Social Media ਪਲੇਟਫਾਰਮ X ਹੋਇਆ ਡਾਊਨ
– ਲੱਖਾਂ ਯੂਜ਼ਰਸ ਪ੍ਰਭਾਵਿਤ
ਨਵੀ ਦਿੱਲੀ, 18 ਮਾਰਚ (ਵਿਸ਼ਵ ਵਾਰਤਾ): ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ਅਚਾਨਕ ਠੱਪ ਹੋ ਗਿਆ ਹੈ। ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਯੂਜ਼ਰਸ ਨੂੰ ਪਲੇਟਫਾਰਮ ਐਕਸੈਸ ਕਰਨ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਰਾਤ ਲਗਭਗ 8:30 ਵਜੇ ਤੋਂ ਹੀ ਦੁਨੀਆ ਭਰ ਦੇ ਲੱਖਾਂ ਯੂਜ਼ਰਸ ਨੂੰ ਆਪਣੀ ਟਾਈਮਲਾਈਨ ਲੋਡ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ।
ਡਾਊਨ ਡਿਟੈਕਟਰ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਸਮੇਤ ਕਈ ਵੱਡੇ ਦੇਸ਼ਾਂ ਵਿੱਚ ਉਪਭੋਗਤਾਵਾਂ ਨੂੰ “Something went wrong” ਅਤੇ “Cannot retrieve posts” ਵਰਗੇ ਸੁਨੇਹੇ ਪ੍ਰਾਪਤ ਹੋ ਰਹੇ ਹਨ। ਇਹ ਤਕਨੀਕੀ ਸਮੱਸਿਆ ਐਪ ਅਤੇ ਡੈਸਕਟੌਪ ਪਲੇਟਫਾਰਮ ਦੋਵਾਂ ‘ਤੇ ਨਜ਼ਰ ਆਈ।
ਇਸ ਆਊਟੇਜ ਦੇ ਅਸਰ ਕਾਰਨ ਲੋਕ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਇੰਸਟਾਗ੍ਰਾਮ ਅਤੇ ਫੇਸਬੁੱਕ ਦਾ ਰੁਖ ਕਰ ਰਹੇ ਹਨ। ਟਵਿੱਟਰ ‘ਤੇ #XDown ਅਤੇ #TwitterDown ਵਰਗੇ ਹੈਸ਼ਟੈਗ ਹੋਰ ਪਲੇਟਫਾਰਮਾਂ ‘ਤੇ ਤੇਜ਼ੀ ਨਾਲ ਟ੍ਰੈਂਡ ਕਰਨ ਲੱਗ ਪਏ ਹਨ। ਹਾਲਾਂਕਿ, ਐਲਨ ਮਸਕ ਜਾਂ X ਦੀ ਟੀਮ ਵੱਲੋਂ ਅਜੇ ਤੱਕ ਇਸ ਖਰਾਬੀ ਦੇ ਪਿੱਛੇ ਦੇ ਤਕਨੀਕੀ ਕਾਰਨਾਂ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























