕ ਡਰਾਅ ਨਾਲ ਸੱਤ ਮੈਚਾਂ ‘ਚ ਅਜੇਤੂ ਲੀਡ ਵੀ ਹਾਸਲ ਕਰਕੇ ਰਿਕਾਰਡ ਬਣਿਆ ਸੀ। ਪੰਜਾਬ ਕਿੰਗਜ਼ 13 ਅੰਕਾਂ ਨਾਲ ਲਗਭਗ ਇੱਕ ਮਹੀਨੇ ਤੱਕ ਅੰਕ ਸੂਚੀ ਵਿੱਚ ਸਿਖਰ ‘ਤੇ ਰਿਹਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























