Sports Breaking: ਪੀਵੀ ਸਿੰਧੂ ਨੇ ਰਚਿਆ ਇਤਿਹਾਸ, ਜਾਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ
ਚੰਡੀਗੜ੍ਹ, 18 ਜੁਲਾਈ (ਵਿਸ਼ਵ ਵਾਰਤਾ): ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਇਤਿਹਾਸ ਰਚ ਦਿੱਤਾ ਹੈ। ਪੀਵੀ ਸਿੰਧੂ ਨੇ ਜਾਪਾਨ ਓਪਨ ਸੁਪਰ-750 ਬੈਡਮਿੰਟਨ ਟੂਰਨਾਮੈਂਟ ਜਿੱਤ ਲਿਆ ਹੈ। ਦੱਸ ਦਈਏ ਕਿ ਜਿਸ ਨਾਲ ਉਹ ਇਹ ਟੂਰਨਾਮੈਂਟ (ਜਾਪਾਨ ਓਪਨ) ਜਿੱਤਣ ਵਾਲੀ ਉਹ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। 31 ਸਾਲਾ ਸਿੰਧੂ ਨੇ ਐਤਵਾਰ ਨੂੰ ਫਾਈਨਲ ਵਿੱਚ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ 21-17, 21-17 ਨਾਲ ਹਰਾਇਆ। ਇਹ ਮੈਚ 50 ਮਿੰਟ ਤੱਕ ਚੱਲਿਆ।
ਇਸ ਖਿਤਾਬ ਜਿੱਤ ਦੇ ਨਾਲ, ਸਿੰਧੂ ਨੇ ਪਿਛਲੇ 19 ਮਹੀਨਿਆਂ ਤੋਂ ਚੱਲ ਰਹੇ ਆਪਣੇ ਖਿਤਾਬ ਦੇ ਸੋਕੇ ਨੂੰ ਵੀ ਖਤਮ ਕਰ ਦਿੱਤਾ ਹੈ। ਦਸੰਬਰ 2024 ਵਿੱਚ ਘਰੇਲੂ ਧਰਤੀ ‘ਤੇ ਸਈਅਦ ਮੋਦੀ ਇੰਟਰਨੈਸ਼ਨਲ ਜਿੱਤਣ ਤੋਂ ਬਾਅਦ ਇਹ ਸਿੰਧੂ ਦਾ ਪਹਿਲਾ ਖਿਤਾਬ ਹੈ। ਇਹ 31 ਸਾਲਾ ਖਿਡਾਰਨ ਦਾ ਪਹਿਲਾ ਸੁਪਰ 750 ਸੀਰੀਜ਼ ਖਿਤਾਬ ਵੀ ਹੈ। 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਤੋਂ ਸੱਤ ਸਾਲ ਬਾਅਦ, ਇਹ ਸਿੰਧੂ ਦਾ ਪਹਿਲਾ ਵੱਡਾ ਖਿਤਾਬ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























