Speedboat ਦੇ ਪਲਟਣ ਕਾਰਨ Raymond ਗਰੁੱਪ ਦੇ MD ਗੌਤਮ ਸਿੰਘਾਨੀਆ ਜ਼ਖਮੀ
– ਹਾਦਸੇ ‘ਚ 2 ਭਾਰਤੀ ਲਾਪਤਾ
ਨਵੀ ਦਿੱਲੀ, 21 ਮਾਰਚ 2026 (ਵਿਸ਼ਵ ਵਾਰਤਾ) – ਰੇਮੰਡ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਗੌਤਮ ਸਿੰਘਾਨੀਆ ਮਾਲਦੀਵ ਵਿੱਚ ਸਪੀਡਬੋਟ ਦੇ ਪਲਟਣ ਕਾਰਨ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਮੁੰਬਈ ਏਅਰਲਿਫਟ ਕੀਤਾ ਗਿਆ, ਜਿੱਥੇ ਉਹ ਫਿਲਹਾਲ ਡਾਕਟਰਾਂ ਦੀ ਦੇਖ-ਰੇਖ ਹੇਠ ਹਨ। ਉਨ੍ਹਾਂ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਬੋਟ ‘ਤੇ ਉਨ੍ਹਾਂ ਦੇ ਨਾਲ ਭਾਰਤ ਦੇ ਜਾਣੇ-ਪਛਾਣੇ ਰੈਲੀ ਡਰਾਈਵਰ ਹਰੀ ਸਿੰਘ ਅਤੇ ਇੱਕ ਹੋਰ ਦੋਸਤ ਵੀ ਸਵਾਰ ਸਨ, ਜੋ ਅਜੇ ਵੀ ਲਾਪਤਾ ਹਨ। ਸਥਾਨਕ ਪ੍ਰਸ਼ਾਸਨ ਦਾ ਖਦਸ਼ਾ ਹੈ ਕਿ ਲੰਬੇ ਸਮੇਂ ਤੱਕ ਲਾਪਤਾ ਰਹਿਣ ਕਾਰਨ ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਹੋ ਸਕਦੀ ਹੈ। ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ ਮਾਲਦੀਵ ਦੇ ਫੇਲਿਧੂ ਐਟੋਲ (Felidhu Atoll) ਦੇ ਕੋਲ ਵਾਪਰਿਆ। ਦੁਰਘਟਨਾ ਤੱਟ ਤੋਂ ਲਗਭਗ 2 ਨੌਟੀਕਲ ਮੀਲ ਦੂਰ ਹੋਈ। ਸਪੀਡਬੋਟ ‘ਤੇ ਕੁੱਲ 7 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਇੱਕ ਕੈਪਟਨ ਅਤੇ ਗੌਤਮ ਸਿੰਘਾਨੀਆ ਸਮੇਤ 5 ਭਾਰਤੀ, ਇੱਕ ਬ੍ਰਿਟਿਸ਼ ਅਤੇ ਇੱਕ ਰੂਸੀ ਨਾਗਰਿਕ ਸ਼ਾਮਲ ਸੀ। ਰੈਸਕਿਊ ਟੀਮ ਅਜੇ ਵੀ ਲਾਪਤਾ ਭਾਰਤੀਆਂ ਦੀ ਭਾਲ ਵਿੱਚ ਜੁਟੀ ਹੋਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























